ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਫੰਡਿੰਗ ਮਾਮਲੇ 'ਚ ਮੰਗਲਵਾਰ ਸਵੇਰੇ ਕਸ਼ਮੀਰ ਘਾਟੀ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਇਕ ਵਿਅਕਤੀ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ। ਅਧਿਕਾਰੀਆਂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਇਹ ਛਾਪੇਮਾਰੀ ਸ਼੍ਰੀਨਗਰ, ਅਵੰਤੀਪੋਰਾ, ਪੁਲਵਾਮਾ, ਕੁਲਗਾਮ ਅਤੇ ਅਨੰਤਨਾਗ ਇਲਾਕਿਆਂ 'ਚ ਕਰੀਬ ਇਕ ਦਰਜਨ ਥਾਵਾਂ 'ਤੇ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਐੱਨ.ਆਈ.ਏ. ਨੇ ਸ਼੍ਰੀਨਗਰ ਦੇ ਸੋਜੇਥ ਇਲਾਕੇ ਤੋਂ ਇਕ ਵਿਅਕਤੀ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਹੈ। ਹਿਰਾਸਤ 'ਚ ਲਏ ਗਏ ਵਿਅਕਤੀ ਦੀ ਪਛਾਣ ਇਸ਼ਾਕ ਅਹਿਮਦ ਭੱਟ ਵਜੋਂ ਹੋਈ ਹੈ।
ਸ਼ੱਕੀ ਦੇ ਪਿਤਾ ਮੁਹੰਮਦ ਰਮਜ਼ਾਨ ਭੱਟ ਨੇ ਦੱਸਿਆ,''ਐੱਨ.ਆਈ.ਏ. ਸਵੇਰੇ 5.30 ਵਜੇ ਤੋਂ 6 ਵਜੇ ਦੇ ਦਰਮਿਆਨ ਆਈ।'' ਉਨ੍ਹਾਂ ਕਿਹਾ,''ਸਾਡਾ ਅੱਤਵਾਦ ਜਾਂ ਪਥਰਾਅ ਨਾਲ ਕੋਈ ਸੰਬੰਧ ਨਹੀਂ ਹੈ।'' ਹਿਰਾਸਤ 'ਚ ਲਏ ਗਏ ਵਿਅਕਤੀ ਦੇ ਭਰਾ ਬਿਲਾਲ ਭੱਟ ਨੇ ਕਿਹਾ ਕਿ ਇਸ਼ਾਕ ਅਨਪੜ੍ਹ ਸੀ ਅਤੇ ਖਿੜਕੀਆਂ ਦੇ ਸ਼ੀਸ਼ੇ ਲਗਾਉਣ ਦਾ ਕੰਮ ਕਰਦਾ ਸੀ। ਛਾਪੇਮਾਰੀ ਪਿਛਲੇ ਸਾਲ ਦਰਜ ਇਕ ਟੈਰਰ ਫੰਡਿੰਗ ਮਾਮਲੇ ਦੇ ਸਿਲਸਿਲੇ 'ਚ ਕੀਤੀ ਜਾ ਰਹੀ ਹੈ।
ਦੁਖ਼ਦ ਖ਼ਬਰ; ਝੌਂਪੜੀ 'ਚ ਅੱਗ ਲੱਗਣ ਨਾਲ 4 ਨਾਬਾਲਗ ਭੈਣਾਂ ਦੀ ਮੌਤ
NEXT STORY