ਨਵੀਂ ਦਿੱਲੀ- ਕਾਂਗਰਸ ਨੇ ਲੋਕ ਸਭਾ 'ਚ ਆਪਰੇਸ਼ਨ ਸਿੰਦੂਰ 'ਤੇ ਚਰਚਾ 'ਚ ਹਿੱਸਾ ਲੈਣ ਲਈ ਆਪਣੇ ਸੰਸਦ ਮੈਂਬਰ ਸ਼ਸ਼ੀ ਥਰੂਰ ਤੋਂ ਉਨ੍ਹਾਂ ਦੀ ਇੱਛਾ ਪੁੱਛੀ ਸੀ, ਹਾਲਾਂਕਿ, ਉਨ੍ਹਾਂ ਨੇ ਚਰਚਾ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਲੋਕ ਸਭਾ 'ਚ ਕਾਂਗਰਸ ਦੇ ਡਿਪਟੀ ਲੀਡਰ ਗੌਰਵ ਗੋਗੋਈ ਅਤੇ ਚੀਫ਼ ਸਚੇਤਕ ਕੋਡਿਕੁਨਿਲ ਸੁਰੇਸ਼ ਨੇ ਥਰੂਰ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਕੀ ਉਹ ਆਪਰੇਸ਼ਨ ਸਿੰਦੂਰ 'ਤੇ ਚਰਚਾ 'ਚ ਹਿੱਸਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ,"ਇਸ 'ਤੇ ਥਰੂਰ ਨੇ ਕਿਹਾ ਕਿ ਉਹ ਇਸ ਚਰਚਾ 'ਚ ਹਿੱਸਾ ਲੈਣ ਦੇ ਇਛੁੱਕ ਨਹੀਂ ਹਨ ਅਤੇ ਸਦਨ 'ਚ ਬਾਅਦ 'ਚ ਦੂਜੇ ਵਿਸ਼ੇ 'ਤੇ ਬੋਲ ਸਕਦੇ ਹਨ।"
ਆਪਰੇਸ਼ਨ ਸਿੰਦੂਰ 'ਤੇ ਚਰਚਾ ਦੌਰਾਨ ਕਾਂਗਰਸ ਵਲੋਂ ਪ੍ਰਿਯੰਕਾ ਗਾਂਧੀ ਵਾਡਰਾ, ਗੌਰਵ ਗੋਗੋਈ, ਸਪਤਗਿਰੀ ਉਲਕਾ, ਪ੍ਰਣਿਤੀ ਸ਼ਿੰਦੇ ਅਤੇ ਬ੍ਰਜੇਂਦਰ ਓਲਾ ਬੋਲਣਗੇ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਇਸ ਵਿਸ਼ੇ 'ਤੇ ਆਪਣੇ ਵਿਚਾਰ ਰੱਖਣਗੇ। ਪਹਿਲਗਾਮ ਹਮਲੇ ਅਤੇ ਇਸ ਦੇ ਜਵਾਬ 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦਾ ਪੱਖ ਪੇਸ਼ ਕਰਨ ਲਈ ਸਰਕਾਰ ਵੱਲੋਂ ਵਿਦੇਸ਼ਾਂ 'ਚ ਭੇਜੇ ਗਏ ਸੱਤ ਵਫ਼ਦਾਂ 'ਚੋਂ ਇਕ ਦੀ ਅਗਵਾਈ ਕਰਨ ਵਾਲੇ ਥਰੂਰ ਨੇ ਹਾਲ ਹੀ 'ਚ ਕੁਝ ਬਿਆਨ ਦਿੱਤੇ ਸਨ ਜੋ ਕਾਂਗਰਸ ਦੇ ਅਧਿਕਾਰਤ ਸਟੈਂਡ ਦੇ ਉਲਟ ਸਨ। ਇਸ ਤੋਂ ਬਾਅਦ, ਕਾਂਗਰਸ ਦੇ ਸੂਤਰਾਂ ਨੇ ਕਿਹਾ ਸੀ ਕਿ ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਨੇ 'ਲਕਸ਼ਮਣ ਰੇਖਾ' ਪਾਰ ਕਰ ਲਈ ਸੀ। ਹਾਲਾਂਕਿ, ਕਾਂਗਰਸ ਨੇ ਥਰੂਰ ਵਿਰੁੱਧ ਕਿਸੇ ਵੀ ਕਾਰਵਾਈ ਤੋਂ ਇਨਕਾਰ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ 'ਚ SIR 'ਤੇ ਮਮਤਾ ਦੀ ਸ਼ਰਤ: 'ਜੇ ਲੋਕਾਂ ਨੂੰ ਪਰੇਸ਼ਾਨ ਕੀਤਾ ਤਾਂ ਨਹੀਂ ਦਿੱਤੀ ਜਾਵੇਗੀ ਮਨਜ਼ੂਰੀ'
NEXT STORY