ਨਵੀਂ ਦਿੱਲੀ,(ਨਵੋਦਿਆ ਟਾਈਮਜ਼)– ਖੁਫ਼ੀਆ ਵਿਭਾਗ ਵੱਲੋੋਂ ਦਿੱਲੀ ਪੁਲਸ ਨੂੰ ਚੌਕਸ ਕੀਤਾ ਗਿਆ ਹੈ ਕਿ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਭਵਨ ਦਾ ਘਿਰਾਓ ਕਰ ਸਕਦੀ ਹੈ। ਇੰਨਾ ਹੀ ਨਹੀਂ ਉਹ ਸੰਸਦ ਭਵਨ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਵੀ ਸਾਜ਼ਿਸ਼ ਰਚ ਰਹੀ ਹੈ। ਇਸ ਅਲਰਟ ਨੂੰ ਧਿਆਨ ’ਚ ਰੱਖਦੇ ਹੋਏ ਸੰਸਦ ਭਵਨ ਸਮੇਤ ਨਵੀਂ ਦਿੱਲੀ ’ਚ ਸੁਰੱਖਿਆ ਦੇ ਇੰਤਜ਼ਾਮ ਵਧਾ ਦਿੱਤੇ ਗਏ ਹਨ। ਚਾਂਦਨੀ ਚੌਕ, ਲਾਜਪਤ ਨਗਰ, ਸਰੋਜਨੀ ਨਗਰ ਸਮੇਤ ਦਿੱਲੀ ਦੇ ਪ੍ਰਮੁੱਖ ਬਾਜ਼ਾਰਾਂ ’ਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੈਟਰੋ ਅਤੇ ਰੇਲਵੇ ਸਟੇਸ਼ਨਾਂ ’ਤੇ ਵਾਧੂ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।
ਪਿਛਲੇ ਸਾਲ 26 ਜਨਵਰੀ ਨੂੰ ਕਿਸਾਨ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ’ਤੇ ਹਿੰਸਕ ਪ੍ਰਦਰਸ਼ਨ ਦੌਰਾਨ ਸ਼ਰਾਰਤੀ ਅਨਸਰਾਂ ਨੇ ਹੰਗਾਮਾ ਕਰ ਦਿੱਤਾ ਸੀ। ਉਸ ਦਿਨ ਲਾਲ ਕਿਲ੍ਹੇ ’ਤੇ ਤਿਰੰਗੇ ਦੇ ਅੱਗੇ ਇਕ ਹੋਰ ਝੰਡਾ ਲਹਿਰਾਇਆ ਗਿਆ ਸੀ। ਸਿੱਖਸ ਫਾਰ ਜਸਟਿਸ ਦੇ ਕੌਂਸਲ ਜਨਰਲ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕੀਤਾ ਸੀ, ਜਿਸ ’ਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ 29 ਨਵੰਬਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਦਾ ਘਿਰਾਓ ਕਰਨ ਅਤੇ ਝੰਡਾ ਲਹਿਰਾਉਣ।
ਇਨ੍ਹਾਂ ਥਾਵਾਂ ’ਤੇ ਵਿਸ਼ੇਸ਼ ਸੁਰੱਖਿਆ-
ਸੰਸਦ ਭਵਨ, ਨਾਰਥ ਬਲਾਕ, ਸਾਊਥ ਬਲਾਕ, ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਭਵਨ, ਗ੍ਰਹਿ ਮੰਤਰੀ ਨਿਵਾਸ, ਰੱਖਿਆ ਮੰਤਰੀ, ਵਿੱਤ ਮੰਤਰੀ, ਰਾਜਪਥ ਅਤੇ ਇੰਡੀਆ ਗੇਟ।
ਭਾਰਤ ਬਾਇਓਟੇਕ ਨੇ ਕੋਵੈਕਸੀਨ ਦਾ ਨਿਰਯਾਤ ਕੀਤਾ ਸ਼ੁਰੂ
NEXT STORY