ਚੰਡੀਗੜ੍ਹ-ਹਰਿਆਣਾ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸੂਬੇ ਦੇ ਫਰੀਦਾਬਾਦ ਜ਼ਿਲੇ 'ਚੋਂ 2 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਇਨਫੈਕਟਡ ਮਾਮਲਿਆਂ ਦੀ ਗਿਣਤੀ 184 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 39 ਮਰੀਜ਼ ਠੀਕ ਹੋ ਘਰ ਜਾ ਚੁੱਕੇ ਹਨ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਦੇ 143 ਮਾਮਲੇ ਸਰਗਰਮ ਹਨ।
ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੁਆਰਾ ਅੱਜ ਇੱਥੇ ਜਾਰੀ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਵਿਦੇਸ਼ ਤੋਂ ਪਰਤੇ ਲੋਕਾਂ ਦੀ ਪਛਾਣ ਦਾ ਅੰਕੜਾ ਹੁਣ 26184 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 11102 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 15082 ਨਿਗਰਾਨੀ 'ਚ ਹਨ। ਸੂਬੇ 'ਚ ਕੋਰੋਨਾ ਵਰਗੇ ਲੱਛਣਾਂ ਨੂੰ ਲੈ ਕੇ ਇਸ ਸਮੇਂ 1143 ਲੋਕ ਹਸਪਤਾਲਾਂ 'ਚ ਭਰਤੀ ਹਨ। ਹੁਣ ਤੱਕ 5210 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਦੇ ਲਈ ਭੇਜੇ ਗਏ ਜਿਨ੍ਹਾਂ 'ਚੋਂ 3681 ਨੈਗੇਟਿਵ ਅਤੇ ਕੁੱਲ 184 ਪਾਜ਼ੀਟਿਵ ਪਾਏ ਗਏ ਹਨ। 1345 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ 184 ਪਾਜ਼ੀਟਿਵ ਮਰੀਜ਼ਾਂ 'ਚੋਂ 39 ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਸੂਬੇ 'ਚ ਕੋਰੋਨਾ ਕਾਰਨ ਹੁਣ ਕਰਨਾਲ ਅਤੇ ਰੋਹਤਕ 'ਚ 2 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਕੋਰੋਨਾ : 8 ਸਾਲਾ ਮੁੰਡੇ ਦੀ ਦਰਿਆਦਿਲੀ, ਲੋੜਵੰਦਾਂ ਦੀ ਮਦਦ ਲਈ DC ਨੂੰ ਗੋਲਕ ਕੀਤੀ ਦਾਨ
NEXT STORY