ਬਿਹਾਰ — ਬਿਹਾਰ ਦੇ ਸੀਵਾਨ ਦੇ ਕੁਆਰੰਟੀਨ ਸੈਂਟਰ 'ਚ ਕੋਰੋਨਾ ਵਾਇਰਸ ਦੇ ਸ਼ੱਕੀਆਂ ਨੇ ਪ੍ਰਸ਼ਾਸਨ 'ਤੇ ਪਥਰਾਅ ਕੀਤਾ ਹੈ। ਇਹ ਘਟਨਾ ਰਘੁਨਾਧਪੁਰ ਦੇ ਰਾਜਪੁਰ ਮਿਡਲ ਸਕੂਲ 'ਚ ਬਣਾਏ ਕੁਆਰੰਟੀਨ ਸੈਂਟਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੱਥਰਾਅ ਤੋਂ ਬਾਅਦ ਸਾਰੇ ਸਰਕਾਰੀ ਕਰਮਚਾਰੀ ਜਾਨ ਬਚਾ ਕੇ ਮੌਕੇ ਤੋਂ ਭੱਜ ਗਏ।
ਹਾਲਾਂਕਿ ਸੀਵਾਨ ਵਾਲੀ ਘਟਨਾ 'ਚ ਹਾਲੇ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਕੋਰੋਨਾ ਵਾਇਰਸ ਦੇ ਸ਼ੱਕੀਆਂ ਨੇ ਸਰਕਾਰੀ ਕਰਮਚਾਰੀਆਂ 'ਤੇ ਪਥਰਾਅ ਕਿਉਂ ਕੀਤਾ ਹੈ ਪਰ ਬਿਹਾਰ 'ਚ ਕੋਰੋਨਾ ਵਾਇਰਸ ਤੋਂ ਨਜਿੱਠਣ ਲਣ ਬਣੀ ਟੀਮ 'ਤੇ ਹਮਲਾ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।
ਪਹਿਲਾਂ ਵੀ ਹੋਇਆ ਹੈ ਹਮਲਾ
ਬਿਹਾਰ ਦੇ ਮੁੰਗੇਰ ਜ਼ਿਲੇ 'ਚ ਵੀ ਕੋਰੋਨਾ ਵਾਇਰਸ ਤੋਂ ਨਜਿੱਠਣ ਵਾਲੀ ਮੈਡੀਕਲ ਟੀਮ 'ਤੇ ਹਮਲਾ ਹੋ ਚੁੱਕਾ ਹੈ। ਬੀਤੇ ਬੁੱਧਵਾਰ ਸ਼ਾਮ ਨੂੰ ਬਿਹਾਰ ਦੇ ਮੁੰਗੇਰ ਜ਼ਿਲ੍ਹੇ 'ਚ ਮੈਡੀਕਲ ਟੀਮ ਸਥਾਨਕ ਪੁਲਸ ਨਾਲ ਮੁੰਗੇਰ ਦੇ ਕਾਸਿਮ ਬਾਜ਼ਾਰ ਥਾਣਾ ਖੇਤਰ ਦੇ ਤਹਿਤ ਹਜ਼ਰਤਗੰਜ ਬਾੜਾ ਗਲੀ ਨੰਬਰ 15 'ਚ ਕੋਵਿਡ-19 ਸ਼ੱਕੀਆਂ ਦੀ ਜਾਂਚ ਕਰਨ ਪਹੁੰਚੀ ਸੀ। ਇਹ ਉਹੀ ਇਲਾਕਾ ਹੈ ਜਿਥੇ ਸੋਮਵਾਰ ਰਾਤ ਇਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ।
ਪ੍ਰਸ਼ਾਸਨ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਕੀਤੇ ਬੱਚੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਤਾਂ ਨਹੀਂ ਹੋਈ ਹੈ। ਜੇਕਰ ਅਜਿਹਾ ਹੋਇਆ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕੁਆਰੰਟੀਨ ਕਰਨਾ ਹੋਵੇਗਾ। ਬੁੱਧਵਾਰ ਸ਼ਾਮ ਨੂੰ ਜਿਵੇਂ ਹੀ ਪੂਰੀ ਟੀਮ ਇਲਾਕੇ 'ਚ ਪਹੁੰਚੀ ਤਾਂ ਉਥੇ ਮੌਜੂਦ ਸਥਾਨਕ ਲੋਕਾਂ ਅਤੇ ਕੁਝ ਅਸਾਮਾਜਿਕ ਤੱਤਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਭੀੜ ਨੇ ਪੁਲਸ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਬਾਅਦ 'ਚ ਪੁਲਸ ਨੇ ਜਦੋਂ ਸਖਤੀ ਦਿਖਾਈ ਤਾਂ ਮਾਮਲਾ ਸ਼ਾਂਤ ਹੋਇਆ। ਚੰਗੀ ਗੱਲ ਇਹ ਰਹੀ ਕਿ ਇਸ ਹਮਲੇ 'ਚ ਮੈਡੀਕਲ ਟੀਮ ਦੇ ਕਿਸੇ ਵੀ ਮੈਂਬਰ ਨੂੰ ਸੱਟ ਨਹੀਂ ਲੱਗੀ ਹੈ। ਉਥੇ ਹੀ ਸਾਰੇ ਪੁਲਸ ਕਰਮਚਾਰੀ ਵੀ ਵਾਲ-ਵਾਲ ਬੱਚ ਗਏ।
'ਟਰੰਪ ਤੇ ਮੋਦੀ ਕੋਰੋਨਾ ਖਿਲਾਫ ਮਿਲ ਕੇ ਲੜਨਗੇ ਜੰਗ'
NEXT STORY