ਅਹਿਮਦਾਬਾਦ– ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਹੁਣ ਹੌਲੀ-ਹੌਲੀ ਘੱਟ ਹੋਣ ਲੱਗਾ ਹੈ ਪਰ ਸੰਕਟ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਕੋਰੋਨਾ ਨੂੰ ਲੈ ਕੇ ਹਰ ਨਵੇਂ ਦਿਨ ਨਾਲ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਅਜਿਹਾ ਹੀ ਗੁਜਰਾਤ ਤੋਂ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀ ਸਭ ਤੋਂ ਮਹੱਤਵਪੂਰਨ ਸਾਬਰਮਤੀ ਨਦੀ ’ਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਗੁਜਰਾਤ ਦੇ ਅਹਿਮਦਾਬਾਦ ਦੇ ਵਿਚੋ-ਵਿਚ ਨਿਕਲਣ ਵਾਲੀ ਸਾਬਰਮਤੀ ਨਦੀ ਦੇ ਪਾਣੀ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ’ਚ ਕੋਰੋਨਾ ਵਾਇਰਸ ਮਿਲਿਆ ਹੈ।
ਇਹ ਵੀ ਪੜ੍ਹੋ– ਭੂਚਾਲ ਨਾਲ ਕੰਬਿਆ ਉੱਤਰ-ਪੂਰਬ ਭਾਰਤ, ਅਸਾਮ, ਮਣੀਪੁਰ ਤੇ ਮੇਘਾਲਿਆ ’ਚ ਲੱਗੇ ਝਟਕੇ
ਇੰਨਾ ਹੀ ਨਹੀਂ, ਸਾਬਰਮਤੀ ਨਦੀ ਤੋਂ ਇਲਾਵਾ ਅਹਿਮਦਾਬਾਦ ਦੇ ਦੋ ਵੱਡੇ ਤਲਾਬ (ਕਾਂਕਰੀਆ, ਚੰਦੋਲਾ) ’ਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਦੱਸ ਦੇਈਏ ਕਿ ਸਾਬਰਮਤੀ ਤੋਂ ਪਹਿਲਾਂ ਗੰਗਾ ਨਦੀ ਨਾਲ ਜੁੜੇ ਵੱਖ-ਵੱਖ ਸੀਵਰੇਜ ’ਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਸੀ ਪਰ ਹੁਣ ਕੁਦਰਤੀ ਜਲ ਸਰੋਤ ’ਚ ਇਸ ਤਰ੍ਹਾਂ ਕੋਰੋਨਾ ਦੇ ਲੱਛਣ ਮਿਲਣ ਨਾਲ ਚਿੰਤਾ ਹੋਰ ਵਧ ਗਈ ਹੈ।
ਦਰਅਸਲ, ਆਈ.ਆਈ.ਟੀ. ਗਾਂਧੀਨਗਰ ਨੇ ਅਹਿਮਦਾਬਾਦ ਦੀ ਸਾਬਰਮਤੀ ਨਦੀਂ ’ਚੋਂ ਪਾਣੀ ਦੇ ਨਮੂਨੇ ਲਏ ਸਨ। ਇਨ੍ਹਾਂ ਦੀ ਜਾਂਚ ਕੀਤੀ ਗਈ, ਪ੍ਰੋਫੈਸਰ ਮਨੀਸ਼ ਕੁਮਾਰ ਮੁਤਾਬਕ, ਜਾਂਚ ਦੌਰਾਨ ਪਾਣੀ ਦੇ ਨਮੂਨਿਆਂ ’ਚ ਕੋਰੋਨਾ ਵਾਇਰਸ ਦੀ ਮੌਜੂਦਗੀ ਦਾ ਪਤਾ ਲੱਗਾ ਹੈ ਜੋ ਕਾਫ਼ੀ ਖ਼ਤਰਨਾਕ ਹੈ।
ਇਹ ਵੀ ਪੜ੍ਹੋ– PM ਮੋਦੀ ਨੇ ਫਰੰਟਲਾਈਨ ਵਰਕਰਾਂ ਲਈ ਸ਼ੁਰੂ ਕੀਤੀ ਨਵੀਂ ਮੁਹਿੰਮ, 1 ਲੱਖ ਯੋਧਿਆਂ ਨੂੰ ਮਿਲੇਗਾ ਲਾਭ
ਹਰ ਹਫ਼ਤੇ ਲਏ ਗਏ ਸਨ ਨਮੂਨੇ
ਇਸ ਖੋਜ ਨੂੰ ਲੈ ਕੇ ਆਈ.ਆਈ.ਟੀ. ਗਾਂਧੀਨਗਰ ਦੇ ਪ੍ਰਿਥਵੀ ਅਤੇ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਮਨੀਸ਼ ਕੁਮਾਰ ਨੇ ਦੱਸਿਆ ਕਿ ਪਾਣੀ ਦੇ ਇਹ ਨਮੂਨੇ ਨਦੀ ’ਚੋਂ 3 ਸਤੰਬਰ ਤੋਂ 29 ਦਸੰਬਰ 2020 ਤਕ ਹਰ ਹਫ਼ਤੇ ਲਏ ਗਏ ਸਨ। ਨਮੂਨੇ ਲੈਣ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਵਿਚ ਕੋਰੋਨਾ ਵਾਇਰਸ ਪਾਇਆ ਗਿਆ। ਮਨੀਸ਼ ਕੁਮਾਰ ਮੁਤਾਬਕ, ਸਾਬਰਮਤੀ ਨਦੀ ’ਚੋਂ 694, ਕਾਂਕਰੀਆ ਤਲਾਬ ’ਚੋਂ 549 ਅਤੇ ਚੰਦੋਲਾ ਤਲਾਬ ’ਚੋਂ 402 ਨਮੂਨੇ ਲੈ ਕੇ ਜਾਂਚ ਕੀਤੀ ਗਈ। ਇਨ੍ਹਾਂ ਨਮੂਨਿਆਂ ’ਚ ਹੀ ਕੋਰੋਨਾ ਵਾਇਰਸ ਪਾਇਆ ਗਿਆ ਹੈ।
ਇਹ ਵੀ ਪੜ੍ਹੋ– ਕੋਵਿਡ ਦੀਆਂ ਫਰਜ਼ੀ ਖਬਰਾਂ ਲਈ ਫੇਸਬੁੱਕ ਨੇ ਸ਼ੁਰੂ ਕੀਤਾ ‘ਥਰਡ ਪਾਰਟੀ ਫੈਕਟ ਚੈਕਿੰਗ’ ਪ੍ਰੋਗਰਾਮ
ਖੋਜ ’ਚ ਮੰਨਿਆ ਜਾ ਰਿਹਾ ਹੈ ਕਿ ਵਾਇਰਸ ਕੁਦਰਤੀ ਜਲ ’ਚ ਵੀ ਜੀਵਤ ਰਹਿ ਸਕਦਾ ਹੈ। ਇਸ ਲਈ ਖੋਜੀਆਂ ਦਾ ਮੰਨਣਾ ਹੈ ਕਿ ਦੇਸ਼ ਦੇ ਸਾਰੇ ਕੁਦਰਤੀ ਜਲ ਸਰੋਤਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੋਰੋਨਾ ਦੀ ਦੂਜੀ ਲਹਿਰ ’ਚ ਵਾਇਰਸ ਦੇ ਕਈ ਗੰਭੀਰ ਮਿਊਟੇਸ਼ਨ ਵੀ ਵੇਖਣ ਨੂੰ ਮਿਲੇ ਹਨ।
ਉਤਰਾਖੰਡ 'ਚ ਜ਼ਮੀਨੀ ਵਿਵਾਦ ਕਾਰਨ 2 ਸਿੱਖ ਭਰਾਵਾਂ ਦਾ ਗੋਲੀ ਮਾਰ ਕੀਤਾ ਕਤਲ
NEXT STORY