ਕੋਚੀ— ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇਟਲੀ 'ਚ ਫਸੇ ਹੋਏ 21 ਯਾਤਰੀਆਂ ਨੂੰ ਸ਼ਨੀਵਾਰ ਨੂੰ ਇੱਥੇ ਲਿਆਂਦਾ ਗਿਆ, ਜਿਸ ਤੋਂ ਬਅਦ ਉਨ੍ਹਾਂ ਨੂੰ ਜਾਂਚ ਲਈ ਅਲੁਵਾ ਹਸਪਤਾਲ ਲਿਜਾਇਆ ਗਿਆ। ਹਵਾਈ ਅੱਡਾ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਕਈ ਭਾਰਤੀ ਯਾਤਰੀ ਟਿਕਟਾਂ ਹੋਣ ਦੇ ਬਾਵਜੂਦ ਯੂਰਪੀ ਦੇਸ਼ 'ਚ ਫਸੇ ਹੋਏ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਇਕ ਹਿੱਸਾ ਜਾਰੀ ਕਰਨ ਦੀਆਂ ਸ਼ਰਤਾਂ ਨੂੰ ਲਾਗੂ ਕੀਤਾ ਜੋ ਕਿ ਇਟਲੀ ਜਾਂ ਦੱਖਣੀ ਕੋਰੀਆ ਤੋਂ ਆਉਣ ਵਾਲੇ ਅਤੇ ਭਾਰਤ 'ਚ ਪ੍ਰਵੇਸ਼ ਹੋਣ ਦੇ ਇਛੁੱਕ ਯਾਤਰੀਆਂ ਨੂੰ ਇਨ੍ਹਾਂ ਦੇਸ਼ਾਂ ਤੋਂ ਕੋਵਿਡ-19 ਲਈ ਜਾਂਚ 'ਚ ਇਨਫੈਕਟਡ ਨਾ ਪਾਏ ਜਾਣ ਦਾ ਪ੍ਰਮਾਣ ਪੱਤਰ ਲੈਣਾ ਹੋਵੇਗਾ। ਇਸ ਤੋਂ ਬਾਅਦ ਇਟਲੀ ਦੇ ਅਧਿਕਾਰੀਆਂ ਅਤੇ ਅਮੀਰਾਤ ਦੀਆਂ ਏਅਰਲਾਈਨਾਂ ਨੇ ਉਨ੍ਹਾਂ ਨੂੰ ਲਿਆਉਣ ਤੋਂ ਇਨਕਾਰ ਕਰ ਦਿੱਤਾ ਸੀ।
ਹਵਾਈ ਅੱਡੇ 'ਤੇ ਫਸੀ ਔਰਤ ਨੇ ਕਿਹਾ ਸੀ- ਅਸੀਂ ਕਿੱਥੇ ਜਾਈਏ
ਇਟਲੀ 'ਚ ਇਕ ਹਵਾਈ ਅੱਡੇ 'ਤੇ ਫਸੀ ਇਕ ਔਰਤ ਨੂੰ ਕੇਰਲ ਦੀ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਇਕ ਵੀਡੀਓ 'ਚ ਕਹਿੰਦੇ ਹੋਏ ਸੁਣਿਆ ਗਿਆ,''ਅਸੀਂ ਕਿੱਥੇ ਜਾਈਏ? ਇਹ ਵੀਡੀਓ ਵਾਇਰਲ ਹੋ ਗਈ। ਉਸ ਦੇ ਵਰਗੇ ਕਈ ਯਾਤਰੀਆਂ ਨੂੰ ਆਪਣੇ ਗ੍ਰਹਿ ਰਾਜ ਕੇਰਲ ਲਿਆਉਣ ਲਈ ਅਪੀਲ ਕਰਦੇ ਹੋਏ ਸੁਣਿਆ ਗਿਆ। ਇਕ ਹੋਰ ਮਹਿਲਾ ਯਾਤਰੀ ਨੇ ਵੀਡੀਓ 'ਚ ਕਿਹਾ,''ਅਸੀਂ ਇਟਲੀ 'ਚ ਕੰਮ ਕਰਨ ਲਈ ਕੇਰਲ ਤੋਂ ਆਏ। ਅਸੀਂ ਪ੍ਰਵਾਸੀ ਹਾਂ, ਅਸੀਂ ਆਪਣੀਆਂ ਨੌਕਰੀਆਂ ਅਤੇ ਘਰਾਂ ਨੂੰ ਛੱਡ ਦਿੱਤਾ, ਤੁਸੀਂ ਦੱਸੋ ਸਾਨੂੰ ਕੀ ਕਰਨਾ ਚਾਹੀਦਾ? ਆਪਣੇ ਰਾਜ ਤੋਂ ਇਲਾਵਾ ਅਸੀਂ ਕਿੱਥੇ ਜਾਵਾਂਗੇ?''
ਹਵਾਈ ਅੱਡਿਆਂ 'ਤੇ ਫਸੇ 300 ਭਾਰਤੀਆਂ 'ਚ ਬੱਚੇ ਅਤੇ ਗਰਭਵਤੀ ਔਰਤਾਂ ਵੀ ਸ਼ਾਮਲ
ਇਟਲੀ 'ਚ ਹਵਾਈ ਅੱਡਿਆਂ 'ਤੇ ਫਸੇ 300 ਭਾਰਤੀਆਂ 'ਚ ਬੱਚੇ ਅਤੇ ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਇਕ ਹੋਰ ਯਾਤਰੀ ਨੇ ਕਿਹਾ ਕਿ ਅਮੀਰਾਤ ਏਅਰਲਾਈਨ ਅਤੇ ਇਟਲੀ ਪ੍ਰਸ਼ਾਸਨ ਉਨ੍ਹਾਂ ਨੂੰ ਭਾਰਤ ਲਿਜਾਉਣ ਲਈ ਤਿਆਰ ਸਨ ਪਰ ਭਾਰਤ ਸਰਕਾਰ ਨੇ ਪ੍ਰਮਾਣ ਪੱਤਰ 'ਤੇ ਜ਼ੋਰ ਦਿੱਤਾ। ਇਸ ਵਿਚ, ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਆਈ.ਏ.ਐੱਲ.) ਨੇ ਟਰਮਿਨਲਾਂ 'ਤੇ ਯਾਤਰੀਆਂ ਦੇ ਦਾਖਲ ਹੋਣ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਸੀ.ਆਈ.ਏ.ਐੱਲ. ਦੇ ਸਾਰੇ ਯਾਤਰੀਆਂ ਨੂੰ ਆਪਣੇ ਨਾਲ ਹਵਾਈ ਅੱਡੇ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਕਰਨ ਦੀ ਅਪੀਲ ਕੀਤੀ ਹੈ।
ਹਰਿਆਣਾ: ਡੇਢ ਸਾਲ ਦੇ ਬੱਚੇ ’ਚ ਮਿਲੇ ਕੋਰੋਨਾਵਾਇਰਸ ਦੇ ਲੱਛਣ
NEXT STORY