ਅਹਿਮਦਾਬਾਦ– ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਗੂ ਲਾਕਡਾਊਨ ਦਾ ਨਾ ਹੋਵੇ ਅਤੇ ਸਮਾਜਿਕ ਦੂਰੀ ਕਾਇਮ ਰਹੇ, ਇਸ ਦੇ ਲਈ ਗੁਜਰਾਤ ਦੇ ਪਿੰਡ ਪੁੰਸਰੀ ਵਿਚ ਲੋਕਾਂ ਨੇ ਇਕ ਵਿਅਕਤੀ ਦੀ ਮੌਤ ਹੋਣ ’ਤੇ ਡਿਜੀਟਲ ਢੰਗ ਨਾਲ ਸ਼ੋਕ ਪ੍ਰਗਟ ਕੀਤਾ।
ਜੇਯੰਤੀ ਭਾਈ ਦਰਜੀ (60) ਦੇ ਪਰਿਵਾਰ ਅਤੇ ਸ਼ੁਭਚਿੰਤਕਾਂ ਨੇ ਬੇਸਨਾ (ਸ਼ਰਧਾਂਜਲੀ) ਦੇਣ ਲਈ ਫੇਸਬੁੱਕ ਦੀ ਚੋਣ ਕੀਤੀ। ਪਿੰਡ ਦੇ ਸਾਬਕਾ ਸਰਪੰਚ ਹਿਮਾਂਸ਼ੂ ਪਟੇਲ ਨੇ ਕਿਹਾ ਕਿ ਕਰੀਬੀ ਰਿਸ਼ਤੇਦਾਰਾਂ ਅਤੇ ਦਰਜੀ ਦੇ ਬੱਚਿਆਂ ਸਮੇਤ 300 ਲੋਕਾਂ ਨੇ ਫੱਸਬੁੱਕ ਲਾਈਵ ਦੀ ਵਰਤੋਂ ਕਰ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਪੁੰਸਰੀ ਪਿੰਡ ਨੂੰ ਵੱਖ-ਵੱਖ ਤਕਨੀਕੀ ਉਪਾਵਾਂ, ਜਿਵੇਂ ਮੁਫਤ ਵਾਈ-ਫਾਈਅਤੇ ਸੀ. ਸੀ. ਟੀ. ਵੀ. ਨਿਗਰਾਨੀ ਆਦਿ ਲਾਗੂ ਕਰਨ ਲਈ ਆਮ ਤੌਰ ’ਤੇ ਦੇਸ਼ ਦਾ ਪਹਿਲਾ ਸਮਾਰਟ ਪਿੰਡ ਕਿਹਾ ਜਾਂਦਾ ਹੈ।
ਭਾਰਤ ਵੀ ਕਰੇ ਚੀਨ ਦੀ ਇਸ ਤਕਨੀਕ ਦੀ ਵਰਤੋਂ, ਮਿਲ ਸਕਦੈ ਕੋਰੋਨਾ ਤੋਂ ਛੁਟਕਾਰਾ
NEXT STORY