ਨੈਸ਼ਨਲ ਡੈਸਕ- ਕੋਰੋਨਾ ਆਫ਼ਤ ਦਰਮਿਆਨ ਤੁਹਾਨੂੰ ਘਰ ਬੈਠੇ ਲੱਖਪਤੀ ਬਣਨ ਦਾ ਮੌਕਾ ਮਿਲ ਰਿਹਾ ਹੈ। ਇਸ ਲਈ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਹੀਂ ਕਰਨਾ ਹੈ ਸਗੋਂ ਤੁਹਾਡੇ ਕੋਲ ਇਕ ਖਾਸ ਤਰ੍ਹਾਂ ਦਾ 5-10 ਰੁਪਏ ਦਾ ਸਿੱਕਾ ਹੋਣਾ ਚਾਹੀਦਾ, ਜਿਸ ਨੂੰ ਦੇ ਕੇ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ। ਮੀਡੀਆ ਰਿਪੋਰਟ ਅਨੁਸਾਰ, ਇੰਡੀਆ ਮਾਰਟ ਦੀ ਵੈੱਬਸਾਈਟ 'ਤੇ ਪੁਰਾਣੇ ਸਿੱਕਿਆਂ ਅਤੇ ਨੋਟਾਂ ਦੀ ਨੀਲਾਮੀ ਹੋ ਰਹੀ ਹੈ। ਜੇਕਰ ਤੁਹਾਡੇ ਕੋਲ ਵੈਸ਼ਣੋ ਮਾਤਾ ਦੀ ਫੋਟੋ ਵਾਲਾ 5 ਅਤੇ 10 ਰੁਪਏ ਦਾ ਸਿੱਕਾ ਹੈ ਤਾਂ ਇਹ ਤੁਹਾਨੂੰ ਲੱਖਾਂ ਰੁਪਏ ਦਿਵਾ ਸਕਦਾ ਹੈ। ਪੈਸੇ ਕਮਾਉਣ ਦਾ ਜ਼ਰੀਆ ਇੰਨੀਂ ਦਿਨੀਂ ਈ-ਕਾਮਰਸ ਵੈੱਬਸਾਈਟ 'ਤੇ ਵੀ ਟਰੈਂਡ ਕਰ ਰਿਹਾ ਹੈ।
ਇਹ ਵੀ ਪੜ੍ਹੇ : PM ਮੋਦੀ ਨੇ ਕੀਤਾ ਆਪਣੀ ਜਾਇਦਾਦ ਦਾ ਐਲਾਨ, ਜਾਣੋ ਕਿੰਨਾ ਹੈ ਬੈਂਕ ਬੈਲੇਂਸ ਅਤੇ ਪ੍ਰਾਪਰਟੀ
ਦੱਸਣਯੋਗ ਹੈ ਕਿ ਮਾਤਾ ਵੈਸ਼ਣੋ ਦੇਵੀ ਦੀ ਫੋਟੋ ਵਾਲੇ ਇਨ੍ਹਾਂ ਸਿੱਕਿਆਂ ਨੂੰ ਸਾਲ 2002 'ਚ ਜਾਰੀ ਕੀਤਾ ਗਿਆ ਸੀ। ਇਨ੍ਹਾਂ ਸਿੱਕਿਆਂ ਨੂੰ ਪਾਉਣ ਲਈ ਲੋਕ ਲੱਖਾਂ ਰੁਪਏ ਦੇਣ ਲਈ ਤਿਆਰ ਹਨ। ਜਿਨ੍ਹਾਂ ਕੋਲ ਇਹ ਸਿੱਕੇ ਹਨ, ਉਹ ਨੀਲਾਮੀ 'ਚ ਵੇਚ ਕੇ 10 ਲੱਖ ਰੁਪਏ ਤੱਕ ਕਮਾ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਸਿੱਕਿਆਂ ਦੀ ਬੋਲੀ ਦੌਰਾਨ ਕੀਮਤ ਘੱਟ-ਵੱਧ ਵੀ ਕਰ ਸਕਦੇ ਹੋ। ਇੰਡੀਆ ਮਾਰਟ 'ਤੇ ਇਨ੍ਹਾਂ ਨੋਟਾਂ ਨੂੰ ਘਰ ਬੈਠੇ ਚੰਗੀ ਕੀਮਤ 'ਤੇ ਵੇਚਿਆ ਜਾ ਸਕਦਾ ਹੈ, ਇਨ੍ਹਾਂ ਵੀ ਪਲੇਟਫਾਰਮਸ 'ਤੇ ਇਸ ਨੋਟ ਦੀ ਸ਼ਾਨਦਾਰ ਕੀਮਤ ਮਿਲੇਗੀ।
ਘਰ 'ਚੋਂ ਲਹੂ-ਲੁਹਾਨ ਮਿਲੀਆਂ ਦੋ ਲਾਸ਼ਾਂ, ਪੁੱਤ ਨੇ ਬਾਹਰ ਆ ਕੇ ਰੌਲਾ ਪਾਇਆ- 'ਪਾਪਾ ਜਾਗ ਨਹੀਂ ਰਹੇ'
NEXT STORY