ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਆਈ.ਪੀ.ਐੱਲ. ਦੇ ਮੈਚ ਦਰਸ਼ਕਾਂ ਨਾਲ ਨਹੀਂ ਹੋਣਗੇ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਕਿਹਾ ਕਿ ਭਾਰੀ ਭੀੜ ਵਾਲੇ ਸਾਰੇ ਖੇਡ ਆਯੋਜਨ ਰੱਦ ਹੋਣਗੇ। ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਖੇਡਾਂ 'ਚ ਹਜ਼ਾਰਾਂ ਲੋਕ ਜੁਟਦੇ ਹਨ, ਉਸ ਦਾ ਆਯੋਜਨ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਰਿਸ ਰੋਕਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਜ਼ਿਆਦਾ ਭੀੜ ਹੁੰਦੀ ਹੈ, ਉਹ ਸਾਰੇ ਆਯੋਜਨ ਰੱਦ ਹੋਣਗੇ। ਸਿਸੋਦੀਆ ਨੇ ਕਿਹਾ ਕਿ ਸਾਰੇ ਵੱਡੇ ਇਵੈਂਟ ਬੰਦ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਲੋਕ ਸਰਦੀ, ਖਾਂਸੀ ਦੇ ਲੱਛਣ ਦਿੱਸਣ 'ਤੇ ਖੁਦ ਨੂੰ ਘਰ 'ਚ ਬੰਦ ਰੱਖਣ।
ਆਈ.ਪੀ.ਐੱਲ. ਵਰਗੇ ਸਾਰੇ ਖੇਡ ਗਤੀਵਿਧੀਆਂ ਬੈਨ ਕਰਨ ਦਾ ਫੈਸਲਾ
ਸਿਸੋਦੀਆ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ,''ਅਸੀਂ ਆਈ.ਪੀ.ਐੱਲ. ਵਰਗੇ ਸਾਰੀਆਂ ਖੇਡ ਗਤੀਵਿਧੀਆਂ ਨੂੰ ਬੈਨ ਕਰਨ ਦਾ ਫੈਸਲਾ ਕੀਤਾ ਹੈ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਦੀ ਮੌਜੂਦਗੀ ਹੁੰਦੀ ਹੈ। ਕੋਰੋਨਾ ਵਾਇਰਸ ਨੂੰ ਰੋਕਣ ਲਈ ਸਮਾਜਿਕ ਤੌਰ 'ਤੇ ਵੱਖ-ਵੱਖ ਹੋਣਾ ਜ਼ਿਆਦਾ ਜ਼ਰੂਰੀ ਹੈ।'' ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਸਾਰੇ ਤਰ੍ਹਾਂ ਦੇ ਸੰਮੇਲਨ ਅਤੇ ਸੈਮੀਨਾਰ 'ਤੇ ਵੀ ਰੋਕ ਰਹੇਗੀ।
ਆਈ.ਪੀ.ਐੱਲ. ਦੇ ਹੋਣੇ ਹਨ 7 ਮੈਚ
ਦੱਸਣਯੋਗ ਹੈ ਕਿ ਦਿੱਲੀ 'ਚ ਆਈ.ਪੀ.ਐੱਲ. ਦੇ 7 ਮੈਚ ਹੋਣੇ ਹਨ। ਦਿੱਲੀ 'ਚ 30 ਮਾਰਚ ਨੂੰ ਮੇਜ਼ਬਾਨ ਦਿੱਲੀ ਕੈਪੀਟਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦਰਮਿਆਨ ਮੈਚ ਹੋਣਾ ਹੈ। ਸਿਸੋਦੀਆ ਦੇ ਐਲਾਨ ਤੋਂ ਬਾਅਦ ਹੁਣ ਇੱਥੇ ਆਈ.ਪੀ.ਐੱਲ. ਮੈਚਾਂ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।
ਸਿਹਤ ਦਾਅ 'ਤੇ ਰੱਖ ਕੇ ਨਹੀਂ ਹੋ ਸਕਦਾ ਆਈ.ਪੀ.ਐੱਲ. - ਸੁਪ੍ਰਿਓ
ਪੱਛਮੀ ਬੰਗਾਲ ਤੋਂ ਭਾਜਪਾ ਸੰਸਦ ਮੈਂਬਰ ਸੁਪ੍ਰਿਓ ਨੇ ਆਈ.ਪੀ.ਐੱਲ. 'ਤੇ ਕਿਹਾ,''ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਨੂੰ ਮਹਾਮਾਰੀ ਐਲਾਨ ਕੀਤਾ ਹੈ। ਖੇਡ ਮਹੱਤਵਪੂਰਨ ਹਨ ਪਰ ਇਹ ਸਿਹਤ ਨੂੰ ਦਾਅ 'ਤੇ ਰੱਖ ਕੇ ਨਹੀਂ ਹੋ ਸਕਦੇ। ਆਈ.ਪੀ.ਐੱਲ. ਅਜਿਹਾ ਖੇਡ ਹੈ, ਜਿੱਥੇ ਵੱਡੀ ਗਿਣਤੀ 'ਚ ਲੋਕ ਇਸ ਨੂੰ ਦੇਖਣ ਆਉਂਦੇ ਹਨ ਤਾਂ ਮੈਂ ਮੰਨਦਾ ਹਾਂ ਅਤੇ ਅਜਿਹੀ ਉਮੀਦ ਕਰਦਾ ਹਾਂ ਕਿ ਆਈ.ਪੀ.ਐੱਲ. ਨੂੰ ਮੁਲਤਵੀ ਕੀਤਾ ਜਾਣਾ ਚਾਹੀਦਾ।''
ਗੂਗਲ ਇੰਡੀਆ ਦੇ ਕਰਮਚਾਰੀ ਨੂੰ ਹੋਇਆ COVID-19, ਕੰਪਨੀ ਨੇ ਚੁੱਕਿਆ ਇਹ ਕਦਮ
NEXT STORY