ਬੀਜਿੰਗ - ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਲਗਾਤਾਰ ਫੈਲਦਾ ਜਾ ਰਿਹਾ ਹੈ। ਇੰਟਰਨੈਸ਼ਨਲ ਨਿਊਜ਼ ਏਜੰਸੀ ਏ. ਐਫ. ਪੀ. ਦਾ ਆਖਣਾ ਹੈ ਕਿ ਦੁਨੀਆ ਦੇ 61 ਦੇਸ਼ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਏਜੰਸੀ ਦੇ ਤਾਜ਼ਾ ਅੰਕਡ਼ੇ ਮੁਤਾਬਕ ਦੁਨੀਆ ਵਿਚ ਕਰੀਬ 86 ਹਜ਼ਾਰ ਲੋਕ ਕੋਰੋਨਾਵਾਇਰਸ ਨਾਲ ਪੀਡ਼ਤ ਹਨ ਅਤੇ ਅਜੇ ਤੱਕ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਗੱਲ ਅਲੱਗ ਹੈ ਕਿ ਮਿ੍ਰਤਕਾਂ ਦੀ ਗਿਣਤੀ 'ਤੇ ਅਜੇ ਕੋਈ ਅਧਿਕਾਰਕ ਅੰਕਡ਼ਾ ਸਾਹਮਣੇ ਨਹੀਂ ਆਇਆ ਹੈ ਪਰ ਇਨ੍ਹਾਂ ਤਮਾਮ ਮੌਤਾਂ ਵਿਚਾਲੇ ਇਕ ਗੱਲ ਨੋਟ ਕੀਤੀ ਗਈ ਹੈ ਕਿ ਇਕ ਨਿਸ਼ਚਤ ਉਮਰ ਦੇ ਲੋਕਾਂ ਨੂੰ ਇਸ ਦਾ ਜ਼ਿਆਦਾ ਖਤਰਾ ਹੁੰਦਾ ਹੈ। ਗਲੋਬਲ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਕੋਰੋਨਾਵਾਇਰਸ ਦੇ ਖਤਰੇ 'ਤੇ ਇਕ ਸਟੱਡੀ ਕਰਦੇ ਹੋਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਕਿੰਨਾ ਲੋਕਾਂ ਨੂੰ ਇਸ ਦਾ ਜ਼ਿਆਦਾ ਖਤਰਾ ਹੈ ਅਤੇ ਕੌਣ ਇਸ ਨੂੰ ਸੰਵੇਦਨਸ਼ੀਲ ਸ਼੍ਰੇਣੀ ਵਿਚ ਆਉਂਦੇ ਹਨ।
ਬੀਤੇ ਮਹੀਨੇ ਫਰਵਰੀ ਵਿਚ ਚੀਨ ਵਿਚ ਕਰੀਬ 70 ਹਜ਼ਾਰ ਮਰੀਜ਼ਾਂ 'ਤੇ ਇਹ ਸਟੱਡੀ ਕੀਤੀ ਗਈ। ਇਸ ਦਾ ਪ੍ਰਕਾਸ਼ਨ ਚਾਈਨਾ ਸੀ. ਡੀ ਸੀ. ਵੀਕਲੀ ਵਿਚ ਹੋਇਆ ਹੈ। ਇਸ ਦੇ ਸ਼ੁਰੂਆਤੀ ਅੰਕਡ਼ੇ ਦੀ ਮੰਨੀਏ ਤਾਂ ਇਕੱਲੇ ਚੀਨ ਵਿਚ ਹੀ ਜਿਹਡ਼ੇ ਲੋਕ ਇਸ ਘਾਤਕ ਵਾਇਰਸ ਦੀ ਲਪੇਟ ਵਿਚ ਆਏ ਹਨ, ਉਨ੍ਹਾਂ ਵਿਚ ਜ਼ਿਆਦਾ (ਵਧ) ਉਮਰ ਦੇ ਲੋਕ ਸ਼ਾਮਲ ਹਨ। ਇਹ ਪਹਿਲਾਂ ਤੋਂ ਹੀ ਹਾਰਟ ਅਟੈਕ ਦੇ ਮਰੀਜ਼ ਹਨ। ਇਸ ਵਿਚ ਇਹ ਪਾਇਆ ਗਿਆ ਹੈ ਕਿ ਕਰੀਬ 44 ਹਜ਼ਾਰ ਵਿਚੋਂ 80 ਮਰੀਜ਼ਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਸੀ। ਬਾਕੀ ਮਰੀਜ਼ਾਂ ਦੀ ਉਮਰ 70 ਸਾਲ ਜਾਂ ਇਸ ਤੋਂ ਜ਼ਿਆਦਾ ਸੀ। ਸਟੱਡੀ ਵਿਚ ਚੀਨ ਤੋਂ ਬਾਹਰ ਹੋਰ ਦੇਸ਼ਾਂ ਵਿਚ ਵੀ ਕੁਝ ਅਜਿਹੇ ਹੀ ਅੰਕਡ਼ੇ ਸਾਹਮਣੇ ਆਏ ਹਨ। ਇਟਲੀ ਦੇ ਸ਼ੁਰੂਆਤੀ 12 ਮਰੀਜ਼ਾਂ ਦੀ ਉਮਰ 80 ਸਾਲ ਦੇ ਕਰੀਬ ਸੀ।
ਸਿਹਤ ਕਰਮੀਆਂ ਲਈ ਬਹੁਤ ਸੈਂਸੇਟਿਵ ਹੈ ਇਹ ਵਾਇਰਸ
ਸਟੱਡੀ ਮੁਤਾਬਕ ਜ਼ਿਆਦਾ ਉਮਰ ਦੇ ਲੋਕਾਂ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਇਸ ਤੋਂ ਸਭ ਤੋਂ ਜ਼ਿਆਦਾ ਖਤਰਾ ਹੈ, ਉਹ ਸਿਹਤ ਕਰਮੀ ਹਨ। ਜਿਹਡ਼ੇ ਡਾਕਟਰ, ਮੈਡੀਕਲ ਟੀਮ ਦੇ ਮੈਂਬਰ ਕੋਰੋਨਾਵਾਇਰਸ ਦਾ ਜਾਂ ਹਾਰਟ ਅਟੈਕ, ਹਾਇਪਰਟੈਨਸ਼ਨ ਦੇ ਮਰੀਜ਼ ਦਾ ਇਲਾਜ ਕਰ ਰਹੇ ਹਨ, ਉਹ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਸਕਦੇ ਹਨ। ਰਿਪੋਰਟ ਦੀ ਮੰਨੀਏ ਤਾਂ ਹੁਣ ਤੱਕ 3 ਹਜ਼ਾਰ ਤੋਂ ਜ਼ਿਆਦਾ ਮੈਡੀਕਲ ਸਟਾਫ ਦੇ ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ, ਇਨ੍ਹਾਂ ਵਿਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ।
ਬੱਚਿਆਂ ਨੂੰ ਕੋਰੋਨਾਵਾਇਰਸ ਦਾ ਖਤਰਾ ਘੱਟ
ਇਸ ਸਟੱਡੀ ਦਾ ਸਭ ਤੋਂ ਜ਼ਿਆਦਾ ਰੋਚਕ ਪਹਿਲੂ ਇਹ ਹੈ ਕਿ ਬੱਚਿਆਂ ਨੂੰ ਕੋਰੋਨਾਵਾਇਰਸ ਦਾ ਖਤਰਾ ਬੇਹੱਦ ਘੱਟ ਹੈ। ਚੀਨ ਵਿਚ ਹੋਈ ਸ਼ੁਰੂਆਤੀ ਸਟੱਡੀ ਵਿਚ ਇਹ ਦੇਖਿਆ ਗਿਆ ਹੈ ਕਿ 10 ਤੋਂ 19 ਸਾਲ ਦੇ ਬੱਚਿਆਂ ਵਿਚ ਸਿਰਫ 1 ਫੀਸਦੀ ਹੀ ਕੋਰੋਨਾਵਾਇਰਸ ਦੀ ਇੰਫੈਕਸ਼ਨ ਤੋਂ ਗ੍ਰਸਤ ਨਿਕਲੇ, ਜਦਿਕ 10 ਤੋਂ ਘੱਟ ਸਾਲ ਦੀ ਉਮਰ ਦੇ ਬੱਚਿਆਂ ਵਿਚ ਇਹ ਵਾਇਰਸ 1 ਫੀਸਦੀ ਤੋਂ ਵੀ ਘੱਟ ਦੇਖਿਆ ਗਿਆ। ਅਜੇ ਤੱਕ ਕੋਰੋਨਾਵਾਇਰਸ ਨਾਲ ਕਿਸੇ ਵੀ ਬੱਚੇ ਦੀ ਮੌਤ ਦੀ ਖਬਰ ਦਰਜ ਨਹੀਂ ਕੀਤੀ ਗਈ ਹੈ।
20 ਸਾਲ ਤੋਂ ਘੱਟ ਉਮਰ ਦੇ ਲੋਕ ਜ਼ਿਆਦਾ ਸੁਰੱਖਿਅਤ
US National Institute of Health's Fogarty International Centre ਦੇ ਮਾਹਿਰ Cecile Viboud ਦਾ ਆਖਣਾ ਹੈ ਕਿ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕੋਰੋਨਾਵਾਇਰਸ ਦੀ ਇੰਫੈਕਸ਼ਨ ਨਾਲ ਘੱਟ ਖਤਰਾ ਹੋਣ ਦਾ ਕੀ ਕਾਰਨ ਹੋ ਸਕਦਾ ਹੈ, ਇਸ 'ਤੇ ਅਜੇ ਅਧਿਐਨ ਕੀਤਾ ਜਾ ਰਿਹਾ ਹੈ। Cecile Viboud ਵੀ ਇਸ ਗੱਲ ਨੂੰ ਦਿਸਚਸਪ ਮੰਨਦੇ ਹਨ ਕਿ ਬੱਚੇ ਅਜੇ ਇਸ ਜਾਨਲੇਵਾ ਵਾਇਰਸ ਦੀ ਜ਼ਦ ਤੋਂ ਦੂਰ ਹਨ। ਕਿਉਂਕਿ ਕੋਰੋਨਾਵਾਇਰਸ ਫੇਫਡ਼ਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਵਾਇਰਸ ਹੈ ਅਤੇ ਬੱਚੇ ਇਸ ਮਾਮਲੇ ਵਿਚ ਸੈਂਸੇਟਿਵ ਹੁੰਦੇ ਹਨ, ਬਾਵਜੂਦ ਬੱਚੇ ਇਸ ਦੀ ਲਪੇਟ ਵਿਚ ਨਹੀਂ ਆਏ।
ਕੋਰੋਨਾ ਵਾਇਰਸ: ਸਿਹਤ ਮੰਤਰਾਲਾ ਨੇ ਜਾਰੀ ਕੀਤੀ ਐਡਵਾਇਜ਼ਰੀ, ਇਨ੍ਹਾਂ ਦੇਸ਼ਾਂ ਦੀ ਨਾ ਕਰੋ ਯਾਤਰਾ
NEXT STORY