ਮੁੰਬਈ (ਵਿਸ਼ੇਸ਼)– ਸਦੀ ਦੀ ਸਭ ਤੋਂ ਭਿਆਨਕ ਮਹਾਮਾਰੀ ਕੋਰੋਨਾ ਨੇ ਭਾਵੇਂ ਮਨੁੱਖਤਾ ਨੂੰ ਬੇਹੱਦ ਦੁੱਖ ਦਿੱਤੇ ਹਨ ਪਰ ਇਸਦੇ ਨਾਲ ਹੀ ਸਾਨੂੰ ਆਪਣੇ ਦੇਸ਼ ਵਾਸੀਆਂ ਦੇ ਕਈ ਬੇਹੱਦ ਸੁੰਦਰ ਰੂਪ ਵੀ ਦੇਖਣ ਨੂੰ ਮਿਲੇ ਹਨ। ਅਜਿਹੇ ਹੀ ਮਨ ਦੇ ਸੁੰਦਰ ਲੋਕਾਂ ਦੇ ਦਰਸ਼ਨ ਉਸ ਸਮੇਂ ਹੋਏ, ਜਦੋਂ ਇਕ ਨਵਜਨਮੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਪਈ। ਅਸਲ ਵਿਚ ਬੱਚੇ ਦੇ ਜਨਮ ਲੈਂਦਿਆਂ ਹੀ ਉਸ ਦੀ ਕੋਰੋਨਾ ਪੀੜਤ ਮਾਂ ਦੀ ਮੌਤ ਹੋ ਗਈ ਸੀ।
ਨਾਗਪੁਰ ’ਚ ਕੁਝ ਦਿਨ ਪਹਿਲਾਂ ਬਣੀਆਂ ਵੱਖ-ਵੱਖ ਮਾਵਾਂ ਨੇ ਨਵਜਨਮੇ ਬੱਚੇ ਨੂੰ ਰੱਖਿਆ ਜ਼ਿੰਦਾ
ਕਹਿੰਦੇ ਹਨ ਕਿ ਪ੍ਰਮਾਤਮਾ ਦੇ ਇਸ ਸੰਸਾਰ ਵਿਚ ਕੁਝ ਵੀ ਹੋ ਸਕਦਾ ਹੈ। ਠੀਕ ਇੰਝ ਹੋਇਆ ਵੀ। ਕੁਝ ਘੰਟਿਆਂ ਅੰਦਰ ਹੀ ਨਵਜਨਮੇ ਬੱਚੇ ਨੂੰ ਅਜਿਹੀਆਂ ਕਈ ਮਾਵਾਂ ਮਿਲ ਗਈਆਂ, ਜਿਨ੍ਹਾਂ ਨੇ ‘ਆਪਣਾ’ ਦੁੱਧ ਬੱਚੇ ਤੱਕ ਪਹੁੰਚਾ ਕੇ ਉਸ ਨੂੰ ਜ਼ਿੰਦਾ ਰੱਖਿਆ। ਈਵਾਨ ਨਾਮੀ ਉਕਤ ਬੱਚੇ ਦੇ 32 ਸਾਲਾ ਪਿਤਾ ਚੇਤਨ ਵਰੇਰਕਰ ਨੇ ਦੱਸਿਆ ਕਿ ਮੇਰੀ ਪਤਨੀ ਮੀਨਲ ਜਦੋਂ ਗਰਭਵਤੀ ਹੋਈ ਤਾਂ ਉਹ ਆਪਣੇ ਪੇਕੇ ਨਾਗਪੁਰ ਆਪਣੇ ਮਾਤਾ-ਪਿਤਾ ਕੋਲ ਚਲੀ ਗਈ। ਉਥੇ ਉਸ ਨੂੰ ਕੋਰੋਨਾ ਹੋ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। 8 ਅਪ੍ਰੈਲ ਨੂੰ ਹਸਪਤਾਲ ਵਿਚ ਸੀਜੇਰੀਅਨ ਆਪਰੇਸ਼ਨ ਰਾਹੀਂ ਮੀਨਲ ਨੇ ਆਪਣੀ ਤੀਜੀ ਔਲਾਦ ਵਜੋਂ ਇਕ ਬੱਚੇ ਨੂੰ ਜਨਮ ਦਿੱਤਾ।
ਮਾਂ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਜਨਮ ਦੇਣ ਤੋਂ ਕੁਝ ਸੈਕਿੰਡ ਬਾਅਦ ਹੀ ਬੱਚੇ ਦੀ ਮਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਡਾਕਟਰ ਹੈਰਾਨ ਸਨ ਕਿ ਇਹ ਕੀ ਹੋ ਗਿਆ? ਡਾਕਟਰਾਂ ਨੂੰ ਬੱਚੇ ਦੀ ਚਿੰਤਾ ਸਤਾਉਣ ਲੱਗੀ ਕਿਉਂਕਿ ਈਵਾਨ ਦਾ ਜਨਮ ਸਮੇਂ ਤੋਂ ਪਹਿਲਾਂ ਹੀ ਹੋ ਗਿਆ ਸੀ। ਉਸ ਨੂੰ ਬਾਜ਼ਾਰ ਦਾ ਦੁੱਧ ਨਹੀਂ ਦਿੱਤਾ ਜਾ ਸਕਦਾ ਸੀ। ਉਸ ਨੂੰ ਸਿਰਫ ਮਾਂ ਦੇ ਦੁੱਧ ਨਾਲ ਹੀ ਜ਼ਿੰਦਾ ਰੱਖਿਆ ਜਾ ਸਕਦਾ ਸੀ। ਅਜਿਹੀ ਭਿਆਨਕ ਸਥਿਤੀ ਵਿਚ ਪਰਿਵਾਰ ਦੇ ਲੋਕ ਵੀ ਮੁਸ਼ਕਲ ਵਿਚ ਪੈ ਗਏ। ਹਸਪਤਾਲ ਤੋਂ ਇਹ ਗੱਲ ਬਾਹਰ ਨਿਕਲੀ ਤਾਂ ਨਾਗਪੁਰ ਦੀਆਂ ਹੀ ਕਈ ਨਵੀਆਂ ਬਣੀਆਂ ਮਾਵਾਂ ‘ਆਪਣਾ’ ਦੁੱਧ ਦੇਣ ਲਈ ਅੱਗੇ ਆਈਆਂ। ਉਨ੍ਹਾਂ ਰੋਜ਼ਾਨਾ ਈਵਾਨ ਲਈ ਆਪਣਾ ਦੁੱਧ ਭਿਜਵਾਉਣਾ ਸ਼ੁਰੂ ਕੀਤਾ। ਚੇਤਨ ਆਪਣੇ ਬੱਚੇ ਨੂੰ ਲੈ ਕੇ ਠਾਣੇ ਆਪਣੇ ਘਰ ਆ ਗਿਆ। ਇਥੇ ਵੀ ਮਾਂ ਦੇ ਦੁੱਧ ਦੀ ਸਮੱਸਿਆ ਖੜ੍ਹੀ ਹੋ ਗਈ। ਕੁਝ ਲੋਕਾਂ ਨੇ ਫੇਸਬੁੱਕ ਅਤੇ ਟਵਿੱਟਰ ’ਤੇ ਮਾਂ ਦੇ ਦੁੱਧ ਲਈ ਮੁਹਿੰਮ ਚਲਾਈ। ਟਵਿੱਟਰ ’ਤੇ ਪੋਸਟ ਪੜ੍ਹ ਕੇ ਦਿੱਲੀ ਤੋਂ ਪਹਿਲੀ ਕਾਲ ਆਈ ਅਤੇ ਉਸ ਤੋਂ ਬਾਅਦ ਕੁਝ ਮਿੰਟਾਂ ਵਿਚ ਹੀ 100 ਤੋਂ ਵੱਧ ਮਾਵਾਂ ਨੇ ਆਪਣਾ ਦੁੱਧ ਦੇਣ ਦੀ ਇੱਛਾ ਪ੍ਰਗਟਾਈ। ਇਸ ਮੁਹਿੰਮ ਕਾਰਨ ਈਵਾਨ ਨੂੰ ਬਿਨਾਂ ਰੁਕਾਵਟ ਦੁੱਧ ਮਿਲਦਾ ਗਿਆ।
ਈਵਾਨ ਦੇ ਮੂੰਹ ਵਿਚ ਇਸ ਤਰ੍ਹਾਂ ਪੁੱਜਿਆ ਮਾਂ ਰੂਪੀ ਮਮਤਾ ਦਾ ਜੀਵਨ ਰਸ
1. ਇਕ ਬੀਮਾ ਮੁਲਾਜ਼ਮ ਨਿਆਹ ਬੇਦੀ ਨੇ ਟਵਿੱਟਰ ’ਤੇ ਈਵਾਨ ਲਈ ਮਾਂ ਦਾ ਦੁੱਧ ਹਾਸਲ ਕਰਨ ਲਈ ਮੁਹਿੰਮ ਚਲਾਈ।
2. ਫੇਸਬੁੱਕ ’ਤੇ ਆਧੁਨਿਕਤਾ ਪ੍ਰਕਾਸ਼ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੌਰਾਨ ‘ਭਾਰਤੀ ਮਾਵਾਂ ਵੱਲੋਂ ਦੁੱਧ ਪਿਆਉਣ ਸਬੰਧੀ ਮਦਦ’ ਨਾਮੀ ਇਕ ਗਰੁੱਪ ਅੱਗੇ ਆਇਆ।
3. ਐਡਵੋਕੇਟ ਭੂਮਿਕਾ ਨਾਲ ਮਾਵਾਂ ਆਸ਼ੀ ਗੁਪਤਾ, ਅਸ਼ਵਰੀ ਅਤੇ ਨਿਧੀ ਨੇ ਕੋਰੋਨਾ ਦੀ ਚਿੰਤਾ ਕੀਤੇ ਬਿਨਾਂ ਈਵਾਨ ਲਈ ਆਪਣਾ ਦੁੱਧ ਭਿਜਵਾਇਆ।
4. ਨਾਗਪੁਰ ਦੇ ਸੁਨੀਲ ਨਾਰਾਇਣ ਨੇ ਦਾਨੀ ਮਾਵਾਂ ਕੋਲੋਂ ਦੁੱਧ ਲੈ ਕੇ ਉਸ ਨੂੰ ਬੱਚੇ ਤੱਕ ਲਗਾਤਾਰ ਇਕ ਮਹੀਨੇ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ।
ਦੁੱਧ ਪਿਆਉਣ ’ਚ ਸਲਾਹ ਦੇਣ ਵਾਲੀ ਕੈਮਿਲਾ ਨਾਮੀ ਇਕ ਜਨਾਨੀ ਨੇ ਸਮਝਾਇਆ ਕਿ ਮਾਵਾਂ ਕੋਲੋਂ ਹਾਸਲ ਹੋਣ ਵਾਲੇ ਦੁੱਧ ਨੂੰ ਬੱਚੇ ਨੂੰ ਕਿਵੇਂ ਪਿਆਉਣਾ ਹੈ?
ਰਾਕੇਸ਼ ਟਿਕੈਤ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਦੋਸ਼ੀ ਗ੍ਰਿਫਤਾਰ
NEXT STORY