ਨੈਸ਼ਨਲ ਡੈਸਕ - ਦੇਸ਼ ’ਚ ਕੋਰੋਨਾ ਵਾਇਰਸ ਦੇ ਵੱਧਦੇ ਹੋਏ ਮਾਮਲੇ ਪਹਿਲਾਂ ਤੋਂ ਹੀ ਕਮਜ਼ੋਰ ਪਈ ਆਰਥਿਕਤਾ ’ਤੇ ਇਕ ਵਾਰ ਫਿਰ ਤੋਂ ਭਾਰੀ ਪੈਣ ਲੱਗੇ ਹਨ। ਦੇਸ਼ ਦੇ ਕਈ ਸੂਬਿਆਂ ’ਚ ਨਾਈਟ ਕਰਫਿਊ ਅਤੇ ਕੁਝ ਦਿਨ ਲਈ ਲਗਾਏ ਜਾਣ ਵਾਲੇ ਲਾਕਡਾਊਨ ਦਾ ਅਸਰ ਹੋਟਲ, ਟਰੈਵਲ ਅਤੇ ਟੂਰਿਜਮ ਇੰਡਸਟਰੀ ਦੀ ਲਘੁ ਇਕਾਈਆਂ ’ਤੇ ਸਾਫ ਆਉਣ ਲੱਗਾ ਹੈ। ਕੋਰੋਨਾ ਦੇ ਵਧਦੇ ਹੋਏ ਸੰਕਟ ਕਾਰਣ ਇਹ ਸੈਕਟਰ ਇਕ ਵਾਰ ਫਿਰ ਤੋਂ ਮੰਦੀ ਦੇ ਚੱਕਰਵਿਊ ’ਚ ਫੱਸ ਸਕਦਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਮੈਨਿਊਫੈਕਚਰਿੰਗ ਸੈਕਟਰ ’ਚ ਅਜੇ ਇੰਨਾਂ ਜ਼ਿਆਦਾ ਅਸਰ ਨਹੀਂ ਦਿਖਾਈ ਦੇ ਰਿਹਾ ਹੈ, ਲਾਕਡਾਊਨ ਵਰਗੀ ਸਥਿਤੀ ’ਚ ਇਸ ਸੈਕਟਰ ’ਤੇ ਵੀ ਸੰਕਟ ਦੇ ਬੱਦਲ ਮੰਡਰਾ ਜਾਣਗੇ। ਉਧਰ, ਦੇਸ਼ ’ਚ ਵਧਦੇ ਹੋਏ ਕੋਰੋਨਾ ਦੇ ਮਾਮਲਿਆਂ ਨਾਲ ਮਹਾਨਗਰਾਂ ’ਚ ਪ੍ਰਵਾਸੀ ਮਜ਼ਦੂਰਾਂ ਨੇ ਲਾਕਡਾਊਨ ਵਰਗੀ ਸਥਿਤੀ ਕਾਰਣ ਪਹਿਲਾਂ ਤੋਂ ਤਿਆਰ ਢੰਗ ਤੋਂ ਪਹਿਲਾਂ ਹੀ ਹਿਜ਼ਰਤ ਸ਼ੁਰੂ ਕਰ ਦਿੱਤੀ। ਉਹ ਨਹੀਂ ਚਾਹੁੰਦੇ ਹਨ ਕਿ ਅਚਾਨਕ ਲਾਕਡਾਊਨ ਐਲਾਨ ਹੋਣ ’ਤੇ ਉਨ੍ਹਾਂ ਨੂੰ ਬੀਤੇ ਸਾਲ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪਏ।
ਨਾਈਟ ਕਰਫਿਊ ਨਾਲ ਇੰਝ ਹੋ ਰਿਹੈ ਨੁਕਸਾਨ
ਇਕ ਮੀਡੀਆ ਰਿਪੋਰਟ ਮੁਤਾਬਕ ਛੋਟੇ-ਲਘੁ ਉਦਯੋਗ ਸੰਘ ਦੇ ਸੈਕਟਰੀ ਜਨਰਲ ਅਨਿਲ ਭਾਰਦਵਾਜ ਕਹਿੰਦੇ ਹਨ ਕਿ ਹੋਟਲ, ਰੈਸਟੋਰੈਂਟ, ਟਰੈਵਰ ਅਤੇ ਟੂਰਿਜ਼ਮ ਇੰਡਸਟਰੀ ’ਤੇ ਪਿਛਲੇ ਸਾਲ ਸਭ ਤੋਂ ਜ਼ਿਆਦਾ ਅਸਰ ਪਿਆ ਸੀ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਣ ਹੁਣ ਇਹ ਫਿਰ ਸੰਕਟ ’ਚ ਫੱਸ ਸਕਦੇ ਹਨ। ਉਹ ਕਹਿੰਦੇ ਹਨ ਕਿ ਸਾਲ 2020-21 ਨਾਲ ਜੋ ਸੈਕਟਰ ਸਭ ਤੋਂ ਜ਼ਿਆਦਾ ਅਸਰ ਪਿਆ ਸੀ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਣ ਹੁਣ ਇਹ ਫਿਰ ਸੰਕਟ ’ਚ ਫੱਸ ਸਕਦੇ ਹਨ। ਉਹ ਕਹਿੰਦੇ ਹਨ ਕਿ ਸਾਲ 2020-21 ’ਚ ਜੋ ਸੈਕਟਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ, ਉਨ੍ਹਾਂ ’ਤੇ ਫਿਰ ਸਭ ਤੋਂ ਜ਼ਿਆਦਾ ਨੈਗੇਟਿਵ ਅਸਰ ਹੋਵੇਗਾ। ਨਾਈਟ ਕਰਫਿਊ ਜਿਵੇਂ ਕਿ ਤੁਸੀਂ ਲਗਾਉਂਦੇ ਹੋ ਤਾਂ ਪਾਰਟੀਜ਼ ’ਤੇ ਰੋਕ ਲਗਦੀ ਹੈ, ਬੈਂਕੇਵੇਟ ਹਾਲਸ ਪ੍ਰਭਾਵਿਤ ਹੁੰਦੇ ਹਨ, ਈਵੈਂਟ ਮੈਨੇਜਰਸ ਪ੍ਰਭਾਵਿਤ ਹੁੰਦੇ ਹਨ। ਇਹ ਇਕ ਵੱਡੀ ਇੰਡਸਟਰੀ ਹੈ ਅਤੇ ਖਾਣ ਤੋਂ ਲੈ ਕੇ ਲਾਜਿਸਟਿਕਸ ਸੈਕਟਰ, ਇਨ੍ਹਾਂ ਦੇ ਸਾਹਮਣੇ ਰੋਜ਼ਗਾਰ ਦਾ ਖਤਰਾ ਫਿਰ ਖੜ੍ਹਾ ਹੋ ਸਕਦਾ ਹੈ। ਸਾਫ ਹੈ ਕਿ ਕੋਰੋਨਾ ਦਾ ਸਾਇਆ ਇਕ ਵਾਰ ਫਿਰ ਆਰਥਿਕਤਾ ’ਤੇ ਪੈੈਣਾ ਸ਼ੁਰੂ ਹੋ ਗਿਆ ਹੈ।
ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਪ੍ਰਵਾਸੀ ਮਜ਼ਦੂਰਾਂ ਦੀ ਫਿਰ ਭੀੜ
ਦੇਸ਼ ’ਚ ਕੋਰੋਨਾ ਦੇ ਅੰਕੜਿਆਂ ਨੇ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਦੇ ਮੁੜ ਿਦਆਂ ਹੀ ਪਾਬੰਦੀਆਂ ਅਤੇ ਸਖਤੀਆਂ ਵੀ ਮੁੜ ਆਈਆਂ ਹਨ। ਇਸ ਦਰਮਿਆਨ ਦੁਬਾਰਾ ਟੋਟਲ ਲਾਕਡਾਊਨ ਲੱਗਣ ਦਾ ਡਰ ਵੀ ਸਤਾਉਣ ਲੱਗਾ ਹੈ। ਇਹੋ ਕਾਰਣ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਜੋ ਹਿਜ਼ਰਤ ਪਿਛਲੇ ਸਾਲ ਦੇਖਣ ਨੂੰ ਮਿਲੀ ਸੀ, ਉਂਝ ਵੀ ਹਿਜ਼ਰਤ ਦੀ ਸ਼ੁਰੂਆਤ ਇਸ ਸਾਲ ਵੀ ਹੋ ਚੁੱਕੀ ਹੈ। ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਭੀੜ ਵਧਣ ਲੱਗੀ ਹੈ। ਦੇਸ਼ ’ਚ ਕੋਵਿਡ-19 ਦੇ ਮਾਮਲਿਆਂ ’ਚ ਜਨਵਰੀ-ਫਰਵਰੀ ’ਚ ਕਮੀ ਦਰਜ ਕੀਤੀ ਗਈ ਸੀ, ਪਰ ਮਾਰਚ ਤੋਂ ਬਾਅਦ ਜਦੋਂ ਇਕ ਵਾਰ ਫਿਰ ਇਨਫੈਕਸ਼ਨ ’ਚ ਵਾਧਾ ਸ਼ੁਰੂ ਹੋਇ ਆ ਤਾਂ ਇਸਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਅਜਿਹੇ ’ਚ ਕਈ ਥਾਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਕਿਤੇ ਹਫਤਾਵਾਰੀ ਲਾਕਡਾਊਨ ਕੀਤਾ ਅਤੇ ਕਿਤੇ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਹਾਲਾਤ ਵਿਗੜਦੇ ਦੇਖ ਪ੍ਰਵਾਸੀ ਮਜ਼ਦੂਰਾਂ ’ਚ ਇਕ ਵਾਰ ਫਿਰ ਲਾਕਡਾਊਨ ਦੇ ਹਾਲਾਤ ਸਬੰਧੀ ਡਰ ਬਣ ਗਿਆ ਹੈ।
ਮਹਾਰਾਸ਼ਟਰ, ਪੰਜਾਬ, ਦਿੱਲੀ, ਤੇਲੰਗਾਨਾ, ਗੁਜਰਾਤ ਤੋਂ ਪ੍ਰਵਾਸੀ ਹਿਜ਼ਰਤ
ਕੋਵਿਡ-19 ਕਾਰਣ ਜਦੋਂ ਬੀਤੇ ਸਾਲ ਮਾਰਚ ’ਚ ਲਾਕਡਾਊਨ ਦਾ ਐਲਾਨ ਕੀਤੀ ਗਿਆ ਸੀ, ਮੁੰਬਈ ਅਤੇ ਦਿੱਲੀ ਦੇ ਨਾਲ-ਨਾਲ ਦੇਸ਼ ਦੇ ਕਈ ਵੱਡੇ ਸ਼ਹਿਰਾਂ ਤੋਂ ਮਜ਼ਦੂਰਾਂ ਦੀ ਹਿਜ਼ਰਤ ਸ਼ੁਰੂ ਸੀ। ਹਾਲਾਂਕਿ ਅਕਤੂਬਰ-ਨਵੰਬਰ ਤੱਕ ਇਨਫੈਕਸ਼ਨ ਦੇ ਮਾਮਲਿਆਂ ’ਚ ਕਮੀ ਅਤੇ ਆਰਥਿਕ ਸਰਗਰਮੀਆਂ ਦਾ ਸੰਚਾਲਨ ਸ਼ੁਰੂ ਹੋਣ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਕੰਮ ਦੀ ਭਾਲ ’ਚ ਇਕ ਵਾਰ ਫਿਰ ਸ਼ਹਿਰਾਂ ’ਚ ਮੁੜਨ ਲੱਗੇ ਸਨ। ਪਰ ਹੁਣ ਕੋਵਿਡ-19 ਦੀ ਦੂਸਰੀ ਲਹਿਰ ਦਰਮਿਆਨ ਇਕ ਵਾਰ ਫਿਰ ਓਹੀ ਹਾਲਾਤ ਨਜ਼ਰ ਆ ਰਹੇ ਹਨ। ਮਹਾਰਾਸ਼ਟਰ, ਪੰਜਾਬ, ਦਿੱਲੀ, ਤੇਲੰਗਾਨਾ, ਗੁਜਰਾਤ ਤੋਂ ਸੈਂਕੜੇ ਮਜ਼ਦੂਰ ਰੋਜ਼ਾਨਾ ਆਪਣੇ ਪਿੰਡ ਘਰ ਵੱਲ ਪਰਤ ਰਹੇ ਹਨ। ਇਥੋਂ ਨਿਕਲਣ ਵਾਲੀਆਂ ਟਰੇਨਾਂ ਅਤੇ ਬੱਸਾਂ ਯਾਤਰੀਆਂ ਨਾਲ ਭਰੀਆਂ ਹਨ। ਕਈ ਥਾਂ 30 ਅਪ੍ਰੈਲ ਤਕ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ, ਜਿਸ ਕਾਰਣ ਨਾਈਟ ਸ਼ਿਫਟ ’ਚ ਕੰਮ ਕਰਨ ਵਾਲੇ ਅਸੰਗਠਿਤ ਖੇਤਰ ਦੇ ਉਨ੍ਹਾਂ ਕਾਮਿਆਂ ਦੇ ਸਾਹਮਣੇ ਰੋਜ਼ਗਾਰ ਦਾ ਸੰਕਟ ਪੈਦਾ ਹੋ ਗਿਆ ਹੈ, ਜੋ ਜ਼ਰੂਰੀ ਸੇਵਾ ਨਾਲ ਨਹੀਂ ਜੁੜੇ ਹਨ।
ਕੀ ਕਹਿੰਦੇ ਹਨ ਪ੍ਰਵਾਸੀ ਮਜ਼ਦੂਰ
ਮੁੰਬਈ ਤੋਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਲਈ ਟਰੇਨ ਰਾਹੀਂ ਰਵਾਨਾ ਹੋਏ ਇਕ ਪ੍ਰਵਾਸੀ ਕਾਮੇ ਨੇ ਵੀ ਹਿਜ਼ਰਤ ਲਈ ਇਥੇ ਇਨਫੈਕਸ਼ਨ ਦੇ ਮਾਮਲਿਆਂ ’ਚ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ। ਉਥੇ, ਇਕ ਪ੍ਰਵਾਸੀ ਕਾਮੇ ਨੇ ਕਿਹਾ ਕਿ ਫਿਲਹਾਲ ਇਥੇ ਨਾਈਟ ਕਰਫਿਊ ਲੱਗਾ ਹੈ। ਆਉਣ ਵਾਲੇ ਦਿਨਾਂ ’ਚ ਲਾਕਡਾਊਨ ਵੀ ਲਗਾਇਆ ਜਾ ਸਕਦਾ ਹੈ। ਉਸ ਸਮੇਂ ਅਫਰਾ-ਤਫਰੀ ਦੀ ਸਥਿਤੀ ਤੋਂ ਬਚਣ ਲਈ ਅਸੀਂ ਹੁਣੇ ਵੀ ਯੂ. ਪੀ. ’ਚ ਆਪਣੇ ਘਰ ਲਈ ਨਿਕਲ ਰਹੇ ਹਾਂ। ਲਾਕਡਾਊਨ ਦੇ ਸ਼ੱਕ ਨਾਲ ਹਿਜ਼ਰਤ ਕਰਨ ਵਾਲੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਉਸਾਰੀ ਦੇ ਕੰਮਾਂ, ਛੋਟੇ ਅਤੇ ਲਘੁ ਉਦਯੋਗ ਨਾਲ ਜੁੜੇ ਹਨ। ਵੱਡੇ ਸ਼ਹਿਰਾਂ ’ਚ ਘਰੇਲੂ ਸਹਾਇਕ ਦੇ ਤੌਰ ’ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਵੀ ਹਿਜ਼ਰਤ ਕਰ ਰਹੇ ਹਨ।
ਮਜ਼ਦੂਰਾਂ ਦੇ ਹਿਜ਼ਰਤ ਨਾਲ ਉਦਯੋਗਾਂ ’ਚ ਤਣਾਅ
ਹਰਿਆਣਾ ਤੋਂ ਵਾਪਸ ਪਰਤਣ ਵਾਲੀ ਪ੍ਰਵਾਸੀ ਮਜ਼ਦੂਰਾਂ ਦੀ ਲਾਈਨ ਰਾਸ਼ਟਰੀ ਰਾਜਮਾਰਗ ’ਤੇ ਦੇਖਣ ਨੂੰ ਮਿਲ ਰਹੀ ਹੈ। ਉਥੇ, ਮਜ਼ਦੂਰਾਂ ਦੀ ਇਸ ਹਿਜ਼ਰਤ ਨਾਲ ਉਦਯੋਗਾਂ ਲਈ ਤਣਾਅ ਬਣਦੇ ਦਿਖ ਰਹੇ ਹਨ। ਹਿਜ਼ਰਤ ਕਰ ਰਹੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਬੀਤੇ ਸਾਲ ਲੱਗੇ ਲਾਕਡਾਊਨ ਨਾਲ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਾਨੂੰ ਮਜ਼ਦੂਰਾਂ ਨੂੰ ਹੋਈ ਸੀ। ਜਦੋਂ ਕੰਮ ਮਿਲਣਾ ਪੂੁਰੀ ਤਰ੍ਹਾਂ ਬੰਦ ਹੋ ਗਿਆ ਤਾਂ ਜੇਬ ’ਚ ਇਕ ਪੈਸਾ ਨਹੀਂ ਬਚਿਆ ਤਾਂ ਸਾਨੂੰ ਪੈਦਲ ਹੀ ਆਪਣੇ ਘਰ ਪਰਤਣਾ ਪਿਆ। ਮਜ਼ਦੂਰਾਂ ਨੇ ਕਿਹਾ ਕਿ ਇਸ ਸਾਲ ਅਜਿਹੀ ਸਥਿਤੀ ਪੈਦਾ ਨਾ ਹੋਵੇ ਕਿ ਸਾਨੂੰ ਪੈਦਲ ਘਰ ਵਾਪਸ ਜਾਣਾ ਪਵੇ ਇਸ ਲਈ ਅਸੀਂ ਹੁਣੇ ਤੋਂ ਘਰ ਮੁੜ ਰਹੇ ਹਾਂ।
ਉੱਤਰ ਰੇਲਵੇ ਨੇ ਹਾਲਾਂਕਿ ਇਸ ਤੋਂ ਨਾਂਹ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰ ਕੋਵਿਡ-19 ਕਾਰਣ ਹਿਜ਼ਰਤ ਕਰ ਰਹੇ ਹਨ। ਨਾਰਦਨ ਰੇਲਵੇ ਦੇ ਸੀ. ਪੀ. ਆਰ. ਓ. ਦੀਪਕ ਕੁਮਾਰ ਦੇ ਮੁਤਾਬਕ, ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਜਾਂਚ ਕੀਤੀ ਹੈ। ਇਥੇ ਕਿਸੇ ਤਰ੍ਹਾਂ ਦੀ ਅਫਰਾ-ਤਫਰੀ ਨਹੀਂ ਹੈ।
ਤੇਲੰਗਾਨਾ ’ਚ ਇਕ ਸਾਬਕਾ ਮੰਤਰੀ ਦੇ ਜਵਾਈ ਦੇ ਟਿਕਾਣਿਆਂ ’ਤੇ ਈ.ਡੀ. ਵੱਲੋਂ ਛਾਪੇ
NEXT STORY