ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਮੋਹਨ ਯਾਦਵ ਖ਼ਿਲਾਫ਼ ਉਜੈਨ ਮਾਸਟਰਪਲਾਨ 'ਚ ਭ੍ਰਿਸ਼ਟਾਚਾਰ ਦੇ ਦੋਸ਼ ਨੂੰ ਲੈ ਕੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਸਵਾਲ ਕੀਤਾ ਕਿ ਕੀ ਇਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਸਮਾਚਾਰ ਪੱਤਰ ਦੀ 11 ਜੂਨ 2023 ਦੀ ਖ਼ਬਰ ਸਾਂਝੀ ਕੀਤੀ, ਜਿਸ 'ਚ ਕਿਹਾ ਗਿਆ ਹੈ ਕਿ ਉਜੈਨ ਮਾਸਟਰ ਪਲਾਨ 'ਚ ਜ਼ਮੀਨਾਂ ਦੀ ਹੇਰਫੇਰ ਕੀਤੀ ਗਈ ਅਤੇ ਇਸ ਮਾਮਲੇ 'ਚ ਮੋਹਨ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਸਵਾਲਾਂ ਦੇ ਘੇਰੇ 'ਚ ਹਨ। ਕਾਂਗਰਸ ਦੇ ਇਸ ਦੋਸ਼ 'ਤੇ ਮੋਹਨ ਯਾਦਵ ਜਾਂ ਭਾਜਪਾ ਵਲੋਂ ਫਿਲਹਾਲ ਪ੍ਰਤੀਕਿਰਿਆ ਨਹੀਂ ਆਈ ਹੈ।
ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,''ਚੋਣ ਨਤੀਜਿਆਂ ਦੇ 8 ਦਿਨਾਂ ਬਾਅਦ ਭਾਜਪਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਚੁਣਿਆ ਤਾਂ ਉਹ ਵੀ ਇਕ ਅਜਿਹੇ ਵਿਅਕਤੀ ਨੂੰ ਚੁਣਿਆ, ਜਿਸ 'ਤੇ ਉਜੈਨ ਮਾਸਟਰਪਲਾਨ 'ਚ ਵੱਡੇ ਪੈਮਾਨੇ 'ਤੇ ਹੇਰਫੇਰ ਕਰਨ ਸਮੇਤ ਕਈ ਗੰਭੀਰ ਦੋਸ਼ ਹਨ। ਸਿੰਘਸਥ ਲਈ ਰਾਖਵੀਆਂ 872 ਏਕੜ ਜ਼ਮੀਨਾਂ 'ਚੋਂ ਉਨ੍ਹਾਂ ਦੀ ਜ਼ਮੀਨ ਨੂੰ ਜ਼ਮੀਨ ਉਪਯੋਗ ਬਦਲ ਕੇ ਵੱਖ ਕੀਤਾ ਗਿਆ।'' ਉਨ੍ਹਾਂ ਦਾਅਵਾ ਕੀਤਾ ਕਿ ਯਾਦਵ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹਨ, ਜਿਨ੍ਹਾਂ 'ਚ ਉਹ ਗਾਲਾਂ ਕੱਢਦੇ, ਧਮਕੀ ਦਿੰਦੇ ਅਤੇ ਇਤਰਾਜ਼ਯੋਗ ਬਿਆਨ ਦਿੰਦੇ ਹੋਏ ਦਿੱਸ ਰਹੇ ਹਨ। ਰਮੇਸ਼ ਨੇ ਸਵਾਲ ਕੀਤਾ,''ਕੀ ਇਹ ਹੈ ਮੱਧ ਪ੍ਰਦੇਸ਼ ਲਈ 'ਮੋਦੀ ਦੀ ਗਾਰੰਟੀ'?'' ਮੱਧ ਪ੍ਰਦੇਸ਼ 'ਚ ਸ਼ਿਵਰਾਜ ਸਿੰਘ ਚੌਹਾਨ ਦੀ ਕੈਬਨਿਟ ਦੇ ਮੈਂਬਰ ਰਹੇ ਯਾਦਵ ਨੂੰ ਭਾਜਪਾ ਵਿਧਾਇਕ ਦਲ ਨੇ ਕੇਂਦਰੀ ਸੁਪਰਵਾਈਜ਼ਰਾਂ ਦੀ ਮੌਜੂਦਗੀ 'ਚ ਆਪਣਾ ਨੇਤਾ ਚੁਣਿਆ। ਭਾਜਪਾ ਨੇ 17 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ 230 ਮੈਂਬਰੀ ਵਿਧਾਨ ਸਭਾ 'ਚ 163 ਸੀਟ ਜਿੱਤ ਕੇ ਮੱਧ ਪ੍ਰਦੇਸ਼ 'ਚ ਸੱਤਾ ਬਰਕਰਾਰ ਰੱਖੀ, ਜਦੋਂ ਕਿ ਕਾਂਗਰਸ 66 ਸੀਟਾਂ ਨਾਲ ਦੂਜੇ ਸਥਾਨ 'ਤੇ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਗਾਮੇੜੀ ਦੇ ਕਤਲ ਲਈ ਸ਼ੂਟਰਾਂ ਨੂੰ 'ਲੇਡੀ ਡੌਨ' ਨੇ ਸਪਲਾਈ ਕੀਤੇ ਸਨ ਹਥਿਆਰ, ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY