ਨਵੀਂ ਦਿੱਲੀ- ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਸ਼ਨੀਵਾਰ ਨੂੰ ਸਰੋਜਿਨੀ ਨਗਰ ’ਚ ਦੇਸ਼ ਦੇ ਪਹਿਲੇ ਮਹਿਲਾ ਬੱਸ ਡਿਪੂ ‘ਸਖੀ ਡਿਪੂ’ ਦਾ ਉਦਘਾਟਨ ਕੀਤਾ। ਇਸ ਡਿਪੂ ਵਿਚ ਡਰਾਈਵਰ ਤੇ ਕੰਡਕਟਰ ਸਮੇਤ ਸਾਰੀਆਂ ਮੁਲਾਜ਼ਮ ਔਰਤਾਂ ਹੋਣਗੀਆਂ। ਗਹਿਲੋਤ ਨੇ ਮਹਿਲਾ ਵਰਕ ਫੋਰਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਡਿਪੂ ਨਾ ਸਿਰਫ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਹੈ, ਸਗੋਂ ਰਵਾਇਤੀ ਤੌਰ ’ਤੇ ਪੁਰਸ਼ ਪ੍ਰਧਾਨ ਆਵਾਜਾਈ ਖੇਤਰ ਵਿਚ ਔਰਤਾਂ ਵੱਲੋਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਸਬੂਤ ਵੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਡਿਪੂ ਇਕ ਸ਼ੁਰੂਆਤ ਹੈ। ਸਾਡਾ ਟੀਚਾ ਸਖੀ ਪਹਿਲ ਤਹਿਤ ਦਿੱਲੀ ਵਿਚ ਅਜਿਹੇ ਕਈ ਡਿਪੋ ਬਣਾਉਣਾ ਹੈ, ਜੋ ਪੂਰੇ ਦੇਸ਼ ਵਿਚ ਔਰਤਾਂ ਨੂੰ ਬਰਾਬਰ ਦਾ ਮੌਕਾ ਦੇਵੇ ਅਤੇ ਪ੍ਰੇਰਿਤ ਕਰੇ। ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਸਖੀ ਡਿਪੋ ਦੁਨੀਆ ਦਾ ਪਹਿਲਾ ਮਹਿਲਾ ਬੱਸ ਡਿਪੋ ਹੈ ਅਤੇ ਵਿਸ਼ਵ ਪੱਧਰ 'ਤੇ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ। ਸਰੋਜਿਨੀ ਨਗਰ ਸਖੀ ਡਿਪੋ ਵਿਚ 223 ਮਹਿਲਾ ਮੁਲਾਜ਼ਮ ਹਨ। ਇਨ੍ਹਾਂ ਵਿਚ 89 ਡਰਾਈਵਰ ਅਤੇ 134 ਕਡੰਕਟਰ ਸ਼ਾਮਲ ਹਨ। ਡਿਪੋ 70 ਬੱਸਾਂ ਦਾ ਬੇੜਾ ਸੰਚਾਲਿਤ ਕਰਦਾ ਹੈ, ਜਿਸ ਵਿਚ 40 ਏਸੀ ਅਤੇ 30 ਨਾਨ ਏਸੀ ਬੱਸਾਂ ਸ਼ਾਮਲ ਹਨ। ਇਹ ਬੱਸਾਂ ਦਿੱਲੀ ਵਿਚ 17 ਰੂਟਜ਼ ਨੂੰ ਕਵਰ ਕਰਦੀਆਂ ਹਨ।
ਸਖੀ ਡਿਪੋ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦਾ ਪੁਰਾਣਾ ਸੁਫ਼ਨਾ ਕਿਹਾ ਜਾਂਦਾ ਹੈ, ਜਿਸ ਵਿਚ ਅੱਗੇ ਵੱਧਣ 'ਚ ਕਈ ਰੁਕਾਵਟਾਂ ਸਾਹਮਣੇ ਆਈਆਂ। ਇਕ ਵੱਡੀ ਮੁਸ਼ਕਲ ਸੀ ਕਿ ਡਰਾਈਵਰਾਂ ਲਈ 159 ਸੈਂਟੀਮੀਟਰ ਦੀ ਘੱਟੋ-ਘੱਟ ਹਾਈਟ ਦੀ ਲੋੜ। ਇਸ ਸ਼ਰਤ ਦੀ ਵਜ੍ਹਾ ਤੋਂ ਔਰਤਾਂ ਡਰਾਈਵਰ ਨਹੀਂ ਬਣ ਪਾ ਰਹੀਆਂ ਸਨ। ਟਰਾਂਸਪੋਰਟ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਹਾਈਟ ਦੀ ਲੋੜ ਨੂੰ ਘਟਾ ਕੇ 153 ਸੈਂਟੀਮੀਟਰ ਕਰ ਦਿੱਤਾ ਗਿਆ। ਮਹਿਲਾ ਡਰਾਈਵਰਾਂ ਦੀ ਸਹੂਲਤ ਲਈ ਬੱਸਾਂ ਵਿਚ ਪਾਵਰ ਸਟੀਅਰਿੰਗ, ਉੱਚਿਤ ਸੀਟ ਅਤੇ ਸਟੀਅਰਿੰਗ ਬਦਲ ਦਿੱਤੇ ਗਏ।
ਸਰਕਾਰ ਨੇ ਵਿਗਿਆਨ ਨੂੰ ਲੋਕਪ੍ਰਿਯ ਬਣਾਉਣ ਲਈ ਸਥਾਪਤ ਸੰਸਥਾ 'ਵਿਗਿਆਨ ਪ੍ਰਸਾਰ' ਕੀਤਾ ਬੰਦ
NEXT STORY