ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ, ਸੋਮਵਾਰ ਸਵੇਰ ਤੱਕ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 3961 ਤੱਕ ਪਹੁੰਚ ਗਈ। ਪਿਛਲੇ 24 ਘੰਟਿਆਂ 'ਚ ਇਸ ਇਨਫੈਕਸ਼ਨ ਕਾਰਨ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਅੱਜ ਸਵੇਰੇ 8.30 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ 'ਚ ਕੁੱਲ 3961 ਸਰਗਰਮ ਮਾਮਲੇ ਹਨ। ਹੁਣ ਤੱਕ 2188 ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 1 ਜਨਵਰੀ ਤੋਂ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 203 ਸਰਗਰਮ ਮਾਮਲੇ ਸਾਹਮਣੇ ਆਏ ਹਨ ਅਤੇ 370 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਇਸ ਸਮੇਂ ਦੌਰਾਨ 4 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਰਾਸ਼ਟਰੀ ਰਾਜਧਾਨੀ ਤੋਂ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਅਤੇ ਕੇਰਲ 'ਚ ਇਕ-ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਇਕ ਹੋਰ ਸੱਸ ਦੇ ਸਿਰ ਚੜ੍ਹਿਆ 'ਇਸ਼ਕ ਦਾ ਭੂਤ' ! 30 ਸਾਲਾ ਪ੍ਰੇਮੀ ਨਾਲ ਹੋਈ ਫਰਾਰ, 4 ਨੂੰਹਾਂ ਦੇ...
ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਕੋਵਿਡ ਇਨਫੈਕਸ਼ਨ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਮੰਤਰਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ 'ਚ ਮਾਸਕ ਦੀ ਵਰਤੋਂ ਕਰਨ ਅਤੇ ਕੋਰੋਨਾ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ। ਕੇਰਲ 'ਚ ਸਭ ਤੋਂ ਵੱਧ 1435 ਸਰਗਰਮ ਮਾਮਲੇ ਹਨ, ਜਿਸ ਤੋਂ ਬਾਅਦ ਮਹਾਰਾਸ਼ਟਰ 506 ਹੈ। ਦਿੱਲੀ 'ਚ 483 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ, ਗੁਜਰਾਤ 'ਚ 338, ਪੱਛਮੀ ਬੰਗਾਲ 'ਚ 331, ਕਰਨਾਟਕ 'ਚ 253, ਤਾਮਿਲਨਾਡੂ 'ਚ 189, ਉੱਤਰ ਪ੍ਰਦੇਸ਼ 'ਚ 157, ਰਾਜਸਥਾਨ 'ਚ 69, ਪੁਡੂਚੇਰੀ 'ਚ 38, ਆਂਧਰਾ ਪ੍ਰਦੇਸ਼ 'ਚ 30, ਹਰਿਆਣਾ 'ਚ 28, ਮੱਧ ਪ੍ਰਦੇਸ਼ 'ਚ 23, ਗੋਆ 'ਚ 10, ਝਾਰਖੰਡ 'ਚ 11, ਓਡੀਸ਼ਾ 'ਚ 12, ਜੰਮੂ-ਕਸ਼ਮੀਰ 'ਚ 9, ਛੱਤੀਸਗੜ੍ਹ 'ਚ 7, ਬਿਹਾਰ ਅਤੇ ਆਸਾਮ 'ਚ 5-5, ਪੰਜਾਬ 'ਚ 6, ਸਿੱਕਮ 'ਚ ਚਾਰ, ਅਰੁਣਾਚਲ ਪ੍ਰਦੇਸ਼, ਉਤਰਾਖੰਡ ਅਤੇ ਤੇਲੰਗਾਨਾ 'ਚ ਤਿੰਨ-ਤਿੰਨ, ਮਿਜ਼ੋਰਮ 'ਚ 2 ਅਤੇ ਚੰਡੀਗੜ੍ਹ 'ਚ ਕੋਰੋਨਾ ਦਾ ਇਕ ਸਰਗਰਮ ਮਾਮਲੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
JEE Advanced 2025 ਦਾ ਨਤੀਜਾ ਜਾਰੀ, ਦਿੱਲੀ ਦੇ ਰਜਿਤ ਗੁਪਤਾ ਬਣੇ ਟਾਪਰ ; ਇਸ ਲਿੰਕ ਤੋਂ ਕਰੋ ਚੈੱਕ
NEXT STORY