ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇੱਥੇ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਮਾਮਲਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦਿੱਲੀ 'ਚ ਮੰਗਲਵਾਰ ਨੂੰ ਇਕ ਦਿਨ 'ਚ 6,725 ਪੀੜਤ ਮਰੀਜ਼ ਮਿਲੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ 'ਤੇ ਕੇਜਰੀਵਾਲ ਸਰਕਾਰ ਨੇ ਬੁੱਧਵਾਰ ਨੂੰ ਕਬੂਲ ਕੀਤਾ ਕਿ ਦਿੱਲੀ 'ਚ ਇਨਫੈਕਸ਼ਨ ਦੀ ਤੀਜੀ ਲਹਿਰ ਆ ਚੁਕੀ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਦਾ ਕਾਰਨ ਦਿੱਲੀ 'ਚ ਲਗਭਗ 6,800 ਬੈੱਡਾਂ 'ਤੇ ਕਬਜ਼ਾ ਹੈ, ਜਦੋਂ ਕਿ ਕੁੱਲ 9 ਹਜ਼ਾਰ ਉਪਲੱਬਧ ਹਨ। ਅਸੀਂ ਇਸ ਨੂੰ ਕੋਰੋਨਾ ਦੇ ਮਾਮਲਿਆਂ ਦੀ ਤੀਜੀ ਲਹਿਰ ਕਹਿ ਸਕਦੇ ਹਾਂ ਪਰ ਅਸੀਂ ਪਿਛਲੇ 15 ਦਿਨਾਂ 'ਚ ਪ੍ਰੀਖਣ 'ਤੇ ਧਿਆਨ ਕੇਂਦਰਿਤ ਕੀਤਾ ਹੈ, ਇਸ ਲਈ ਸਪਾਈਕ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮਾਂ-ਪਿਓ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਸਮੁੰਦਰੀ ਤੱਟ 'ਤੇ ਸੁੱਟੀ ਧੀ, ਹੋਸ਼ ਆਉਣ 'ਤੇ ਖੁੱਲ੍ਹੇ ਕਈ ਰਾਜ਼
ਉਨ੍ਹਾਂ ਨੇ ਕਿਹਾ ਕਿ ਅਸੀਂ ਨਿੱਜੀ ਹਸਪਤਾਲਾਂ 'ਚ 80 ਫੀਸਦੀ ਬੈੱਡ ਕੋਰੋਨਾ ਮਰੀਜ਼ਾਂ ਲਈ ਰਾਖਵੇਂ ਕੀਤੇ ਸਨ, ਜਿਸ ਨੂੰ ਹਾਈ ਕੋਰਟ ਨੇ ਰੋਕ ਦਿੱਤਾ ਸੀ। ਇਸ ਲਈ ਹੁਣ ਸੁਪਰੀਮ ਕੋਰਟ ਜਾ ਰਹੇ ਹਾਂ, ਕਿਉਂਕਿ ਮੁੱਖ ਮੁੱਦਾ ਆਈ.ਸੀ.ਯੂ. ਬੈੱਡ ਦੀ ਉਪਲੱਬਧਤਾ ਦਾ ਹੈ। ਦੱਸ ਦੇਈਏ ਕਿ ਸਿਹਤ ਵਿਭਾਗ ਅਨੁਸਾਰ, ਦਿੱਲੀ 'ਚ ਮੰਗਲਵਾਰ ਨੂੰ ਇਕ ਦਿਨ 'ਚ 6,725 ਪੀੜਤ ਮਰੀਜ਼ ਮਿਲੇ ਹਨ। ਇਨ੍ਹਾਂ ਨਵੇਂ ਮਰੀਜ਼ਾਂ ਨਾਲ ਦਿੱਲੀ 'ਚ ਹੁਣ ਤੱਕ 4 ਲੱਖ ਤੋਂ ਵੱਧ ਕੋਰੋਨਾ ਪੀੜਤ ਹੋ ਚੁਕੇ ਹਨ। ਦਿੱਲੀ 'ਚ ਪਹਿਲੀ ਵਾਰ ਇਕ ਦਿਨ 'ਚ ਸਾਢੇ 6 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪੀੜਤ ਮਿਲੇ ਹਨ। ਉੱਥੇ ਹੀ ਮੰਗਲਵਾਰ ਨੂੰ 48 ਮਰੀਜ਼ਾਂ ਦੀ ਇਨਫੈਕਸ਼ਨ ਕਾਰਨ ਮੌਤ ਵੀ ਹੋਈ ਹੈ।
ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ
ਦਿੱਲੀ ਦੀ ਯਮੁਨਾ ਨਦੀ 'ਚ ਕਿਉਂ ਵਿਛੀ 'ਬਰਫ਼ ਦੀ ਸਫੈਦ ਚਾਦਰ', ਵੀਡੀਓ ਦੇਖ ਹੋ ਜਾਵੋਗੇ ਹੈਰਾਨ
NEXT STORY