ਹੈਦਰਾਬਾਦ (ਭਾਸ਼ਾ)- ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟੇਡ (ਬੀ.ਬੀ.ਆਈ.ਐਲ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦੂਜੇ/ਤੀਜੇ ਪੜਾਅ ਦੇ ਅਧਿਐਨ ਬੱਚਿਆਂ ਲਈ ਉਸ ਦਾ ਕੋਵਿਡ-19 ਵੈਕਸੀਨ 'ਕੋਵੈਕਸੀਨ' ਸੁਰੱਖਿਅਤ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰਨ ਵਾਲਾ ਸਾਬਿਤ ਹੋਇਆ ਹੈ। ਵੈਕਸੀਨ ਨਿਰਮਾਤਾ ਵਲੋਂ ਜਾਰੀ ਇਕ ਪ੍ਰੈਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਅਧਿਐਨ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਇਸ ਨੂੰ 'ਲੈਂਸੇਟ ਇਨਫੈਕਸ਼ੀਅਸ ਡਿਜੀਜੇਸ' 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਭਾਰਤ ਬਾਇਓਟੈਕ ਨੇ ਇਹ ਪਤਾ ਲਗਾਉਣ ਲਈ ਇਕ ਪੜਾਅ ਦੂਜੇ/ਤੀਜੇ ਦਾ ਮਲਟੀਸੈਂਟਰ ਅਧਿਐਨ ਕੀਤਾ ਕਿ ਇਹ ਦੋ ਤੋਂ 18 ਸਾਲ ਦੀ ਉਮਰ ਦੇ ਸਿਹਤਮੰਦ ਬੱਚਿਆਂ ਅਤੇ ਕਿਸ਼ੋਰਾਂ ਲਈ ਕਿੰਨਾ ਸੁਰੱਖਿਅਤ ਹੋਵੇਗਾ, ਜੇਕਰ ਉਨ੍ਹਾਂ ਨੂੰ ਇਹ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਸਰੀਰ ਦੀ ਪ੍ਰਤੀਕਿਰਿਆ ਕੀ ਹੋਵੇਗੀ ਅਤੇ ਇਸ ਦਾ ਉਨ੍ਹਾਂ ਦੀ ਇਮਿਊਨਿਟੀ 'ਤੇ ਕੀ ਪ੍ਰਭਾਵ ਹੋਵੇਗਾ। ਇਸ ਵਿਚ ਕਿਹਾ ਗਿਆ ਹੈ ਕਿ ਜੂਨ 2021 ਤੋਂ ਸਤੰਬਰ 2021 ਤੱਕ ਬੱਚਿਆਂ 'ਤੇ ਕੀਤੇ ਗਏ ਕਲੀਨਿਕਲ ਪ੍ਰੀਖਣ ਦੇ ਨਤੀਜਿਆਂ ਵਿਚ, ਇਹ ਟੀਕਾ ਸੁਰੱਖਿਅਤ ਪਾਇਆ ਗਿਆ, ਇਸ ਦਾ ਸਿਹਤ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ਅਤੇ ਇਸ ਨਾਲ ਰੋਗ-ਪ੍ਰਤੀਰੋਧਕ ਸ਼ਕਤੀ ਵਧੀ। ਇਹ ਜਾਣਕਾਰੀ ਅਕਤੂਬਰ 2021 ਵਿਚ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੂੰ ਸੌਂਪੀ ਗਈ ਸੀ ਅਤੇ 6 ਤੋਂ 18 ਸਾਲ ਦੀ ਉਮਰ ਦੇ ਲੋਕਾਂ ਵਿਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲ ਗਈ ਸੀ।
ਇਹ ਵੀ ਪੜ੍ਹੋ : ਰਾਸ਼ਟਰਪਤੀ ਚੋਣਾਂ 'ਚ ਪ੍ਰਬੰਧਨ ਲਈ ਭਾਜਪਾ ਨੇ ਬਣਾਇਆ 14 ਮੈਂਬਰੀ ਦਲ, ਸ਼ੇਖਾਵਤ ਹੋਣਗੇ ਕਨਵੀਨਰ
ਭਾਰਤ ਬਾਇਓਟੈੱਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨਾ ਐਲਾ ਨੇ ਕਿਹਾ,“ਬੱਚਿਆਂ ਲਈ ਵੈਕਸੀਨ ਦੀ ਸੁਰੱਖਿਆ ਮਹੱਤਵਪੂਰਨ ਹੈ ਅਤੇ ਸਾਨੂੰ ਇਹ ਰਿਪੋਰਟ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੰਕੜੇ ਬੱਚਿਆਂ ਲਈ ਕੋਵੈਕਸੀਨ ਦੀ ਸੁਰੱਖਿਅਤ ਹੋਣ ਅਤੇ ਇਸ ਨਾਲ ਉਨ੍ਹਾਂ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਣ ਦੀ ਗੱਲ ਸਾਬਿਤ ਕਰਦੇ ਹਨ। ਅਸੀਂ ਪ੍ਰਾਇਮਰੀ ਟੀਕਾਕਰਨ ਅਤੇ ਬੂਸਟਰ ਖੁਰਾਕ ਵਜੋਂ ਬਾਲਗਾਂ ਅਤੇ ਬੱਚਿਆਂ ਲਈ ਇਕ ਸੁਰੱਖਿਅਤ ਅਤੇ ਪ੍ਰਭਾਵੀ ਕੋਵਿਡ-19 ਵੈਕਸੀਨ ਵਿਕਸਿਤ ਕਰਕੇ ਅਤੇ ਕੋਵੈਕਸੀਨ ਨੂੰ ਇਕ ਯੂਨੀਵਰਸਲ ਵੈਕਸੀਨ ਬਣਾ ਕੇ ਆਪਣਾ ਟੀਚਾ ਪ੍ਰਾਪਤ ਕੀਤਾ ਹੈ। ਭਾਰਤ 'ਚ ਬੱਚਿਆਂ ਨੂੰ ਦਿੱਤੀਆ ਗਈਆਂ 5 ਕਰੋੜ ਤੋਂ ਵੱਧ ਖ਼ੁਰਾਕਾਂ ਦੇ ਅੰਕੜਿਆਂ ਦੇ ਆਧਾਰ 'ਤੇ ਇਹ ਟੀਕਾ ਬਹੁਤ ਜ਼ਿਆਦਾ ਸੁਰੱਖਿਅਤ ਸਾਬਤ ਹੋਇਆ ਹੈ। ਜੇਕਰ ਟੀਕਿਆਂ ਨੂੰ 'ਰੋਗ ਰੋਕੂ ਵਜੋਂ' ਇਸਤੇਮਾਲ ਕੀਤਾ ਜਾਵੇ, ਉਦੋਂ ਇਨ੍ਹਾਂ ਸ਼ਕਤੀ ਦਾ ਉਪਯੋਗ ਕੀਤਾ ਜਾ ਸਕਦਾ ਹੈ।'' ਬਿਆਨ 'ਚ ਕਿਹਾ ਗਿਆ ਹੈ ਕਿ ਅਧਿਐਨ 'ਚ ਕੋਈ ਗੰਭੀਰ ਮਾੜਾ ਪ੍ਰਭਾਵ ਨਜ਼ਰ ਨਹੀਂ ਆਇਆ। ਮਾੜੇ ਪ੍ਰਭਾਵ ਦੇ ਕੁੱਲ 374 ਮਾਮਲੇ ਸਾਹਮਣੇ ਆਏ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਮਾੜੇ ਪ੍ਰਭਾਵ ਮਾਮੂਲੀ ਸਨ ਅਤੇ ਇਕ ਦਿਨ 'ਚ ਦੂਰ ਕਰ ਦਿੱਤੇ ਗਏ ਸਨ। ਟੀਕਾ ਲੱਗਣ ਕਾਰਨ ਦਰਦ ਦੀ ਸ਼ਿਕਾਇਤ ਦੇ ਮਾਮਲੇ ਸਭ ਤੋਂ ਵੱਧ ਪਾਏ ਗਏ। ਕੰਪਨੀ ਨੇ ਦਾਅਵਾ ਕੀਤਾ ਕਿ ਉਸ ਕੋਲ ਕੋਵੈਕਸੀਨ ਦੀਆਂ 5 ਕਰੋੜ ਤੋਂ ਵੱਧ ਖ਼ੁਰਾਕਾਂ ਹਨ, ਜੋ ਲੋੜ ਪੈਣ 'ਤੇ ਵੰਡ ਲਈ ਤਿਆਰ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਅਗਨੀਪਥ ਪ੍ਰਦਰਸ਼ਨ: ਹੁਣ ਤਕ 200 ਰੇਲਾਂ ਪ੍ਰਭਾਵਿਤ ਅਤੇ 35 ਰੇਲਾਂ ਰੱਦ
NEXT STORY