ਨਵੀਂ ਦਿੱਲੀ— ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਭਾਰਤ ਪੂਰੀ ਤਰ੍ਹਾਂ ਲਾਕ ਡਾਊਨ ਹੈ। ਅਜਿਹੇ ਅਸੀਂ ਖੁਦ ਨੂੰ ਘਰ 'ਚ ਬੰਦ ਰੱਖੀਏ ਅਤੇ ਸੁਰੱਖਿਅਤ ਰਹੀਏ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕੇਂਦਰ ਸਰਕਾਰ ਨੇ ਵਾਇਰਸ ਨੂੰ ਰੋਕਣ ਲਈ ਕਾਰਗਰ ਉਪਾਅ ਦੱਸਿਆ ਹੈ, ਉਹ ਹੈ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ। ਸਭ ਤੋਂ ਜ਼ਰੂਰੀ ਗੱਲ ਹੈ ਕਿ ਘਰਾਂ 'ਚ ਰਹਿੰਦੇ ਹੋਏ ਸਾਨੂੰ ਆਪਣੀ ਸਿਹਤ ਦਾ ਪੂਰਾ-ਪੂਰਾ ਧਿਆਨ ਰੱਖਣਾ ਹੋਵੇਗਾ। ਕੋਰੋਨਾ ਵਾਇਰਸ ਉਨ੍ਹਾਂ ਲੋਕਾਂ ਨੂੰ ਛੇਤੀ ਸ਼ਿਕਾਰ ਬਣਾਉਂਦਾ ਹੈ, ਜਿਨ੍ਹਾਂ ਦੀ ਪ੍ਰਤੀਰੋਧੀ ਪ੍ਰਣਾਲੀ ਯਾਨੀ ਕਿ ਇਮਿਊਨਿਟੀ ਸਿਸਟਮ ਕਾਫੀ ਜ਼ਿਆਦਾ ਖਰਾਬ ਹੈ। ਸਿਹਤ ਮਾਹਰ ਇਸ ਨੂੰ ਲੈ ਕੇ ਸ਼ੁਰੂਆਤ ਵਿਚ ਹੀ ਚਿਤਾਵਨੀ ਦੇ ਰਹੇ ਹਨ। ਖਰਾਬ ਇਮਿਊਨ ਸਿਸਟਮ ਲਈ ਲੋਕ ਖਾਣ-ਪੀਣ ਦੀਆਂ ਚੀਜ਼ਾਂ ਨੂੰ ਜ਼ਿੰਮੇਵਾਰ ਮੰਨਦੇ ਹਨ ਪਰ ਨਹੀਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੀਆਂ ਮਾੜੀਆਂ ਆਦਤਾਂ ਵੀ ਇਮਿਊਨਿਟੀ ਸਿਸਟਮ ਖਰਾਬ ਕਰਦੀਆਂ ਹਨ।
ਕੋਰੋਨਾ ਵਾਇਰਸ ਤੋਂ ਬਚਣ ਲਈ ਜੇਕਰ ਤੁਸੀਂ ਆਪਣੇ ਇਮਿਊਨਿਟੀ ਸਿਸਟਮ ਨੂੰ ਸਹੀ ਰੱਖਣਾ ਚਾਹੁੰਦੇ ਹੋ ਤਾਂ ਅੱਜ ਹੀ ਇਨ੍ਹਾਂ ਸਾਰੀਆਂ ਮਾੜੀਆਂ ਆਦਤਾਂ ਨੂੰ ਤਿਆਗ ਦਿਓ। ਆਓ ਜਾਣਦੇ ਹਾਂ ਇਨ੍ਹਾਂ ਆਦਤਾਂ ਬਾਰੇ—
1. ਦਫਤਰ ਦੇ ਕੰਮ ਜਾਂ ਦੂਜੀਆਂ ਪਰੇਸ਼ਾਨੀਆਂ ਕਾਰਨ ਅਕਸਰ ਲੋਕਾਂ 'ਚ ਤਣਾਅ ਵਧਣ ਲੱਗਦਾ ਹੈ। ਇਸ ਦੌਰਾਨ ਤੁਹਾਡੇ ਸਰੀਰ 'ਤੋਂ ਕਾਰਟੀਸੋਲ ਨਾਮ ਦਾ ਸਟੀਰੌਇਡ ਹਾਰਮੋਨ ਰਿਲੀਜ਼ ਹੋਣ ਲੱਗਦਾ ਹੈ, ਜੋ ਤੁਹਾਡੇ ਇਮਿਊਨਿਟੀ ਸਿਸਟਮ 'ਤੇ ਮਾੜਾ ਅਸਰ ਪਾਉਂਦਾ ਹੈ।
2. ਘਰ 'ਚ ਰਹਿ ਕੇ ਲੋਕ ਸਿਰਫ ਦਿਨ ਭਰ ਬਿਸਤਰ ਜਾਂ ਕੁਰਸੀ 'ਤੇ ਬੈਠੇ ਰਹਿੰਦੇ ਹਨ। ਇਹ ਮਾੜੀ ਆਦਤ ਤੁਹਾਡੀ ਫਿਜੀਕਲ ਐਕਟੀਵਿਟੀ ਨੂੰ ਜ਼ੀਰੋ ਬਣਾ ਦਿੰਦੀ ਹੈ, ਜਿਸ ਦਾ ਸਿੱਧਾ ਅਸਰ ਇਮਿਊਨਿਟੀ ਸਿਸਟਮ 'ਤੇ ਪੈਂਦਾ ਹੈ।
3. ਲਾਕ ਡਾਊਨ ਦੌਰਾਨ ਬਹੁਤ ਸਾਰੇ ਲੋਕ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਸਹਾਰੇ ਸਮਾਂ ਬਤੀਤ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਆਦਤ ਬਣਾਉਣ ਤੋਂ ਬਾਅਦ ਤੁਸੀਂ ਉੱਚਿਤ ਨੀਂਦ ਨਹੀਂ ਲੈ ਪਾਉਂਦੇ ਤਾਂ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਖਤਰਾ ਹੈ।
4. ਸਿਗਰਟਨੋਸ਼ੀ ਨਾਲ ਨਾ ਸਿਰਫ ਕਈ ਤਰ੍ਹਾਂ ਦੇ ਦਿਲ ਦੇ ਰੋਗਾਂ ਦਾ ਖਤਰਾ ਹੁੰਦਾ ਹੈ, ਸਗੋਂ ਇਹ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਵੀ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਹੈ। ਇਸ ਲਈ ਇਸ ਬੁਰੀ ਆਦਤ ਨੂੰ ਜਿੰਨੀ ਛੇਤੀ ਹੋ ਸਕੇ ਛੱਡ ਦਿਓ।
5. ਸੋਸ਼ਲ ਮੀਡੀਆ 'ਤੇ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸ਼ਰਾਬ ਪੀਣ ਵਾਲਿਆਂ ਨੂੰ ਕੋਵਿਡ-19 ਦੇ ਕਹਿਰ ਦੇ ਬਚੇ ਰਹਿਣਗੇ। ਅਜਿਹਾ ਕੁਝ ਨਹੀਂ ਹੈ, ਕਿਉਂਕਿ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਦਾ ਇਮਿਊਨਿਟੀ ਸਿਸਟਮ ਹੀ ਸਭ ਤੋਂ ਜ਼ਿਆਦਾ ਖਰਾਬ ਪਾਇਆ ਜਾਂਦਾ ਹੈ। ਕੈਂਸਰ, ਸ਼ੂਗਰ ਜਾਂ ਦਿਲ ਦੇ ਰੋਗਾਂ ਨਾਲ ਜੂਝ ਰਹੇ ਲੋਕ ਵੀ ਇਸ ਦੀ ਲਪੇਟ 'ਚ ਜਲਦੀ ਆਉਂਦੇ ਹਨ। ਇਸ ਲਈ ਇਨ੍ਹਾਂ ਨੂੰ ਕਾਫੀ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਜਿਨ੍ਹਾਂ ਲੋਕਾਂ ਦਾ ਇਮਿਊਨਿਟੀ ਸਿਸਟਮ ਖਰਾਬ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਕੇਂਦਰ ਦਾ ਫਰਮਾਨ- ਸਖਤੀ ਨਾਲ ਲਾਕ ਡਾਊਨ ਦਾ ਹੋਵੇ ਪਾਲਣ, ਬਾਰਡਰ ਕੀਤੇ ਜਾਣ ਸੀਲ
NEXT STORY