ਹੈਲਥ ਡੈਸਕ- ਦੀਵਾਲੀ ਦੇ ਤੁਰੰਤ ਬਾਅਦ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਕਈ ਗੁਣਾ ਵੱਧ ਜਾਂਦਾ ਹੈ। ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ, ਕਾਰਬਨ ਅਤੇ ਧੂੜ ਦੇ ਕਣ ਸਾਡੇ ਫੇਫੜਿਆਂ 'ਚ ਜੰਮ ਜਾਂਦੇ ਹਨ। ਇਸ ਕਾਰਨ ਖੰਘ, ਗਲੇ 'ਚ ਜਲਣ, ਸਾਹ ਫੁੱਲਣਾ ਅਤੇ ਛਾਤੀ 'ਚ ਭਾਰ ਜਿਹਾ ਮਹਿਸੂਸ ਹੋਣਾ ਆਮ ਗੱਲ ਬਣ ਜਾਂਦੀ ਹੈ। ਪਰ ਚਿੰਤਾ ਕਰਨ ਦੀ ਲੋੜ ਨਹੀਂ- ਕੁਝ ਸਧਾਰਨ ਦੇਸੀ ਨੁਸਖੇ ਅਪਣਾ ਕੇ ਤੁਸੀਂ ਆਪਣੇ ਫੇਫੜਿਆਂ ਨੂੰ ਕੁਦਰਤੀ ਢੰਗ ਨਾਲ ਡਿਟਾਕਸ ਕਰ ਸਕਦੇ ਹੋ।
1- ਕੋਸਾ ਪਾਣੀ ਅਤੇ ਨਿੰਬੂ ਦਾ ਸੇਵਨ ਕਰੋ
ਸਵੇਰੇ ਖਾਲੀ ਪੇਟ ਇਕ ਗਲਾਸ ਕੋਸੇ ਪਾਣੀ 'ਚ ਅੱਧਾ ਨਿੰਬੂ ਨਿਚੋੜ ਕੇ ਪੀਓ। ਇਹ ਸਰੀਰ 'ਚੋਂ ਜ਼ਹਿਰੀਲੇ ਤੱਤ ਕੱਢਦਾ ਹੈ ਅਤੇ ਫੇਫੜਿਆਂ ਦੀ ਸੋਜ ਘਟਾਉਂਦਾ ਹੈ। ਨਿੰਬੂ 'ਚ ਮੌਜੂਦ ਵਿਟਾਮਿਨ-C ਫੇਫੜਿਆਂ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਕਰਦਾ ਹੈ।
2- ਤੁਲਸੀ ਤੇ ਅਦਰਕ ਦੀ ਚਾਹ ਪੀਓ
ਤੁਲਸੀ ਅਤੇ ਅਦਰਕ ਦੋਵਾਂ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ। ਇਕ ਕੱਪ ਪਾਣੀ 'ਚ 5 ਤੁਲਸੀ ਦੇ ਪੱਤੇ, ਇਕ ਇੰਚ ਅਦਰਕ ਦਾ ਟੁਕੜਾ ਤੇ ਥੋੜ੍ਹਾ ਸ਼ਹਿਦ ਪਾ ਕੇ ਉਬਾਲੋ। ਦਿਨ 'ਚ ਦੋ ਵਾਰ ਪੀਣ ਨਾਲ ਗਲੇ ਅਤੇ ਫੇਫੜੇ ਸਾਫ਼ ਹੁੰਦੇ ਹਨ।
3-ਹਰ ਰਾਤ ਭਾਫ਼ ਲੈਣਾ ਨਾ ਭੁੱਲੋ
ਸੌਂਣ ਤੋਂ ਪਹਿਲਾਂ ਗਰਮ ਪਾਣੀ 'ਚ ਕੁਝ ਬੂੰਦਾਂ ਨੀਲਗਿਰੀ ਤੇਲ ਜਾਂ ਅਜਵਾਇਨ ਪਾ ਕੇ ਭਾਫ਼ ਲਓ। ਇਹ ਫੇਫੜਿਆਂ 'ਚ ਜੰਮੀ ਗੰਦਗੀ ਨੂੰ ਢਿੱਲਾ ਕਰਕੇ ਬਾਹਰ ਕੱਢਣ 'ਚ ਮਦਦ ਕਰਦਾ ਹੈ।
4- ਲਸਣ ਤੇ ਹਲਦੀ ਦਾ ਸੇਵਨ ਵਧਾਓ
ਲਸਣ ਤੇ ਹਲਦੀ ਦੋਵਾਂ 'ਚ ਐਂਟੀਆਕਸੀਡੈਂਟ ਅਤੇ ਸਲਫਰ ਕੰਪਾਊਂਡ ਹੁੰਦੇ ਹਨ ਜੋ ਫੇਫੜਿਆਂ ਦੀ ਸੋਜ ਘਟਾਉਂਦੇ ਹਨ। ਸਵੇਰੇ ਖਾਲੀ ਪੇਟ ਦੋ ਕਲੀ ਲਸਣ ਖਾਣ ਜਾਂ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਅੰਦਰੋਂ ਸਾਫ਼ ਹੁੰਦਾ ਹੈ।
5- ਗੁੜ ਤੇ ਸੌਂਫ ਦਾ ਪਾਣੀ
ਗੁੜ ਖੂਨ ਸਾਫ਼ ਕਰਦਾ ਹੈ ਅਤੇ ਸੌਂਫ ਫੇਫੜਿਆਂ ਨੂੰ ਠੰਡਕ ਦਿੰਦੀ ਹੈ। ਅੱਧਾ ਚਮਚ ਸੌਂਫ ਨੂੰ ਇੱਕ ਗਿਲਾਸ ਪਾਣੀ 'ਚ ਉਬਾਲੋ ਅਤੇ ਥੋੜ੍ਹਾ ਗੁੜ ਮਿਲਾ ਕੇ ਪੀਓ। ਇਹ ਫੇਫੜਿਆਂ 'ਚ ਜੰਮੀ ਗੰਦਗੀ ਕੱਢਣ 'ਚ ਬਹੁਤ ਪ੍ਰਭਾਵਸ਼ਾਲੀ ਹੈ।
6- ਘਰ 'ਚ ਰੱਖੋ ਹਵਾ ਸਾਫ਼ ਕਰਨ ਵਾਲੇ ਪੌਦੇ
ਐਲੋਵੇਰਾ, ਸਨੇਕ ਪਲਾਂਟ ਤੇ ਮਨੀ ਪਲਾਂਟ ਵਰਗੇ ਪੌਦੇ ਘਰ ਦੀ ਹਵਾ ਨੂੰ ਕੁਦਰਤੀ ਤੌਰ ’ਤੇ ਸਾਫ਼ ਕਰਦੇ ਹਨ ਤੇ ਆਕਸੀਜਨ ਲੈਵਲ ਵਧਾਉਂਦੇ ਹਨ।
7- ਹਲਕੀ ਕਸਰਤ ਤੇ ਯੋਗ ਕਰੋ
ਅਨੁਲੋਮ-ਵਿਲੋਮ, ਕਪਾਲਭਾਤੀ ਤੇ ਭ੍ਰਾਮਰੀ ਵਰਗੀਆਂ ਕਸਰਤਾਂ ਫੇਫੜਿਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਰੋਜ਼ 10-15 ਮਿੰਟ ਅਭਿਆਸ ਨਾਲ ਸਾਹ ਲੈਣ ਦੀ ਸਮਰੱਥਾ ਵਧਦੀ ਹੈ।
ਯਾਦ ਰੱਖੋ ਇਹ ਗੱਲਾਂ
- ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨੋ।
- ਜੰਕ ਫੂਡ, ਕੋਲਡ ਡਰਿੰਕਸ ਅਤੇ ਤਲੇ ਹੋਏ ਖਾਣੇ ਤੋਂ ਬਚੋ।
- ਗੁੜ, ਤੁਲਸੀ, ਅਦਰਕ ਤੇ ਹਲਦੀ ਦਾ ਰੋਜ਼ਾਨਾ ਸੇਵਨ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਜ਼ਾਨਾ ਖਾਧੀਆਂ ਜਾਣ ਵਾਲੀਆਂ ਇਹ ਚੀਜ਼ਾਂ, ਹੌਲੀ-ਹੌਲੀ ਸਾਡੇ ਦਿਲ ਨੂੰ ਕਰਦੀਆਂ ਹਨ ਬਿਮਾਰ
NEXT STORY