ਆਗਰਾ– ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਤੋਂ ਪੀੜਤ ਮਾਮਲਿਆਂ ਦੇ ਸਾਹਮਣੇ ਆਉਣ ਕਾਰਨ ਸਿਹਤ ਵਿਭਾਗ ਨੇ ਕਿਹਾ ਹੈ ਕਿ ਬਗੈਰ ਕੋਰੋਨਾ ਜਾਂਚ ਦੇ ਤਾਜ ਮਹਿਲ ’ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਸਿਹਤ ਵਿਭਾਗ ਨੇ ਵੀਰਵਾਰ ਨੂੰ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਕਿ ਹੁਣ ਤਾਜ ਮਹਿਲ ’ਚ ਉਨ੍ਹਾਂ ਲੋਕਾਂ ਨੂੰ ਹੀ ਦਾਖਲ ਹੋਣ ਦਿੱਤਾ ਜਾਵੇਗਾ, ਜੋ ਕੋਰੋਨਾ ਟੈਸਟਿੰਗ ਕਰਵਾ ਕੇ ਆਉਣਗੇ। ਇਨ੍ਹਾਂ ’ਚ ਦੇਸੀ ਅਤੇ ਵਿਦੇਸ਼ੀ ਦੋਵੇਂ ਸੈਲਾਨੀ ਸ਼ਾਮਲ ਹਨ।
ਵਿਭਾਗ ਦੇ ਜ਼ਿਲਾ ਸੂਚਨਾ ਅਧਿਕਾਰੀ ਅਨਿਲ ਸਤਸੰਗੀ ਨੇ ਦੱਸਿਆ ਕਿ ਕੋਰੋਨਾ ਨੂੰ ਦੇਖਦੇ ਹੋਏ ਹੁਣ ਸਾਰੇ ਸੈਲਾਨੀਆਂ ਲਈ ਕੋਰੋਨਾ ਟੈਸਟਿੰਗ ਜ਼ਰੂਰੀ ਕਰ ਦਿੱਤੀ ਗਈ ਹੈ। ਪਹਿਲਾਂ ਇਹ ਸਿਰਫ ਵਿਦੇਸ਼ੀ ਸੈਲਾਨੀਆਂ ਲਈ ਜ਼ਰੂਰੀ ਸੀ ਪਰ ਹੁਣ ਹਰ ਵਿਅਕਤੀ ਜੋ ਤਾਜ ਮਹਿਲ ’ਚ ਦਾਖਲ ਹੋਵੇਗਾ, ਉਸ ਨੂੰ ਕੋਰੋਟਾ ਟੈਸਟ ਦਾ ਸਰਟੀਫਿਕੇਟ ਦਿਖਾਉਣਾ ਪਵੇਗਾ।
'ਸਾਡੇ ਲਈ ਕਰੋ ਲਾੜੀਆਂ ਦਾ ਪ੍ਰਬੰਧ', ਕੁਆਰੇ ਨੌਜਵਾਨਾਂ ਨੇ ਘੋੜੀਆਂ ’ਤੇ ਚੜ੍ਹ ਬੈਂਡ-ਵਾਜੇ ਨਾਲ ਕੱਢਿਆ ਮਾਰਚ
NEXT STORY