ਪੁਣੇ (ਮਹਾਰਾਸ਼ਟਰ) (ਭਾਸ਼ਾ)- ਔਰਤ-ਮਰਦ ਅਨੁਪਾਤ ਵਿਚ ਫਰਕ ਦਾ ਮੁੱਦਾ ਉਠਾਉਂਦੇ ਹੋਏ ਯੋਗ ਕੁਆਰੇ ਨੌਜਵਾਨਾਂ ਨੇ ਆਪਣੇ ਲਈ ਲਾੜੀਆਂ ਦੀ ਭਾਲ ਵਿਚ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲੇ ਵਿਚ ਮਾਰਚ ਕੱਢਿਆ। ਇਕ ਸੰਗਠਨ ਨੇ ‘ਦੁਲਹਨ ਮੋਰਚੇ’ ਦਾ ਆਯੋਜਨ ਕੀਤਾ ਅਤੇ ਜ਼ਿਲਾ ਅਧਿਕਾਰੀ ਦੇ ਦਫਤਰ ਵਿਚ ਇਕ ਮੈਮੋਰੰਡਮ ਦੇ ਕੇ ਮਹਾਰਾਸ਼ਟਰ ਵਿਚ ਮਰਦ-ਔਰਤ ਅਨੁਪਾਤ ਵਿਚ ਸੁਧਾਰ ਲਈ ਜਨਮ ਤੋਂ ਪਹਿਲਾਂ ਡਾਇਗਨੌਸਟਿਕ ਤਕਨੀਕਾਂ (ਪੀ. ਸੀ. ਪੀ. ਐੱਨ. ਡੀ. ਟੀ.) ਐਕਟ ਨੂੰ ਸਖਤਾਈ ਨਾਲ ਲਾਗੂ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ– ਹਵਾਈ ਅੱਡਿਆਂ 'ਤੇ ਹੁਣ ਬੈਗ 'ਚੋਂ ਲੈਪਟਾਪ-ਮੋਬਾਇਲ ਕੱਢਣ ਦਾ ਝੰਜਟ ਹੋਵੇਗਾ ਖ਼ਤਮ, ਇਹ ਹੈ ਸਰਕਾਰ ਦਾ ਨਵਾਂ ਪਲਾਨ
ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਮਿਲ ਰਿਹੈ 20 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ
ਮੈਮੋਰੰਡਮ ਵਿਚ ਇਹ ਵੀ ਕਿਹਾ ਗਿਆ ਕਿ ਸੂਬਾ ਸਰਕਾਰ ਮਾਰਚ ਵਿਚ ਹਿੱਸਾ ਲੈਣ ਵਾਲੇ ਯੋਗ ਕੁਆਰੇ ਨੌਜਵਾਨਾਂ ਲਈ ਲਾੜੀਆਂ ਦਾ ਪ੍ਰਬੰਧ ਕਰੇ। ਲਾੜਿਆਂ ਵਾਂਗ ਸਿਰ ’ਤੇ ਸਿਹਰਾ ਸਜ਼ਾ ਕੇ ਕਈ ਨੌਜਵਾਨ ਘੋੜੀਆਂ ’ਤੇ ਚੜ੍ਹ ਕੇ ਬੈਂਡ-ਵਾਜੇ ਨਾਲ ਜ਼ਿਲਾ ਅਧਿਕਾਰੀ ਦਫਤਰ ਪਹੁੰਚੇ ਅਤੇ ਆਪਣੇ ਲਈ ਲਾੜੀਆਂ ਦੀ ਮੰਗ ਕੀਤੀ।
ਇਹ ਵੀ ਪੜ੍ਹੋ– ਚੀਨ 'ਚ ਕਹਿਰ ਵਰ੍ਹਾਉਣ ਵਾਲਾ ਕੋਰੋਨਾ ਦਾ ਨਵਾਂ ਵੇਰੀਐਂਟ ਪੁੱਜਾ ਭਾਰਤ, ਮਿਲਿਆ ਪਹਿਲਾ ਮਰੀਜ਼
ਇਹ ਵੀ ਪੜ੍ਹੋ– ਅਹਿਮਦਾਬਾਦ 'ਚ ਰੂਹ ਕੰਬਾਊ ਘਟਨਾ, ਆਪਰੇਸ਼ਨ ਥਿਏਟਰ ਦੀ ਅਲਮਾਰੀ 'ਚੋਂ ਧੀ ਤੇ ਬੈੱਡ ਹੈਠੋਂ ਮਿਲੀ ਮਾਂ ਦੀ ਲਾਸ਼
ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਜੋਤੀ ਕ੍ਰਾਂਤੀ ਪ੍ਰੀਸ਼ਦ ਦੇ ਸੰਸਥਾਪਕ ਰਮੇਸ਼ ਬਾਰਸਕਰ ਨੇ ਕਿਹਾ ਕਿ ਲੋਕ ਇਸ ਮੋਰਚੇ ਦਾ ਮਜ਼ਾਕ ਉਡਾ ਸਕਦੇ ਹਨ ਪਰ ਗੰਭੀਰ ਅਸਲੀਅਤ ਇਹ ਹੈ ਕਿ ਵਿਆਹ ਯੋਗ ਨੌਜਵਾਨਾਂ ਨੂੰ ਸਿਰਫ ਇਸ ਲਈ ਆਪਣੇ ਲਈ ਲਾੜੀ ਨਹੀਂ ਮਿਲ ਰਹੀ ਹੈ ਕਿਉਂਕਿ ਸੂਬੇ ਵਿਚ ਲਿੰਗੀ ਅਨੁਪਾਤ ਜ਼ਿਆਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਵਿਚ ਲਿੰਗ ਅਨੁਪਾਤ 1,000 ਮੁੰਡਿਆਂ ਮਗਰ 889 ਕੁੜੀਆਂ ਹਨ। ਬਾਰਸਕਰ ਨੇ ਕਿਹਾ ਕਿ ਇਹ ਅਸਮਾਨਤਾ ਕੰਨਿਆ ਭਰੂਣ ਹੱਤਿਆ ਕਾਰਨ ਬਣੀ ਹੋਈ ਹੈ ਅਤੇ ਸਰਕਾਰ ਇਸ ਅਸਮਾਨਤਾ ਲਈ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ– iPhone 14 ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਦੇਸ਼ਾਂ 'ਚ ਭਾਰਤ ਦੇ ਮੁਕਾਬਲੇ ਹੈ ਸਸਤਾ
ਜੰਮੂ ਕਸ਼ਮੀਰ : ਮਾਨਸਿਕ ਰੋਗੀ ਨੇ ਮਾਂ ਸਮੇਤ 3 ਲੋਕਾਂ ਦਾ ਕੀਤਾ ਕਤਲ
NEXT STORY