ਨਵੀਂ ਦਿੱਲੀ– ਕੋਰੋਨਾ ਦੇ ਚਲਦੇ ਲੋਕ ਜਿਥੇ ਸਰੀਰਕ ਤੌਰ ’ਤੇ ਪਰੇਸ਼ਾਨ ਹੋ ਰਹੇ ਹਨ ਉਥੇ ਹੀ ਲੋਕ ਆਪਣਾ ਮਾਨਸਿਕ ਸੰਤੁਲਨ ਵੀ ਗੁਆ ਰਹੇ ਹਨ। ਅਜਿਹੇ ਮੌਕਿਆਂ ’ਤੇ ਸਾਵਧਾਨੀ ਦੀ ਲੋੜ ਹੈ। ਜਾਣੇ-ਅਣਜਾਣੇ ’ਚ ਲੋਕ ਕੋਰੋਨਾ ਦੇ ਖੌਫ਼ ਕਾਰਨ ਖੌਫ਼ਨਾਕ ਕਦਮ ਚੁੱਕ ਰਹੇ ਹਨ। ਅਜਿਹੀ ਹੀ ਇਕ ਘਟਨਾ ਯੂ.ਪੀ. ਦੇ ਗ੍ਰੇਟਰ ਨੋਇਡਾ ਤੋਂ ਸਾਹਮਣੇ ਆਈ ਹੈ ਜਿਥੇ ਇਕ ਕੋਰੋਨਾ ਪੀੜਤ ਡਾਕਟਰ ਬੀਬੀ ਨੇ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ
ਮਾਮਲਾ ਗ੍ਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਖੇਤਰ ਦਾ ਹੈ। ਇਥੇ ਔਰਤ ਅਤੇ ਉਸ ਦੇ ਪਤੀ ਦੀ ਦੋ ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸੈਕਟਰ 137 ਦੇ ਪੈਰਾਮਾਊਂਟ ਸੁਸਾਇਟੀ ’ਚ ਇਹ ਘਟਨਾ ਘਟੀ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ– ਕੋਰੋਨਾ ਕਾਲ ’ਚ ਇਕ ਵਾਰ ਫਿਰ ਮੁਫਤ ਰਾਸ਼ਨ ਦੇਵੇਗੀ ਮੋਦੀ ਸਰਕਾਰ, 80 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ
ਦੱਸ ਦੇਈਏ ਕਿ ਕੋਰੋਾ ਨਾਲ ਅਜੇ ਵੀ 98 ਫੀਸਦੀ ਲੋਕ ਠੀਕ ਹੋ ਰਹੇ ਹਨ। ਇਸ ਲਈ ਕੋਰੋਨਾ ਹੋਣ ’ਤੇ ਇਕਦਮ ਘਬਰਾਓ ਨਾ, ਸਗੋਂ ਸਾਵਧਾਨੀ ਵਰਤਦੇ ਹੋਏ ਆਪਣੀ ਸਿਹਤ ਦੀ ਜਾਂਚ ਕਰਵਾਉਂਦੇ ਰਹੋ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ RT-PCR ਟੈਸਟ ਪਾਜ਼ੇਟਿਵ ਆ ਵੀ ਜਾਂਦਾ ਹੈ ਤਾਂ ਵੀ ਤੁਹਾਨੂੰ ਤੁਰੰਤ ਹਸਪਤਾਲ ’ਚ ਦਾਖਲ ਹੋਣ ਦੀ ਲੋੜ ਨਹੀਂ ਹੈ। ਜ਼ਿਆਦਾਤਰ ਕੋਰੋਨਾ ਪਾਜ਼ੇਟਿਵ ਮਰੀਜ਼ ਘਰ ’ਚ ਇਕਾਂਤਵਾਸ ਦੌਰਾਨ ਇਲਾਜ ਕਰਵਾ ਕੇ ਹੀ ਠੀਕ ਹੋ ਰਹੇ ਹਨ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਪੀ. ਐੱਮ. ਮੋਦੀ ਬੋਲੇ- ‘ਪਿੰਡਾਂ ਤੱਕ ਨਹੀਂ ਪਹੁੰਚਣ ਦੇਣਾ ਕੋਰੋਨਾ, ਇਸ ਨੂੰ ਰੋਕਣਾ ਜ਼ਰੂਰੀ’
NEXT STORY