ਕੋਲਕਾਤਾ—ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਗੁਰੂਦਾਸ ਦਾਸਗੁਪਤਾ ਦਾ ਅੱਜ ਭਾਵ ਵੀਰਵਾਰ ਨੂੰ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 83 ਸਾਲ ਸੀ ਅਤੇ ਉਨ੍ਹਾਂ ਦੇ ਪਰਿਵਾਰ 'ਚ ਪਤਨੀ ਅਤੇ ਇੱਕ ਬੇਟੀ ਹੈ।
ਦੱਸ ਦੇਈਏ ਕਿ ਦਾਸਗੁਪਤਾ ਪਿਛਲੇ ਕੁਝ ਮਹੀਨਿਆਂ ਤੋਂ ਫੇਫੜਿਆਂ 'ਚ ਕੈਂਸਰ ਵਰਗੀ ਬੀਮਾਰੀ ਨਾਲ ਪੀੜਤ ਸੀ। ਪੱਛਮੀ ਬੰਗਾਲ 'ਚ ਭਾਕਪਾ ਦੇ ਜਨਰਲ ਸਕੱਤਰ ਬੈਨਰਜੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ, ''ਕੋਲਕਾਤਾ ਸਥਿਤ ਆਪਣੇ ਨਿਵਾਸ 'ਤੇ ਸਵੇਰੇ 6 ਵਜੇ ਗੁਰੂਦਾਸ ਦਾਸਗੁਪਤਾ ਦਾ ਦਿਹਾਂਤ ਹੋ ਗਿਆ। ਖਰਾਬ ਸਿਹਤ ਕਾਰਨ ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ ਸਨ ਪਰ ਉਹ ਭਾਕਪਾ ਦੀ ਰਾਸ਼ਟਰੀ ਕਾਰਜਕਾਰੀ ਪ੍ਰੀਸ਼ਦ ਦੇ ਮੈਂਬਰ ਸੀ।'' ਦਾਸਗੁਪਤਾ ਨੂੰ 1985 'ਚ ਰਾਜ ਸਭਾ ਲਈ ਚੁਣਿਆ ਗਿਆ ਸੀ। ਉਹ 2004 'ਚ ਪਾਂਸਕੁੰੜਾ ਅਤੇ 2009 'ਚ ਘਾਟਲ ਸੀਟ ਤੋਂ ਲੋਕ ਸਭਾ ਮੈਂਬਰ ਸਨ।
10ਵੀਂ ਦਾ ਫਰਜ਼ੀ ਸਰਟੀਫਿਕੇਟ ਦੇ ਕੇ 33 ਸਾਲ ਰੇਲਵੇ 'ਚ ਕੀਤੀ ਨੌਕਰੀ, ਹੁਣ ਗ੍ਰਿਫਤਾਰ
NEXT STORY