ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਬਾਂਕੇ ਬਿਹਾਰੀ ਮੰਦਰ ਦੇ ਦਰਸ਼ਨਾਂ ਲਈ ਆਏ 75 ਸਾਲਾ ਸ਼ਰਧਾਲੂ ਦੀ ਸਿਹਤ ਵਿਗੜਨ ਕਾਰਨ ਐਤਵਾਰ ਨੂੰ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਖੇਤਰ ਅਧਿਕਾਰੀ ਕੁੰਵਰ ਆਕਾਸ਼ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ 75 ਸਾਲਾ ਸ਼ਰਧਾਲੂ ਨੂੰ ਮੰਦਰ ਦੇ ਅੰਦਰ ਬਿਮਾਰ ਹੋਣ ਤੋਂ ਬਾਅਦ ਵਰਿੰਦਾਵਨ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰ ਸ਼ਸ਼ੀ ਰੰਜਨ ਨੇ ਸ਼ਰਧਾਲੂ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਮੁਤਾਬਕ ਸ਼ਰਧਾਲੂ ਦੀ ਪਛਾਣ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਦੇ ਰਹਿਣ ਵਾਲੇ ਮਾਮਚੰਦ ਸੈਣੀ ਵਜੋਂ ਹੋਈ ਹੈ।
ਮੰਦਰ 'ਚ ਭੀੜ 'ਚ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਮੰਦਰ ਤੋਂ ਬਾਹਰ ਕੱਢਿਆ ਗਿਆ ਅਤੇ ਮੰਦਰ ਦੇ ਮੈਡੀਕਲ ਸਟਾਫ ਨੇ ਉਨ੍ਹਾਂ ਨੂੰ ਕਰੀਬ 10 ਮਿੰਟ ਤੱਕ ਮੁੱਢਲੀ ਸਹਾਇਤਾ ਦਿੱਤੀ ਅਤੇ ਬਾਅਦ ਵਿਚ ਹਸਪਤਾਲ ਲਿਜਾਇਆ ਗਿਆ। ਇਲਾਕਾ ਅਧਿਕਾਰੀ ਨੇ ਕਿਹਾ, “ਪਹਿਲੀ ਨਜ਼ਰ ਵਿਚ ਇਹ ਸਾਹਮਣੇ ਆਇਆ ਹੈ ਕਿ ਸੈਣੀ ਪਹਿਲਾਂ ਹੀ ਬਿਮਾਰ ਸੀ ਅਤੇ ਉਹ ਦਮੇ ਦਾ ਮਰੀਜ਼ ਸੀ। ਵਰਿੰਦਾਵਨ ਥਾਣੇ ਦੇ ਇੰਚਾਰਜ ਇੰਸਪੈਕਟਰ ਰਵੀ ਤਿਆਗੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਇਨਕਾਰ ਕਾਰਨ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ।
6 ਮਹੀਨਿਆਂ ’ਚ ਕਰਨਾਟਕ ਭਾਜਪਾ ਦੇ ਅੱਧੇ ਨੇਤਾ ਹੋਣਗੇ ਜੇਲ ’ਚ : ਪ੍ਰਿਯੰਕ ਖੜਗੇ
NEXT STORY