ਸ਼੍ਰੀਨਗਰ, (ਭਾਸ਼ਾ)– ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਨੇ ਕਸ਼ਮੀਰ ’ਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਬੁਲੇਟ ਪਰੂਫ ਵਾਹਨ, ਦੀਵਾਰ ਦੇ ਆਰ-ਪਾਰ ਦਿਖਾਉਣ ’ਚ ਸਮਰੱਥ ਰਾਡਾਰ ਅਤੇ ਡਰੋਨ ਸਮੇਤ ਕੁਝ ਨਵੀਆਂ ਮਸ਼ੀਨਰੀਆਂ ਦੀ ਵਰਤੋਂ ਸ਼ੁਰੂ ਕੀਤੀ ਹੈ।
ਮੰਗਲਵਾਰ ਨੂੰ ਪੁਲਵਾਮਾ ’ਚ ਹੋਈ ਮੁਹਿੰਮ ’ਚ ਦਿ ਰਜਿਸਟੈਂਸ ਫੋਰਸ ਦੇ 2 ਅੱਤਵਾਦੀਆਂ ਵਿਰੁੱਧ ਇਸੇ ਤਰ੍ਹਾਂ ਦੀਆਂ ਕਈ ਹਾਈ ਟੈੱਕ ਮਸ਼ੀਨਰੀਆਂ ਦੀ ਵਰਤੋਂ ਕੀਤੀ ਗਈ ਸੀ। ਇਹ ਅੱਤਵਾਦੀ ਕਸ਼ਮੀਰੀ ਪੰਡਤ ਸੰਜੇ, ਜੋ ਕਿ ਇਕ ਬੈਂਕ ’ਚ ਚੌਕੀਦਾਰ ਸੀ, ਦੀ ਹੱਤਿਆ ’ਚ ਸ਼ਾਮਲ ਸਨ।
ਸੀ. ਆਰ. ਪੀ. ਐੱਫ. (ਕਸ਼ਮੀਰ ਮੁਹਿੰਮ) ਦੇ ਇੰਸਪੈਕਟਰ ਜਨਰਲ ਐੱਮ. ਐੱਸ. ਭਾਟੀਆ ਨੇ ਕਿਹਾ ਕਿ ਕੱਲ ਹੋਏ ਮੁਕਾਬਲੇ ’ਚ ਅਸੀ ਇਕ ਮੁਸ਼ਕਿਲ ਹਾਲਾਤ ’ਚ ਵਰਤੇ ਜਾਣ ਵਾਲੇ ਵਾਹਨ (ਸੀ. ਐੱਸ. ਆਰ. ਵੀ.) ਦੀ ਵਰਤੋਂ ਕੀਤੀ ਸੀ, ਜੋ ਬੁਲੇਟ ਪਰੂਫ ਹੈ। ਇਸ ਦੀ ਵਰਤੋਂ ਘਰ ’ਚ ਦਾਖਲ ਹੋਣ ਅਤੇ ਅੰਦਰ ਲੁਕੇ ਦੁਸ਼ਮਨ ਨਾਲ ਨਜਿੱਠਣ ਲਈ ਕੀਤੀ ਜਾ ਸਕਦੀ ਹੈ। ਸਾਡੇ ਕੋਲ ਬੁਲੇਟ ਪਰੂਫ ਜੇ. ਸੀ. ਬੀ. ਵੀ ਹੈ, ਉਹ ਵੀ ਇਹੀ ਕੰਮ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਸੀ. ਐੱਸ. ਆਰ. ਵੀ. ਅਤੇ ਜੇ. ਸੀ. ਬੀ. ’ਚ ਇਕ ਫੋਰਕ ਲਿਫਟ ’ਤੇ ਬੁਲੇਟ ਪਰੂਫ ਕੈਬਿਨ ਲੱਗਾ ਹੁੰਦਾ ਹੈ ਤਾਂ ਕਿ ਸੁਰੱਖਿਆ ਕਰਮਚਾਰੀ ਦੁਸ਼ਮਨ ਵਿਰੁੱਧ ਕਾਰਵਾਈ ਦੌਰਾਨ ਉੱਚਾਈ ਦਾ ਫਾਇਦਾ ਲੈ ਸਕੇ। ਉਨ੍ਹਾਂ ਕਿਹਾ ਕਿ ਸੀ. ਆਰ. ਪੀ. ਐੱਫ. ਡਰੋਨ ਦੀ ਵੀ ਵਰਤੋਂ ਕਰ ਰਹੀ ਹੈ ਅਤੇ ਇਨ੍ਹਾਂ ਮਨੁੱਖ ਰਹਿਤ ਜਹਾਜ਼ਾਂ ਨੇ ਵਾਦੀ ’ਚ ਅੱਤਵਾਦ ਵਿਰੋਧੀ ਮੁਹਿੰਮਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਨੌਜਵਾਨ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ ਧੀ, ਪਿਤਾ ਨੇ ਕਤਲ ਕਰ ਕੇ ਨਦੀ 'ਚ ਸੁੱਟੀ ਲਾਸ਼
NEXT STORY