ਵਿਜੇਪੁਰਾ- ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ 'ਚ ਕਥਿਤ ਤੌਰ 'ਤੇ ਝੂਠੀ ਅਣਖ ਖ਼ਾਤਿਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਮੁਸਲਿਮ ਪਰਿਵਾਰ ਨੇ ਆਪਣੀ ਧੀ ਅਤੇ ਇਕ ਦਲਿਤ ਨੌਜਵਾਨ ਦੀ ਕੁੱਟ-ਕੁੱਟ ਕੇ ਇਸ ਲਈ ਹੱਤਿਆ ਕਰ ਦਿੱਤੀ, ਕਿਉਂਕਿ ਉਨ੍ਹਾਂ ਵਿਚਾਲੇ ਪ੍ਰੇਮ ਸੰਬੰਧ ਸਨ। ਵਿਜੇਪੁਰਾ ਦੇ ਪੁਲਸ ਸੁਪਰਡੈਂਟ ਅਨੁਪਮ ਅਗਰਵਾਲ ਨੇ ਦੱਸਿਆ ਕਿ ਕੁੜੀ ਦੇ ਪਿਤਾ ਅਤੇ ਉਸ ਦੇ ਭਰਾ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਕ ਵਿਅਕਤੀ ਫ਼ਰਾਰ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਵਿਜੇਪੁਰਾ ਦੇ ਦੇਵਰਾ ਹਿਪਾਰਾਗੀ ਤਾਲੁਕ ਦੇ ਸਾਲਾਦਾਹੱਲੀ ਪਿੰਡ 'ਚ ਹੋਈ, ਜਿਸ 'ਚ 19 ਸਾਲਾ ਬਸਵਰਾਜੂ ਅਤੇ 16 ਸਾਲਾ ਦਾਵਾਲਾਬੀ 'ਤੇ ਹਮਲਾ ਹੋਇਆ।
ਮੁਸਲਿਮ ਪਰਿਵਾਰ ਨੇ ਪਹਿਲਾਂ ਹੀ ਮੁੰਡੇ ਨੂੰ ਕੁੜੀ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਸੀ ਪਰ ਉਸ ਨੇ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ। ਪੁਲਸ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਮੁੰਡਾ-ਕੁੜੀ ਇਕ ਖੇਤ 'ਚ ਸਨ, ਉਦੋਂ ਕੁੜੀ ਦਾ ਪਿਤਾ ਅਤੇ ਭਰਾ ਤਿੰਨ ਹੋਰ ਲੋਕਾਂ ਉੱਥੇ ਪਹੁੰਚ ਗਏ ਅਤੇ ਦੋਹਾਂ 'ਤੇ ਪੱਥਰ ਅਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੇ ਕਤਲ ਤੋਂ ਬਾਅਦ ਦੋਸ਼ੀ ਉੱਥੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਦਲ ਹਾਦਸੇ ਵਾਲੀ ਜਗ੍ਹਾ ਪਹੁੰਚਿਆ ਅਤੇ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ। ਬੁੱਧਵਾਰ ਨੂੰ ਇਸ ਮਾਮਲੇ 'ਚ 2 ਲੋਕਾਂ ਨੂੰ ਅਤੇ ਫਿਰ ਵੀਰਵਾਰ ਨੂੰ ਹੋਰ 2 ਲੋਕਾਂ ਦੀ ਗ੍ਰਿਫ਼ਤਾਰੀ ਹੋਈ।
ਆਕਸੀਜਨ ਨੂੰ ਲੈ ਕੇ ਕੇਜਰੀਵਾਲ ਨੇ ਝੂਠ ਬੋਲ ਕੇ ਕੀਤਾ ਘੋਰ ਅਪਰਾਧ : ਸੰਬਿਤ ਪਾਤਰਾ
NEXT STORY