ਬਿਲਾਸਪੁਰ— ਕੁਸ਼ਟ ਰੋਗ ਪੀੜਤਾਂ ਦੇ ਇਲਾਜ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਮੁੜਵਸੇਬੇ ਲਈ ਜ਼ਿੰਦਗੀ ਸਮਰਪਿਤ ਕਰਨ ਵਾਲੇ ਸਮਾਜ ਸੇਵੀ ਦਾਮੋਦਰ ਗਣੇਸ਼ ਬਾਪਟ ਦਾ ਸ਼ੁੱਕਰਵਾਰ ਦੇਰ ਰਾਤ ਦਿਹਾਂਤ ਹੋ ਗਿਆ। ਲੰਬੇ ਸਮੇਂ ਤੋਂ ਬੀਮਾਰ ਚਲ ਰਹੇ 87 ਸਾਲਾ ਦਾਮੋਦਰ ਗਣੇਸ਼ ਬਾਪਟ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਸਥਿਤ ਹਸਪਤਾਲ 'ਚ ਆਖਰੀ ਸਾਹ ਲਿਆ। ਇੱਥੇ ਦੱਸ ਦੇਈਏ ਕਿ ਕੁਸ਼ਟ ਰੋਗੀਆਂ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਗਣੇਸ਼ ਬਾਪਟ ਨੂੰ ਸਾਲ 2018 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਕੁਸ਼ਟ ਰੋਗੀਆਂ ਲਈ ਸਮਰਪਿਤ ਬਾਪਟ ਨੇ ਆਪਣੇ ਦੇਹਦਾਨ ਦਾ ਸੰਕਲਪ ਲਿਆ ਸੀ। ਉਸ ਸੰਕਲਪ ਤਹਿਤ ਮੈਡੀਕਲ ਕਾਲਜ ਨੂੰ ਉਨ੍ਹਾਂ ਦੀ ਦੇਹਦਾਨ ਕੀਤੀ ਜਾਵੇਗੀ।

ਆਓ ਜਾਣਦੇ ਹਾਂ ਕੌਣ ਨੇ ਗਣੇਸ਼ ਬਾਪਟ—
ਗਣੇਸ਼ ਬਾਪਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਅਧਿਆਪਕ ਦੇ ਤੌਰ 'ਤੇ ਕੀਤੀ ਸੀ। ਉਹ ਆਦਿਵਾਸੀ ਬੱਚਿਆਂ ਨੂੰ ਪੜ੍ਹਾਉਂਦੇ ਸਨ। ਪਿੰਡ ਸੋਠੀ 'ਚ ਭਾਰਤੀ ਕੁਸ਼ਟ ਨਿਵਾਰਕ ਸੰਘ ਵਲੋਂ ਚਲਾਏ ਗਏ ਆਸ਼ਰਮ ਵਿਚ ਕੁਸ਼ਟ ਰੋਗੀਆਂ ਦੀ ਸੇਵਾ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ। ਇਸ ਆਸ਼ਰਮ ਦੀ ਸਥਾਪਨਾ ਸਾਲ 1965 'ਚ ਕੁਸ਼ਟ ਰੋਗੀ ਪੀੜਤ ਸਦਾਸ਼ਿਵਰਾਵ ਗੋਵਿੰਦਰਾਵ ਕਾਤਰੇ ਨੇ ਕੀਤੀ ਸੀ। ਬਾਪਟ ਨੇ ਸਾਲ 1972 'ਚ ਕਾਤਰੇ ਨਾਲ ਮਿਲ ਕੇ ਕੁਸ਼ਟ ਰੋਗ ਪੀੜਤਾਂ ਦੇ ਇਲਾਜ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਮੁੜਵਸੇਬੇ ਲਈ ਸੇਵਾ ਦੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।
12ਵੀਂ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY