ਕੋਰਬਾ- ਛੱਤੀਸਗੜ੍ਹ ਦੇ ਕੋਬਾ ਜ਼ਿਲ੍ਹੇ ਦੇ ਦੇਵਪਹਰੀ ਪਿੰਡ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 20 ਸਾਲਾ ਕ੍ਰਿਸ਼ਨ ਕੁਮਾਰ ਪੰਡੋ ਨੇ ਆਪਣੀ ਪ੍ਰੇਮਿਕਾ ਨਾਲ ਸੱਚਾ ਪਿਆਰ ਸਾਬਿਤ ਕਰਨ ਲਈ ਜ਼ਹਿਰ ਪੀ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਪਿਛਲੇ ਤਿੰਨ ਸਾਲਾਂ ਤੋਂ ਗੁਆਂਢੀ ਪਿੰਡ ਦੀ ਇਕ ਨਾਬਾਲਗ ਕੁੜੀ ਨਾਲ ਪਿਆਰ ਕਰਦਾ ਸੀ। ਜਾਣਕਾਰੀ ਅਨੁਸਾਰ ਕੁੜੀ ਦੇ ਪਰਿਵਾਰ ਨੂੰ ਜਦੋਂ ਦੋਵੇਂ ਦੇ ਰਿਸ਼ਤਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਰਾਤ ਨੂੰ ਕ੍ਰਿਸ਼ ਕੁਮਾਰ ਨੂੰ ਘਰ ਬੁਲਾਇਆ। ਪਹਿਲੇ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਨੂੰ 'ਪਿਆਰ ਦੀ ਸੱਚਾਈ ਸਾਬਿਤ ਕਰਨ' ਲਈ ਕੀਟਨਾਸ਼ਕ ਪੀਣ ਲਈ ਕਿਹਾ। ਕ੍ਰਿਸ਼ਨ ਕੁਮਾਰ ਨੇ ਬਿਨਾਂ ਝਿਜਕ ਜ਼ਹਿਰ ਪੀ ਲਿਆ ਅਤੇ ਕਿਹਾ,''ਮੈਂ ਤੁਹਾਡੀ ਧੀ ਨੂੰ ਸੱਚਾ ਪਿਆਰ ਕਰਦਾ ਹਾਂ।''
ਹਾਲਤ ਵਿਗੜਨ 'ਤੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲਿਜਾ ਰਹੇ ਸਨ ਪਰ ਵਿਚ ਰਸਤੇ ਛੱਡ ਕੇ ਚਲੇ ਗਏ। ਰਾਤ ਕਰੀਬ 12 ਵਜੇ ਕਿਸੇ ਨੇ ਕ੍ਰਿਸ਼ਨ ਕੁਮਾਰ ਦੇ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਸੜਕ ਕਿਨਾਰੇ ਬੇਹੋਸ਼ ਪਿਆ ਹੈ। ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਘਰ ਲੈ ਗਏ। ਅਗਲੇ ਦਿਨ ਉਸ ਨੂੰ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜ਼ਿਲ੍ਹਾ ਹਸਪਤਾਲ ਕੋਰਬਾ ਰੈਫਰ ਕੀਤਾ। ਉੱਥੇ ਉਸ ਦਾ ਇਲਾਜ 11 ਦਿਨ ਤੱਕ ਚਲਿਆ ਪਰ ਹਾਲਤ ਲਗਾਤਾਰ ਵਿਗੜਦੀ ਰਹੀ। ਕ੍ਰਿਸ਼ਨ ਕੁਮਾਰ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਬਿਆਨ ਦੇ ਆਧਾਰ 'ਤੇ ਪਰਿਵਾਰ ਵਾਲਿਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਅਤੇ ਬੱਚੀ 'ਤੇ ਕੀਤਾ ਹਮਲਾ, ਕੁੜੀ ਦੀ ਮੌਤ
NEXT STORY