ਲਖਨਊ— ਬਰੇਲੀ ਜ਼ਿਲੇ ਦੇ ਪ੍ਰੇਮਨਗਰ ਥਾਣਾ ਇਲਾਕੇ ਵਿਚ 3 ਤਲਾਕ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਧੀ ਨੂੰ ਸਕੂਲ ਵਿਚ ਦਾਖਲੇ ਦੀ ਗੱਲ ਘਰ ਵਾਲੇ ਨੂੰ ਇੰਨੀ ਬੁਰੀ ਲੱਗੀ ਕਿ ਉਸ ਨੇ ਪਤਨੀ ਨੂੰ 3 ਤਲਾਕ ਕਹਿ ਕੇ ਘਰੋਂ ਕੱਢ ਦਿੱਤਾ।
ਔਰਤ ਅਨੁਸਾਰ ਜ਼ਿਲੇ ਦੇ ਸੂਰਕ ਮੁਹੱਲਾ ਨਿਵਾਸੀ ਔਰਤ ਦਾ ਨਿਕਾਹ ਅਸਰਫ ਛਾਉਣੀ ਮੁਹੱਲਾ ਨਿਵਾਸੀ ਮਹਿਤਾਬ ਨਾਲ 2004 ਵਿਚ ਹੋਇਆ ਸੀ ਜਿਸ ਦੇ ਮਗਰੋਂ Àੁਨ੍ਹਾਂ ਦੇ ਘਰ ਇਕ ਧੀ ਹੋਈ। ਮਹਿਤਾਬ ਦਿੱਲੀ ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ।
ਔਰਤ ਦਾ ਦੋਸ਼ ਹੈ ਕਿ ਧੀ ਜਦ 4 ਸਾਲ ਦੀ ਹੋਈ ਤਾਂ ਔਰਤ ਨੇ ਧੀ ਦੀ ਸਿੱਖਿਆ ਲਈ ਪਤੀ ਮਹਿਤਾਬ ਨਾਲ ਸਕੂਲ ਵਿਚ ਦਾਖਲੇ ਦੀ ਗੱਲ ਕੀਤੀ। ਇਸੇ ਗੱਲ ਨੂੰ ਲੈ ਕੇ ਮਹਿਤਾਬ ਅੱਗ ਬਬੂਲਾ ਹੋ ਗਿਆ ਅਤੇ ਪਤਨੀ ਨੂੰ ਤਲਾਕ ਦੇਣ ਮਗਰੋਂ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਇਸ ਦੇ ਮਗਰੋਂ ਪੀੜਤਾ ਨਿਆਂ ਲਈ ਪੁਲਸ ਪ੍ਰਸ਼ਾਸਨ ਦੇ ਦਰਵਾਜ਼ੇ ਖੜਕਾ ਰਹੀ ਹੈ।
ਦਿਲੀਪ ਨੇ ਇਸ ਅਦਾਕਾਰਾ ਨੂੰ ਕਰਵਾਇਆ ਸੀ ਅਗਵਾਹ, ਅਜਿਹੇ ਕੰਮ ਲਈ ਦਿੱਤੇ ਸੀ ਡੇਢ ਕਰੋੜ
NEXT STORY