ਦਾਵੋਸ(ਬਿਊਰੋ)— ਵਰਲਡ ਇਕੋਨਾਮਿਕ ਫੋਰਮ ਦੀ ਮੀਟਿੰਗ ਦੇ ਪਹਿਲੇ 2 ਦਿਨਾਂ ਵਿਚ ਦਾਵੋਸ ਦੇ ਸੋਸ਼ਲ ਮੀਡੀਆ ਪਲੈਟਫੋਰਮ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਛਾਏ ਰਹੇ। ਉਹ ਸੋਸ਼ਲ ਮੀਡੀਆ 'ਤੇ ਛਾਈਆਂ ਟੌਪ 3 ਸਖਸ਼ੀਅਤਾਂ ਵਿਚ ਸ਼ਾਮਲ ਸਨ। ਇਸ ਗੱਲ ਦੀ ਜਾਣਕਾਰੀ ਇਕ ਇੰਟਰਨੈਸ਼ਨਲ ਐਨਾਲਿਟਿਕਸ ਫਰਮ ਨੇ ਦਿੱਤੀ ਹੈ। ਟੌਪ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਰਹੇ ਜੋ ਸ਼ੁੱਕਰਵਾਰ ਨੂੰ ਵਰਲਡ ਇਕੋਨਾਮਿਕ ਫੋਰਮ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ।
ਇੰਟਰਨੈਸ਼ਨਲ ਸੋਸ਼ਲ ਮੀਡੀਆ ਐਨਾਲਿਟਿਕਸ ਫਰਮ ਮੁਤਾਬਕ ਟੌਪ 5 ਵਿਚ ਜੋ ਗੈਰ ਦਾਵੋਸ ਜਾਂ ਗੈਰ ਡਬਲਯੂ. ਈ. ਅੇਫ ਹੈਸ਼ਟੈਗ ਪ੍ਰਸਿੱਧ ਰਿਹਾ, ਉਹ #IndiaMeansBusiness ਸੀ। ਟੌਪ 5 ਦਾਵੋਸ ਹੈਸ਼ਟੈਗ ਵਿਚ ਹੈਸ਼ਟੈਗ ਇੰਡੀਆ ਮੀਨਸ ਬਿਜਨੈਸ 34,802 ਇੰਪਰੈਸ਼ਨ ਨਾਲ ਚੌਥੇ ਨੰਬਰ 'ਤੇ ਰਿਹਾ। 1,31,575 ਇੰਪਰੈਸ਼ਨ ਨਾਲ ਟੌਪ 'ਤੇ #WEF18 ਰਿਹਾ, 1,16,630 ਇੰਪਰੈਸ਼ਨ ਨਾਲ #Davos ਦੂਜੇ ਨੰਬਰ 'ਤੇ ਅਤੇ 38,802 ਇੰਪਰੈਸ਼ਨ ਨਾਲ #WESF2018 ਤੀਜੇ ਨੰਬਰ 'ਤੇ ਰਿਹਾ।
23 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਬਲਯੂ. ਈ. ਐਫ ਨੂੰ ਸੰਬੋਧਿਤ ਕੀਤਾ। ਸੋਸ਼ਲ ਮੀਡੀਆ 'ਤੇ ਚਰਚਾ ਦੇ ਮਾਮਲੇ ਵਿਚ ਉਹ ਦੁਨੀਆ ਦੀ ਦੂਜੀ ਹਸਤੀ ਰਹੇ। ਪਹਿਲੇ ਨੰਬਰ 'ਤੇ ਟਰੰਪ ਰਹੇ, ਜਿਨ੍ਹਾਂ ਦਾ ਨਾਂ 18,000 ਵਾਰ ਆਇਆ ਅਤੇ ਉਸ ਤੋਂ ਬਾਅਦ 9,100 ਵਾਰ ਪੀ. ਐਮ. ਮੋਦੀ ਦਾ। ਮਨੁੱਖੀ ਅਧਿਕਾਰ ਜਾਗਰੂਕਤਾ ਲਈ ਪੁਰਸਕਾਰ ਮਿਲਣ ਤੋਂ ਬਾਅਦ ਸ਼ਾਹਰੁਖ ਖਾਨ ਦੇ ਨਾਂ ਦਾ ਜ਼ਿਕਰ 7,500 ਵਾਰ ਕੀਤਾ ਗਿਆ ਅਤੇ ਉਹ ਤੀਜੇ ਨੰਬਰ 'ਤੇ ਰਹੇ।
...ਜਦੋਂ ਮੋਦੀ ਦੇ ਮੰਤਰੀ ਸਰਾਪ ਨੂੰ ਤੋੜਨ 'ਚ ਨਾਕਾਮ ਰਹੇ
NEXT STORY