ਨਵੀਂ ਦਿੱਲੀ — ਅੱਤਵਾਦੀਆਂ ਨਾਲ ਫੜ੍ਹੇ ਗਏ ਡੀ.ਸੀ.ਪੀ. ਦਵਿੰਦਰ ਸਿੰਘ ਤੋਂ ਪੁੱਛਗਿੱਛ ਜਾਰੀ ਹੈ ਉਥੇ ਹੀ ਜੰਮੂ ਕਸ਼ਮੀਰ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਗ੍ਰਹਿ ਮੰਤਰਾਲਾ ਵੱਲੋਂ ਕੋਈ ਵੀਰਤਾ ਪੁਰਸਕਾਰ ਨਹੀਂ ਦਿੱਤਾ ਗਿਆ ਸੀ। ਦਵਿੰਦਰ ਸਿੰਘ ਨੂੰ ਗ੍ਰਹਿ ਮੰਤਰਾਲਾ ਨਹੀਂ ਸਗੋਂ ਪੂਰਬ ਦੀ ਜੰਮੂ-ਕਸ਼ਮੀਰ ਸੂਬਾ ਸਰਕਾਰ ਨੇ ਵੀਰਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।
ਜੰਮੂ ਕਸ਼ਮੀਰ ਪੁਲਸ ਨੇ ਟਵੀਟ ਕਰ ਦੱਸਿਆ ਕਿ ਕੁਝ ਮੀਡੀਆ ਰਿਪੋਰਟਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਨੂੰ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਜਿਹਾ ਨਹੀਂ ਹੈ। ਜੰਮੂ-ਕਸ਼ਮੀਰ ਦੇ ਡੀ.ਸੀ.ਪੀ. ਦਵਿੰਦਰ ਸਿੰਘ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਤਿੰਨ ਅੱਤਵਾਦੀਆਂ ਨੂੰ ਬਾਦਾਮੀ ਬਾਗ ਛਾਉਣੀ ਇਲਾਕੇ 'ਚ ਫੌਜ ਦੀ 16ਵੀਂ ਕੋਰ ਦੇ ਮੁੱਖ ਦਫਤਰ ਨੇੜੇ ਆਪਣੇ ਰਿਹਾਇਸ਼ 'ਤੇ ਸ਼ਰਨ ਦਿੱਤੀ ਸੀ। ਸਿੰਘ ਦੇ ਨਾਲ ਹੀ ਉਨ੍ਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਰਾਜੀਵ ਹੱਤਿਆਕਾਂਡ ਦੀ ਜਾਂਚ ਰਿਪੋਰਟ ’ਤੇ ਸੁਪਰੀਮ ਕੋਰਟ ਨੇ ਜਤਾਈ ਨਾਖੁਸ਼ੀ
NEXT STORY