ਦੇਵਘਰ/ਗੜ੍ਹਵਾ - ਝਾਰਖੰਡ ਦੇ ਦੇਵਘਰ ਅਤੇ ਗੜ੍ਹਵਾ ਜ਼ਿਲ੍ਹਿਆਂ ’ਚ ਜਲਘਰਾਂ ’ਚੋਂ 6 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਦੱਸਿਆ ਕਿ ਦੇਵਘਰ ’ਚ ਬੀਤੇ ਦਿਨ ਸਵੇਰੇ 3 ਬੱਚੇ ਤਲਾਬ ’ਚ ਡੁੱਬ ਗਏ ਸਨ। ਦੇਵਘਰ ਸਬ-ਡਵੀਜ਼ਨਲ ਪੁਲਸ ਅਧਿਕਾਰੀ (ਐੱ. ਡੀ. ਪੀ. ਓ.) ਰਿਤਵਿਕ ਸ਼੍ਰੀਵਾਸਤਵ ਅਨੁਸਾਰ ਸੋਨਾਰੀਆਥਾਰੀ ਥਾਣਾ ਖੇਤਰ ਦੇ ਅਧੀਨ ਡੋਡੀਆ ਪਿੰਡ ਦੇ ਇਕ ਤਲਾਬ ’ਚੋਂ 8 ਅਤੇ 9 ਸਾਲ ਦੇ 3 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਜੋ ਵੀਰਵਾਰ ਤੋਂ ਲਾਪਤਾ ਸਨ। ਗੜ੍ਹਵਾ ਜ਼ਿਲ੍ਹੇ ’ਚ ਸ਼ੁੱਕਰਵਾਰ ਦੁਪਹਿਰ ਤਿੰਨ ਹੋਰ ਬੱਚੇ ਤਲਾਬ ’ਚ ਡੁੱਬ ਗਏ, ਜਿਨ੍ਹਾਂ ਦੀ ਪਛਾਣ ਸੂਰਜ ਓਰਾਂਵ (11), ਮਨੀਸ਼ ਮਿੰਜ (13) ਅਤੇ ਚੰਦਰਕਾਂਤ ਕੁਮਾਰ (9) ਵਜੋਂ ਹੋਈ ਹੈ।
ਮੁਜ਼ੱਫਰਪੁਰ 'ਚ ਦਲਿਤ ਲੜਕੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਪਹਿਲਾ ਸ਼ੱਕੀ ਗ੍ਰਿਫ਼ਤਾਰ
NEXT STORY