ਸਿਰਸਾ (ਲਲਿਤ)- ਸਿਰਸਾ ਜ਼ਿਲਾ ਦੇ ਪਿੰਡ ਸਲਾਰਪੁਰ ਵਿਖੇ ਇਕ ਬਾਇਓਮੈਟ੍ਰਿਕ ਫੈਕਟਰੀ ਦੇ ਫਰਟੀਲਾਈਜ਼ਰ ਟੈਂਕ ਦੀ ਸਫਾਈ ਕਰਦੇ ਜ਼ਹਿਰੀਲੀ ਗੈਸ ਚੜ੍ਹਣ ਕਰ ਕੇ 5 ਮਜ਼ਦੂਰ ਬੇਹੋਸ਼ ਹੋ ਗਏ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜੱਗਾ ਸਿੰਘ ਪੁੱਤਰ ਹਰਦੇਵ ਸਿੰਘ ਪਿੰਡ ਚਾਂਡੀਖੇੜਾ ਜ਼ਿਲਾ ਮਾਨਸਾ ਦਾ ਵਾਸੀ ਸੀ, ਜੋ ਕਿ ਫੈਕਟਰੀ ’ਚ ਮਜ਼ਦੂਰੀ ਕਰਦਾ ਸੀ।
ਇਹ ਖ਼ਬਰ ਪੜ੍ਹੋ-ਝਾਰਖੰਡ ’ਚ ਜੱਜ ਦੀ ਹੱਤਿਆ ਦਾ ਦੋਸ਼ੀ ਆਟੋ ਚਾਲਕ ਗ੍ਰਿਫਤਾਰ, ਗੁਨਾਹ ਕਬੂਲਿਆ
ਜਾਣਕਾਰੀ ਮੁਤਾਬਕ ਫੈਕਟਰੀ ’ਚ ਟੈਂਕ ਦੀ ਸਫਾਈ ਕੀਤੀ ਜਾ ਰਹੀ ਸੀ। ਟੈਂਕ ਦੀ ਸਫਾਈ ’ਚ ਜੱਗਾ ਸਿੰਘ ਦੇ ਨਾਲ ਚਾਰ ਹੋਰ ਮਜ਼ਦੂਰ ਰਮੇਸ਼ ਪੁੱਤਰ ਲਾਭ ਸਿੰਘ ਵਾਸੀ ਸਰਦੂਲਗੜ੍ਹ, ਸ਼ੁਭਮ ਪੁੱਤਰ ਰਾਜੇਸ਼, ਰਾਣਾ ਪੁੱਤਰ ਲੇਖਰਾਜ, ਰੋਹਿਤ ਪੁੱਤਰ ਸਤਨਾਮ ਲੱਗੇ ਹੋਏ ਹਨ। ਟੈਂਕ ਦੀ ਸਫਾਈ ਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਣ ਕਰ ਕੇ ਇਹ ਸਾਰੇ ਮਜ਼ਦੂਰ ਬੇਹੋਸ਼ ਹੋ ਗਏ। ਇਨ੍ਹਾਂ ਨੂੰ ਸਿਰਸਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਇਲਾਜ ਖ਼ਾਤਰ ਭਰਤੀ ਕਰਵਾਇਆ ਗਿਆ, ਜਿੱਥੇ ਜੱਗਾ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਦਰ ਥਾਣਾ ਇੰਚਾਰਜ ਵੀ ਮੌਕੇ ’ਤੇ ਪੁੱਜੇ ਤੇ ਹਲਾਤਾਂ ਦਾ ਜਾਇਜ਼ਾ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪੁਲਸ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ਗੋਲਫ : ਲਾਹਿੜੀ ਦੀ ਟੋਕੀਓ ਓਲੰਪਿਕ 'ਚ ਮਜ਼ਬੂਤ ਸ਼ੁਰੂਆਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ਿਲਪਾ ਸ਼ੈੱਟੀ ਦੀ ਬੰਬੇ ਹਾਈਕੋਰਟ ਨੂੰ ਗੁਹਾਰ, ਕਿਹਾ-ਮੀਡੀਆ ਘਰਾਣਿਆਂ ਨੇ ਕੀਤਾ ਅਕਸ ਖ਼ਰਾਬ
NEXT STORY