ਕੋਲਕਾਤਾ/ਗੁਹਾਟੀ (ਭਾਸ਼ਾ)- ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ’ਚ ਦੋਮੋਹੋਨੀ ਦੇ ਨੇੜੇ ਵੀਰਵਾਰ ਨੂੰ ਬੀਕਾਨੇਰ-ਗੁਹਾਟੀ ਰੇਲ ਦੇ 12 ਡੱਬੇ ਪਟੜੀ ਤੋਂ ਉਤਰ ਕੇ ਪਲਟ ਗਏ, ਜਿਸ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਤੋਂ ਵੱਧ ਲੋਕ ਜ਼ਖਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਬਚਾਅ ਕਰਮਚਾਰੀਆਂ ਨੇ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। 50 ਐਂਬੂਲੈਂਸ ਮੌਕੇ ’ਤੇ ਮੌਜੂਦ ਸਨ, ਆਲੇ-ਦੁਆਲੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ।
ਗੁਹਾਟੀ ’ਚ ਉੱਤਰ-ਪੂਰਬੀ ਸੂਬਾਈ ਰੇਲਵੇ (ਐੱਨ. ਐੱਫ. ਆਰ.) ਦੇ ਇਕ ਬੁਲਾਰੇ ਨੇ ਕਿਹਾ ਕਿ ਹਾਦਸਾ ਐੱਨ. ਐੱਫ. ਆਰ. ਦੇ ਅਲੀਪੁਰ ਸੰਭਾਗ ਤਹਿਤ ਆਉਂਦੇ ਇਕ ਇਲਾਕੇ ’ਚ ਸ਼ਾਮ 5 ਵਜੇ ਹੋਇਆ। ਉਨ੍ਹਾਂ ਨੇ ਕਿ ਹਾਦਸਾ ਅਲੀਪੁਰ ਜੰਕਸ਼ਨ ਤੋਂ 90 ਕਿਲੋਮੀਟਰ ਤੋਂ ਵਧ ਦੂਰੀ ’ਤੇ ਹੋਇਆ। ਬੁਲਾਰੇ ਨੇ ਕਿਹਾ ਕਿ ਹਾਦਸਾ ਰਹਿਤ ਰੇਲ ਅਤੇ ਇਕ ਮੈਡੀਕਲ ਟੀਮ ਘਟਨਾ ਵਾਲੀ ਜਗ੍ਹਾ ਲਈ ਭੇਜੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤ-ਚੀਨ ਸਰਹੱਦ ਗੱਲਬਾਤ ਦੇ 14ਵੇਂ ਦੌਰ ’ਚ ਨਹੀਂ ਮਿਲੀ ਸਫ਼ਲਤਾ
NEXT STORY