ਨੈਸ਼ਨਲ ਡੈਸਕ : ਕਰਜ਼ੇ ਤੋਂ ਪ੍ਰੇਸ਼ਾਨ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਇਕ ਨੌਜਵਾਨ ਵਪਾਰੀ ਨੇ ਸੋਮਵਾਰ ਨੂੰ ਇੱਥੇ ਗੰਗਨਹਿਰ ਵਿਚ ਛਾਲ ਮਾਰ ਕੇ ਕਥਿਤ ਤੌਰ 'ਤੇ ਆਪਣੀ ਪਤਨੀ ਸਮੇਤ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 35 ਸਾਲਾ ਸੌਰਭ ਬੱਬਰ ਅਤੇ ਉਸ ਦੀ ਪਤਨੀ ਮੋਨਾ ਬੱਬਰ ਨੇ ਹਾਥੀਪੁਲ ਵਿਖੇ ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਇਕ ਸੈਲਫੀ ਵੀ ਖਿੱਚੀ ਅਤੇ ਇਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵ੍ਹਟਸਐਪ 'ਤੇ ਲੋਕੇਸ਼ਨ ਦੇ ਨਾਲ ਸਾਂਝਾ ਵੀ ਕੀਤਾ।
ਰਾਣੀਪੁਰ ਥਾਣਾ ਇੰਚਾਰਜ ਵਿਜੇ ਸਿੰਘ ਨੇ ਦੱਸਿਆ ਕਿ ਸੌਰਭ ਬੱਬਰ ਦੀ ਸਹਾਰਨਪੁਰ 'ਚ ਸ਼੍ਰੀ ਸਾਈਂ ਜਿਊਲਰਜ਼ ਦੇ ਨਾਂ 'ਤੇ ਦੁਕਾਨ ਹੈ। ਉਸ ਨੇ ਦੱਸਿਆ ਕਿ ਜੋੜਾ ਸੋਮਵਾਰ ਨੂੰ ਹੀ ਮੋਟਰਸਾਈਕਲ 'ਤੇ ਹਰਿਦੁਆਰ ਪਹੁੰਚਿਆ ਸੀ। ਸਿੰਘ ਨੇ ਦੱਸਿਆ ਕਿ ਪਿੰਡ ਜਮਾਲਪੁਰ ਖੁਰਦ ਨੇੜੇ ਗੰਗਨਹਿਰ ਦੇ ਕੰਢੇ ਦਲਦਲ 'ਚ ਇਕ ਵਿਅਕਤੀ ਦੀ ਲਾਸ਼ ਫਸੇ ਹੋਣ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪੈਂਟ ਦੀ ਜੇਬ ’ਚੋਂ ਮਿਲੇ ਮੋਬਾਈਲ ਫੋਨ ਅਤੇ ਪਰਸ ਦੇ ਆਧਾਰ ’ਤੇ ਲਾਸ਼ ਦੀ ਪਛਾਣ ਹੋਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਔਰਤ ਦੀ ਲਾਸ਼ ਨਹੀਂ ਮਿਲੀ ਹੈ ਅਤੇ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 'Mid Day Meal' 'ਚ ਵਿਦਿਆਰਥੀ ਨੂੰ ਖੁਆਇਆ ਮੀਟ, ਸਕੂਲ ਤੋਂ ਲੈ ਕੇ ਥਾਣੇ ਤੱਕ ਹੋਇਆ ਹੰਗਾਮਾ
ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਹੈ ਕਿ ਸੌਰਭ 'ਤੇ ਕਰੀਬ 10 ਕਰੋੜ ਰੁਪਏ ਦਾ ਕਰਜ਼ਾ ਸੀ। ਜੋੜੇ ਦੇ ਦੋ ਬੱਚੇ ਹਨ। ਜੋੜੇ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੋਵਾਂ ਬੱਚਿਆਂ ਨੂੰ ਉਨ੍ਹਾਂ ਦੇ ਨਾਨਾ-ਨਾਨੀ ਕੋਲ ਭੇਜ ਦਿੱਤਾ ਸੀ। ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੌਰਭ ਅਤੇ ਉਸ ਦੀ ਪਤਨੀ ਵੱਲੋਂ ਲਿਖਿਆ ਅਤੇ ਦਸਤਖਤ ਕੀਤਾ ਗਿਆ ਇਕ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਉਹ ਕਰਜ਼ੇ ਦੀ ਦਲਦਲ 'ਚ ਇੰਨੇ ਫਸ ਗਏ ਹਨ ਕਿ ਹੁਣ ਉਨ੍ਹਾਂ ਕੋਲ ਨਿਕਲਣ ਦਾ ਕੋਈ ਰਸਤਾ ਨਹੀਂ ਬਚਿਆ ਹੈ ਅਤੇ ਇਸ ਲਈ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਚਾਹੁੰਦੇ ਹਨ।
ਖੁਦਕੁਸ਼ੀ ਨੋਟ 'ਚ ਜੋੜੇ ਨੇ ਦੋਹਾਂ ਬੱਚਿਆਂ ਲਈ ਆਪਣੀ ਦੁਕਾਨ ਅਤੇ ਘਰ ਛੱਡਣ ਦੀ ਗੱਲ ਕਰਦੇ ਹੋਏ ਲਿਖਿਆ, ''ਅਸੀਂ ਉਨ੍ਹਾਂ ਨੂੰ ਆਪਣੇ ਨਾਨਾ-ਨਾਨੀ ਦੇ ਕੋਲ ਛੱਡ ਦਿੱਤਾ ਹੈ ਕਿਉਂਕਿ ਉਹ ਸਿਰਫ ਉਨ੍ਹਾਂ 'ਤੇ ਭਰੋਸਾ ਕਰਦੇ ਹਨ। ਸੌਰਭ ਨੇ ਖੁਦਕੁਸ਼ੀ ਤੋਂ ਪਹਿਲਾਂ ਆਪਣੀ ਦੁਕਾਨ 'ਤੇ ਕੰਮ ਕਰਨ ਵਾਲੇ ਗੋਲੂ ਨੂੰ ਇਕ ਆਡੀਓ ਸੰਦੇਸ਼ ਵੀ ਭੇਜਿਆ ਸੀ ਜਿਸ ਵਿਚ ਉਨ੍ਹਾਂ ਕਿਹਾ ਕਿ, ''ਇਹ ਸਾਰਿਆਂ ਨੂੰ ਦੱਸ ਦੇਣਾ, ਅਸੀਂ ਹਰਿਦੁਆਰ ਵਿਚ ਹਾਂ ਅਤੇ ਹੁਣ ਅਸੀਂ ਮਰਨ ਜਾ ਰਹੇ ਹਾਂ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਅਲੀ ਟਿਕਟ 'ਤੇ ਲਖਨਊ ਜਾਣ ਦੀ ਤਿਆਰੀ 'ਚ ਸੀ ਨੌਜਵਾਨ, ਸੁਰੱਖਿਆ ਮੁਲਾਜ਼ਮਾਂ ਨੇ Airport 'ਤੇ ਹੀ ਨੱਪ ਲਿਆ
NEXT STORY