ਸ਼੍ਰੀਨਗਰ- ਭਾਰਤੀ ਜ਼ਮੀਨੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾ ’ਚ ਕਸ਼ਮੀਰ ’ਚ ਸਰਗਰਮ ਪਾਕਿਸਤਾਨੀ ਅੱਤਵਾਦੀਆਂ ਦੀ ਗਿਣਤੀ ’ਚ ਕਮੀ ਆਈ ਹੈ। ਉਨ੍ਹਾਂ ਸ਼ੁੱਕਰਵਾਰ ਕਿਹਾ ਕਿ ਅੱਤਵਾਦ ਦੇ ਵਿੱਤੀ ਪੋਸ਼ਣ ’ਤੇ ਨਜ਼ਰ ਰੱਖਣ ਵਾਲੇ ਐੱਫ.ਏ.ਟੀ.ਐੱਫ. ਦੇ ਇਸਲਾਮਾਬਾਦ ’ਤੇ ਦਬਾਅ ਸਮੇਤ ਇਸ ਦੇ ਕਈ ਕਾਰਨ ਹਨ।
ਫ਼ੌਜ ਦੀ ਚਿਨਾਰ ਕੋਰ ਦੇ ਅਫ਼ਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਡੀ. ਪੀ. ਪਾਂਡੇ ਨੇ ਇਥੇ ਇਕ ਸਮਾਰੋਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਤਵਾਦੀਆਂ ਨੇ ਇਸ ਸਮੇਂ ਦੂਰੀ ਬਣਾਈ ਹੋਈ ਹੈ। ਉਹ ਸਿਰਫ਼ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ। ਗੁਆਂਢੀ ਦੇਸ਼ ਵੱਲੋਂ ਵਾਦੀ ਦੀ ਸਥਿਤੀ ਨੂੰ ਸਵਦੇਸ਼ੀ ਆਜ਼ਾਦੀ ਸੰਗਰਾਮ ਵਜੋਂ ਪੇਸ਼ ਕਰਨ ਦੇ ਯਤਨਾਂ ਕਾਰਨ ਵੀ ਇਥੇ ਸਰਗਰਮ ਪਾਕਿਸਤਾਨੀ ਅੱਤਵਾਦੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਉਨ੍ਹਾਂ ਕਿਹਾ,''ਅਸਲ ਕੰਟਰੋਲ ਰੇਖਾ (ਐੱਲ.ਏ.ਸੀ. ਦੇ ਪਾਰ ਚੀਨ ਦੀਆਂ ਗਤੀਵਿਧੀਆਂ ਨੂੰ ਹਰ ਕੋਈ ਜਾਣਦਾ ਹੈ, ਇਸ ਲਈ ਫ਼ੋਰਸ ਦਾ ਸੰਤੁਲਨ ਬਣਾਏ ਰੱਖਿਆ ਜਾਂਦਾ ਹੈ ਅਤੇ ਅਸੀਂ ਉਸ 'ਤੇ ਕਾਰਵਾਈਕਰਦੇ ਹਾਂ।''
ਇਹ ਪੁੱਛੇ ਜਾਣ 'ਤੇ ਕਿ ਕੀ ਅਫ਼ਗਾਨਿਸਤਾਨ ਤੋਂ ਵਿਦੇਸ਼ੀ ਫ਼ੌਜੀਆਂ ਦੀ ਵਾਪਸੀ ਜੰਮੂ ਕਸ਼ਮੀਰ 'ਚ ਸੁਰੱਖਿਆਦੀ ਸਥਿਤੀ ਦੇ ਸੰਬੰਧ 'ਚ ਚਿੰਤਾ ਦਾ ਵਿਸ਼ਾ ਹੈ, ਲੈਫਟੀਨੈਂਟ ਜਨਰਲ ਪਾਂਡੇ ਨੇ ਕਿਹਾ ਕਿ ਇੱਥੇ ਦੀ ਸਥਿਤੀ ਪਿਛਲੇ 30 ਸਾਲਾਂ ਤੋਂ ਬਦਲ ਗਈਹੈ। ਉਨ੍ਹਾਂ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ 2 ਬਦਲ ਹਨ, ਸ਼ਾਇਦ ਕੁਝ ਲੋਕ ਇੱਥੇ ਆਉਣਗੇ ਪਰ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਵੀ ਕੋਈ ਆਉਣ ਦੀ ਕੋਸ਼ਿਸ਼ ਕਰੇਗਾ, ਜੰਮੂ ਕਸ਼ਮੀਰ ਪੁਲਸ (ਸਥਿਤੀ 'ਤੇ) ਦਾ ਕੰਟਰੋਲ ਬਹੁਤ ਮਜ਼ਬੂਤ ਹੈ ਅਤੇ ਕਸ਼ਮੀਰ 'ਚ ਕਿਸੇ ਵੀ ਗਲਤ ਕੰਮ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।''
ਭਾਰਤੀ ਫੌਜ ਦੁਸ਼ਮਣ ਦੀ ਹਰ ਨਾਪਾਕ ਕੋਸ਼ਿਸ਼ ਦਾ ਮੂੰਹਤੋੜ ਜਵਾਬ ਦੇਣ ’ਚ ਸਮਰੱਥ: ਜਨਰਲ ਨਰਵਣੇ
NEXT STORY