ਨਵੀਂ ਦਿੱਲੀ- ਦਿੱਲੀ 'ਚ ਸੋਮਵਾਰ ਨੂੰ ਧੁੰਦ ਦੀ ਚਾਦਰ ਛਾਈ ਰਹੀ ਅਤੇ ਸ਼ਹਿਰ ਦੀ ਹਵਾ ਗੁਣਵੱਤਾ 'ਬੇਹੱਦ ਖ਼ਰਾਬ' ਸ਼੍ਰੇਣੀ 'ਚ ਬਣੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ, ਦਿੱਲੀ 'ਚ ਕੁੱਲ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 316 ਦਰਜ ਕੀਤਾ ਗਿਆ, ਜੋ ਪ੍ਰਦੂਸ਼ਣ ਦੇ ਲਗਾਤਾਰ ਬਣੇ ਰਹਿਣ ਦਾ ਸੰਕੇਤ ਦਿੰਦਾ ਹੈ। ਸੀਪੀਸੀਬੀ ਦੇ ਸਮੀਰ ਐਪ ਅਨੁਸਾਰ, 28 ਨਿਗਰਾਨੀ ਕੇਂਦਰਾਂ ਨੇ ਏਕਿਊਆਈ 300 ਦੇ ਉੱਪਰ ਦਰਜ ਕੀਤਾ ਹੈ ਜੋ 'ਬਹੁਤ ਖ਼ਰਾਬ' ਸ਼੍ਰੇਣੀ 'ਚ ਆਉਂਦਾ ਹੈ।
ਉੱਥੇ ਹੀ ਭਾਰਤ ਘੁੰਮਣ ਆਏ ਇਕ ਵਿਦੇਸ਼ੀ ਨਾਗਰਿਕ ਸ਼ੇਨ ਨੇ ਕਿਹਾ,''ਹਾਲਾਤ ਬਹੁਤ ਬੁਰੇ ਹਨ। ਮੈਂ ਆਗਰਾ ਤੋਂ ਬੱਸ 'ਤੇ ਆਇਆ ਸੀ ਅਤੇ ਜਿਵੇਂ-ਜਿਵੇਂ ਮੈਂ ਦਿੱਲੀ ਦੇ ਕਰੀਬ ਪਹੁੰਚਦਾ ਗਿਆ, ਧੁੰਦ ਇੰਨੀ ਸੰਘਣੀ ਹੁੰਦੀ ਗਈ। ਤੁਸੀਂ ਸਾਫ਼ ਤੌਰ 'ਤੇ ਫਰਕ ਸਮਝ ਸਕਦੇ ਸੀ। ਜਿਵੇਂ-ਜਿਵੇਂ ਮੈਂ ਦਿੱਲੀ ਦੇ ਕਰੀਬ ਪਹੁੰਚਦਾ ਗਿਆ, ਸਥਿਤੀ ਇੰਨੀ ਖ਼ਰਾਬ ਹੁੰਦੀ ਗਈ ਕਿ ਹੁਣ ਮੈਂ ਮੁਸ਼ਕਲ ਨਾਲ ਸੂਰਜ ਦੇਖ ਪਾ ਰਿਹਾ ਹਾ...।''
ਏਕਿਊਆਈ ਨੂੰ ਜ਼ੀਰੋ ਤੋਂ 50 ਵਿਚਾਲੇ 'ਚੰਗਾ', 51 ਤੋਂ 100 ਵਿਚਾਲੇ 'ਸੰਤੋਸ਼ਜਨਕ', 101 ਤੋਂ 200 ਵਿਚਾਲੇ 'ਮੱਧਮ', 201 ਤੋਂ 300 ਵਿਚਾਲੇ 'ਖ਼ਰਾਬ, 301 ਤੋਂ 400 ਵਿਚਾਲੇ 'ਬੇਹੱਦ ਖ਼ਰਾਬ' ਅਤੇ 401 ਤੋਂ 500 ਵਿਚਾਲੇ 'ਗੰਭੀਰ' ਮੰਨਿਆ ਜਾਂਦਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ, ਦਿੱਲੀ ਦਾ ਘੱਟੋ-ਘੱਟ ਤਾਪਮਾਨ 17.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ 1.9 ਡਿਗਰੀ ਵੱਧ ਹੈ। ਆਈਐੱਮਡੀ ਨੇ ਅਨੁਮਾਨ ਲਗਾਇਆ ਹੈ ਕਿ ਹਵਾ 'ਚ ਹਲਕੀ ਧੁੰਦ ਰਹਿਣ ਕਾਰਨ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਲੰਗਾਨਾ ਹਾਦਸੇ 'ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰ ਨੂੰ ਮਿਲਣਗੇ 2-2 ਲੱਖ ਰੁਪਏ
NEXT STORY