ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਅੱਜ ਯਾਨੀ ਕਿ 23 ਸਤੰਬਰ ਨੂੰ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ । ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਅੱਜ ਦਿਨ ਦੇ ਸਮੇਂ ਹਨ੍ਹੇਰਾ ਛਾ ਗਿਆ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਹਾਲਾਂਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ। ਤੇਜ਼ ਹਵਾਵਾਂ ਨਾਲ ਹੀ ਮੀਂਹ ਦੇ ਚੱਲਦੇ ਦਿੱਲੀ ਦੇ ਕਈ ਇਲਾਕਿਆਂ 'ਚ ਦਰੱਖ਼ਤ ਡਿੱਗਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ।
ਮੌਸਮ ਵਿਭਾਗ ਦੇ ਪੂਰਵ ਅਨੁਮਾਨ ਮੁਤਾਬਕ ਦਿੱਲੀ ਵਿਚ ਅੱਜ ਪੂਰਾ ਦਿਨ ਅਜਿਹਾ ਹੀ ਮੌਸਮ ਵੇਖਣ ਨੂੰ ਮਿਲੇਗਾ। ਜਿਸ ਤੋਂ ਦਿੱਲੀ ਵਾਲਿਆਂ ਨੂੰ ਉਸਮ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ 'ਚ ਅੱਜ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਦੇ 25 ਸਤੰਬਰ ਦੇ ਆਲੇ-ਦੁਆਲੇ ਉੱਤਰ-ਪੱਛਮੀ ਭਾਰਤ ਤੋਂ ਵਾਪਸੀ ਸ਼ੁਰੂ ਕਰਨ ਦੀ ਸੰਭਾਵਨਾ ਹੈ।
‘ਇੰਡੀਆ’ ਗਠਜੋੜ ’ਚ 4 ਪਾਰਟੀਆਂ ਨੇ ਬਣਾਇਆ ਆਪਣਾ ‘ਵੱਖਰਾ ਗਰੁੱਪ’
NEXT STORY