ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਲਗਾਤਾਰ ਦੂਜੀ ਵਾਰ ਦਿੱਲੀ ਦੀ ਮੇਅਰ ਚੁਣੀ ਗਈ ਹੈ। ਬੁੱਧਵਾਰ ਯਾਨੀ ਕਿ ਅੱਜ ਸਾਰੀਆਂ ਦੀ ਸਹਿਮਤੀ ਨਾਲ ਦਿੱਲੀ ਨਗਰ ਨਿਗਮ (MCD) ਦੀ ਮੇਅਰ ਚੁਣਿਆ ਗਿਆ। ਦਰਅਸਲ ਗ੍ਰੇਟਰ ਕੈਲਾਸ਼ ਤੋਂ ਭਾਜਪਾ ਕੌਂਸਲਰ ਅਤੇ ਪਾਰਟੀ ਮੇਅਰ ਉਮੀਦਵਾਰ ਸ਼ਿਖਾ ਰਾਏ ਨੇ ਆਪਣਾ ਨਾਂ ਵਾਪਸ ਲੈ ਲਿਆ। ਉੱਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਲੇ ਮੁਹੰਮਦ ਇਕਬਾਲ ਵੀ ਬਿਨਾਂ ਕਿਸੇ ਵਿਰੋਧ ਦੇ ਡਿਪਟੀ ਮੇਅਰ ਚੁਣੇ ਗਏ ਹਨ। ਮੇਅਰ ਸ਼ੈਲੀ ਨੇ ਉਨ੍ਹਾਂ ਦੇ ਚੁਣੇ ਜਾਣ ਦਾ ਐਲਾਨ ਕੀਤਾ।
ਓਧਰ ਦਿੱਲੀ ਭਾਜਪਾ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਨਗਰ ਨਿਗਮ ਮੇਅਰ ਅਤੇ ਡਿਪਟੀ ਮੇਅਰ ਚੋਣ ਤੋਂ ਹੱਟਣ ਦਾ ਫ਼ੈਸਲਾ ਲਿਆ ਹੈ। ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਸਥਾਈ ਕਮੇਟੀ ਅਤੇ ਵਾਰਡ ਕਮੇਟੀਆਂ ਦਾ ਗਠਨ ਨਹੀਂ ਹੋਣ ਦੇ ਰਹੀ ਹੈ, ਜਿਸ ਕਾਰਨ ਨਗਰ ਨਿਗਮ ਵਿਚ ਕੋਈ ਕੰਮ ਨਹੀਂ ਹੋ ਪਾ ਰਿਹਾ ਹੈ।
ਭਾਜਪਾ ਦਾ ਦਾਅਵਾ : ਕੇਜਰੀਵਾਲ ਨੇ ਬੰਗਲੇ ਦੀ ਸਜਾਵਟ 'ਤੇ ਖਰਚ ਕੀਤੇ 45 ਕਰੋੜ
NEXT STORY