ਨਵੀਂ ਦਿੱਲੀ (ਭਾਸ਼ਾ)- ਕੌਮੀ ਰਾਜਧਾਨੀ ਦਿੱਲੀ ਦੇ ਸ਼ਾਹਦਰਾ ਇਲਾਕੇ ’ਚ ਇਕ ਔਰਤ ਅਤੇ ਉਸ ਦੇ 4 ਬੱਚਿਆਂ ਦੀ ਅੰਗੀਠੀ 'ਚੋਂ ਨਿਕਲੇ ਜ਼ਹਿਰੀਲੇ ਧੂੰਏਂ ਕਾਰਨ ਮੌਤ ਹੋ ਗਈ। ਇਕ ਅਧਿਕਾਰੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਪੁਲਸ ਕਮਿਸ਼ਨਰ (ਸ਼ਾਹਦਰਾ) ਆਰ. ਸਾਥੀਆਸੁੰਦਰਮ ਨੇ ਕਿਹਾ ਕਿ ਬਾਅਦ ਦੁਪਹਿਰ ਡੇਢ ਵਜੇ ਇਕ ਪੀ. ਸੀ. ਆਰ. ਕਾਲ ਆਈ ਜਿਸ ’ਚ ਕਿਹਾ ਗਿਆ ਕਿ ਪੁਰਾਣੇ ਸੀਮਾ ਪੁਰੀ ਇਲਾਕੇ ’ਚ ਇਕ ਇਮਾਰਤ ਦੀ ਪੰਜਵੀਂ ਮੰਜਲ ’ਤੇ 4-5 ਲੋਕ ਬੇਹੋਸ਼ ਪਏ ਹਨ। ਮੌਕੇ ’ਤੇ ਪੁੱਜਣ ਉੱਤੇ ਪੁਲਸ ਨੇ ਇਕ ਔਰਤ ਅਤੇ ਉਸ ਦੇ 4 ਬੱਚਿਆਂ ਨੂੰ ਮ੍ਰਿਤਕ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਇੰਝ ਲੱਗ ਰਿਹਾ ਹੈ ਕਿ ਮੌਤਾਂ ਸਾਹ ਘੁੱਟਣ ਨਾਲ ਹੋਈਆਂ ਹਨ ਕਿਉਂਕਿ ਲਾਸ਼ਾਂ ਦੇ ਕੋਲ ਅੱਗ ਬਲ ਰਹੀ ਸੀ ਅਤੇ ਕਮਰੇ ’ਚ ਹਵਾ ਆਉਣ-ਜਾਣ ਦਾ ਕੋਈ ਰਸਤਾ ਨਹੀਂ ਸੀ। ਮੋਹਿਤ ਕਾਲੀਆ (35) ਆਪਣੀ ਪਤਨੀ ਰਾਧਾ ਅਤੇ 2 ਬੇਟਿਆਂ ਤੇ 2 ਧੀਆਂ ਨਾਲ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਜਾਨ ਗੁਆਉਣ ਵਾਲੇ ਬੱਚਿਆਂ ਦੀ ਪਛਾਣ ਕੋਮਲ (11), ਜਿਤਿਨ (8), ਰੌਸ਼ਨੀ (4) ਅਤੇ ਆਰਵ (3) ਦੇ ਰੂਪ 'ਚ ਹੋਈ ਹੈ।
ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗ ਸਕੇਗਾ। ਪੁਲਸ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਔਰਤ ਦਾ ਪਤੀ ਮੋਹਿਤ ਉਨ੍ਹਾਂ ਦੀ ਹਿਰਾਸਤ 'ਚ ਹੈ। ਰਾਧਾ ਦੇ ਵੱਡੇ ਭਰਾ ਨੇ ਘਟਨਾ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ,''ਦੁਪਹਿਰ 1 ਵਜੇ ਦੇ ਨੇੜੇ 'ਤੇ ਜਦੋਂ ਮੈਂ ਕਾਰ ਚਲਾ ਰਿਹਾ ਸੀ ਤਾਂ ਇਕ ਫ਼ੋਨ ਆਇਆ। ਜਦੋਂ ਮੈਂ ਘਰ ਪੁੱਜਿਆ ਤਾਂ ਦੇਖਿਆ ਕਿ ਮੇਰੇ ਪਰਿਵਾਰ ਦੇ ਮੈਂਬਰ ਰਹੋ ਰਹੇ ਸਨ ਅਤੇ ਮੈਨੂੰ ਦੱਸਿਆ ਕਿ ਮੇਰੀ ਭੈਣ ਅਤੇ ਉਸ ਦੇ 4 ਬੱਚਿਆਂ ਦੀ ਸੁੱਤੇ ਹੋਏ ਮੌਤ ਹੋ ਗਈ। ਅਸੀਂ ਤੁਰੰਤ ਉਸ ਦੇ ਘਰ ਪਹੁੰਚ ਗਏ।'' ਰਾਧਾ ਦੇ ਭਰਾ ਬੰਟੂ ਕੁਮਾਰ ਨੇ ਐਮਰਜੈਂਸੀ ਵਾਰਡ ਦੇ ਬਾਹਰ ਕਿਹਾ,''ਮੋਹਿਤ ਨੇ ਕਿਹਾ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਮਰੇ ਦੇ ਅੰਦਰ ਸੌਂ ਰਿਹਾ ਸੀ। ਉਹ ਲਗਭਗ 11 ਵਜੇ ਉਠਿਆ ਅਤੇ ਦੇਖਿਆ ਕਿ ਉਹ ਸੌਂ ਰਹੇ ਸਨ ਅਤੇ ਸਰੀਰ 'ਚ ਕੋਈ ਹਰਕਤ ਨਹੀਂ ਸੀ। ਉਸ ਨੇ ਉਨ੍ਹਾਂ ਜਗਾਉਣ ਦੀ ਕੋਸ਼ਿਸ਼ ਪਰ ਕੁਝ ਨਹੀਂ ਹੋਇਆ ਅਤੇ ਬਾਅਦ 'ਚ ਉਹ ਆਪਣੇ ਛੋਟੇ ਬੇਟੇ ਨੂੰ ਹਸਪਤਾਲ ਲੈ ਗਿਆ।'' ਕੁਮਾਰ ਨੇ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਉਸੇ ਕਮਰੇ 'ਚ ਉਸ ਨਾਲ ਸੌਂ ਰਹੇ 5 ਲੋਕਾਂ ਦੀ ਮੌਤ ਹੋ ਗਈ ਅਤੇ ਉਸ ਨੂੰ ਕੁਝ ਪਤਾ ਨਹੀਂ ਲੱਗਾ। ਕੁਮਾਰ ਨੇ ਕਿਹਾ,''ਸਾਨੂੰ ਸ਼ੱਕ ਹੈ ਕਿ ਮੋਹਿਤ ਨੇ ਕੁਝ ਕੀਤਾ ਹੈ, ਕਿਉਂਕਿ ਘਟਨਾ 'ਚ ਬਿਲਕੁਲ ਠੀਕ ਹੈ। ਸਾਨੂੰ ਉਸ ਦੀ ਗੱਲ 'ਤੇ ਭਰੋਸਾ ਨਹੀਂ ਹੈ। ਉਹ ਸ਼ਰਾਬੀ ਹੈ ਅਤੇ ਹਮੇਸ਼ਾ ਮੇਰੀ ਭੈਣ ਨਾਲ ਛੋਟੀ-ਛੋਟੀ ਗੱਲ 'ਤੇ ਲੜਦਾ ਰਹਿੰਦਾ ਸੀ। ਅਸੀਂ ਆਪਣੀ ਭੈਣ ਅਤੇ ਉਸ ਦੇ ਬੱਚਿਆਂ ਲਈ ਨਿਆਂ ਚਾਹੁੰਦੇ ਹਨ। ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ।''
ਅਰੁਣਾਚਲ ਪ੍ਰਦੇਸ਼ 'ਚ ਚੀਨੀ ਫ਼ੌਜ ਨੇ ਕੀਤਾ ਨੌਜਵਾਨ ਨੂੰ ਅਗਵਾ, ਰਾਹੁਲ ਨੇ ਜ਼ਾਹਰ ਕੀਤੀ ਚਿੰਤਾ
NEXT STORY