ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਪਣਾ ਕਾਫ਼ੀ ਭਿਆਨਕ ਰੂਪ ਦਿਖਾ ਰਹੀ ਹੈ। ਦਿੱਲੀ 'ਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਇੱਥੇ ਗੰਗਾਰਾਮ ਹਸਪਤਾਲ ਤੋਂ ਬਾਅਦ ਹੁਣ ਦਿੱਲੀ ਏਮਜ਼ ਦੇ 35 ਡਾਕਟਰਾਂ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਪੀੜਤ ਸਾਰੇ ਡਾਕਟਰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁਕੇ ਸਨ। ਸਰ ਇਸ ਤੋਂ ਪਹਿਲਾਂ ਗੰਗਾਰਾਮ ਹਸਪਤਾਲ ਦੇ 37 ਡਾਕਟਰਾਂ ਦੇ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਉੱਥੇ ਹੀ ਕੱਲ ਯਾਨੀ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹੀ ਹਸਪਤਾਲ ਤੋਂ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਵਾਈ ਸੀ।
ਇਹ ਵੀ ਪੜ੍ਹੋ : ਹੁਣ ਦਿੱਲੀ ਦੇ ਇਸ ਹਸਪਤਾਲ ਦੇ 37 ਡਾਕਟਰ ਆਏ ਕੋਰੋਨਾ ਪਾਜ਼ੇਟਿਵ, ਸਾਰਿਆਂ ਨੂੰ ਲੱਗ ਚੁੱਕਾ ਹੈ ਟੀਕਾ
ਜਾਣਕਾਰੀ ਅਨੁਸਾਰ, ਦਿੱਲੀ 'ਚ ਵੀਰਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 7,437 ਮਾਮਲੇ ਸਾਹਮਣੇ ਆਏ ਸਨ, ਜੋ ਇਸ ਸਾਲ ਦਾ ਇਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ। ਕੋਰੋਨਾ ਕਾਰਨ 24 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਰਾਜਧਾਨੀ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 11,157 ਹੋ ਗਈ। ਸਿਹਤ ਵਿਭਾਗ ਅਨੁਸਾਰ, ਇਨਫੈਕਸ਼ਨ ਦਰ ਵੀ ਪਿਛਲੇ ਦਿਨ ਦੀ 6.1 ਫੀਸਦੀ ਤੋਂ ਵੱਧ ਕੇ 8.1 ਫੀਸਦੀ ਹੋ ਗਈ ਹੈ, ਕਿਉਂਕਿ ਪਿਛਲੇ ਹਫ਼ਤਿਆਂ 'ਚ ਮਾਮਲਿਆਂ 'ਚ ਕਾਫ਼ੀ ਵਾਧਾ ਹੋਇਆ ਹੈ। ਇਸ ਸਾਲ ਪਹਿਲੀ ਵਾਰ ਇਕ ਦਿਨ 'ਚ 7 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 2 ਦਿਨਾਂ 'ਚ 5 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਨ।
ਇਹ ਵੀ ਪੜ੍ਹੋ : ਬੇਕਾਬੂ ਹੋਇਆ ਕੋਰੋਨਾ, ਦੇਸ਼ 'ਚ ਲਗਾਤਾਰ ਦੂਜੇ ਦਿਨ ਸਵਾ ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ
ਭਾਰਤ ਨੂੰ ਪੂਰਬੀ ਲੱਦਾਖ ’ਚ ਸੰਘਰਸ਼ ਵਾਲੇ ਖੇਤਰਾਂ ਤੋਂ ਫੌਜ ਦੇ ਪਿੱਛੇ ਹਟਣ ਦੀ ਉਮੀਦ
NEXT STORY