ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਨੇ ਵੀਰਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦੇ ਇਕ ਹਿੱਸੇ ਦੇ ਡਿੱਗਣ ਨੂੰ ਮੋਦੀ ਸਰਕਾਰ ਦੇ 'ਭ੍ਰਿਸ਼ਟ ਮਾਡਲ' ਦੀ ਮਿਸਾਲ ਦੱਸਿਆ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ਵਿੱਚ ਬਣਿਆ ਬੁਨਿਆਦੀ ਢਾਂਚਾ ਖ਼ਰਾਬ ਗੁਣਵੱਤਾ ਕਾਰਨ ਤਾਸ਼ ਦੇ ਪੈਕਟ ਵਾਂਗ ਢਹਿ ਰਿਹਾ ਹੈ। ਰਾਸ਼ਟਰੀ ਰਾਜਧਾਨੀ 'ਚ ਭਾਰੀ ਮੀਂਹ ਦੌਰਾਨ ਸ਼ੁੱਕਰਵਾਰ ਤੜਕੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦਾ ਇਕ ਹਿੱਸਾ ਵਾਹਨਾਂ 'ਤੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ - Indigo Flight ਦੀ ਟਾਇਲਟ 'ਚ ਸਿਗਰਟ ਪੀਂਦਾ ਫੜਿਆ ਵਿਅਕਤੀ, ਖ਼ਤਰੇ 'ਚ ਪਈ 176 ਯਾਤਰੀਆਂ ਦੀ ਜਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਜਹਾਜ਼ਾਂ ਦਾ ਸੰਚਾਲਨ ਮੁਅੱਤਲ ਕਰਨਾ ਪਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ, 'ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ 'ਚ ਬਣੇ ਮਾੜੇ ਬੁਨਿਆਦੀ ਢਾਂਚੇ ਦੇ ਤਾਸ਼ ਦੇ ਪੱਤਿਆ ਵਾਂਗ ਢਹਿ ਜਾਣ ਲਈ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਲਾਪਰਵਾਹੀ ਜ਼ਿੰਮੇਵਾਰ ਹੈ।'' ਉਨ੍ਹਾਂ ਨੇ ਕਿਹਾ, ''ਦਿੱਲੀ ਏਅਰਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗੀ, ਜਬਲਪੁਰ ਏਅਰਪੋਰਟ ਦੀ ਛੱਤ ਡਿੱਗੀ, ਅਯੁੱਧਿਆ ਦੀਆਂ ਨਵੀਆਂ ਸੜਕਾਂ ਦੀ ਹਾਲਤ ਖ਼ਰਾਬ, ਰਾਮ ਮੰਦਰ 'ਚ ਲੀਕੇਜ, ਮੁੰਬਈ ਟਰਾਂਸ ਹਾਰਬਰ ਲਿੰਕ ਰੋਡ 'ਚ ਤਰੇੜਾਂ, 2023 ਅਤੇ 2024 ਵਿਚ ਬਿਹਾਰ 'ਚ ਡਿੱਗੇ 13 ਪੁੱਲ, ਪ੍ਰਗਤੀ ਮੈਦਾਨ ਸੁਰੰਗ ਡੁੱਬ ਗਈ ਅਤੇ ਗੁਜਰਾਤ ਵਿੱਚ ਮੋਰਬੀ ਪੁਲ ਦੁਖਾਂਤ ਵਾਪਰਿਆ।''
ਇਹ ਵੀ ਪੜ੍ਹੋ - ਇਸ ਦਿਨ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਲੰਬਾ 'ਸੂਰਜ ਗ੍ਰਹਿਣ', ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ
ਖੜਗੇ ਨੇ ਕਿਹਾ ਕਿ ਇਹ ਕੁਝ ਅਜਿਹੇ ਸਪੱਸ਼ਟ ਉਦਾਹਰਣਾਂ ਹਨ, ਜੋ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ “ਵਿਸ਼ਵ ਪੱਧਰੀ ਬੁਨਿਆਦੀ ਢਾਂਚਾ” ਬਣਾਉਣ ਦੇ ਵੱਡੇ ਦਾਅਵਿਆਂ ਦੀ ਹਕੀਕਤ ਨੂੰ ਬੇਨਕਾਬ ਕਰਦੀਆਂ ਹਨ। ਉਨ੍ਹਾਂ ਕਿਹਾ, ''10 ਮਾਰਚ ਨੂੰ ਜਦੋਂ ਮੋਦੀ ਜੀ ਨੇ ਦਿੱਲੀ ਏਅਰਪੋਰਟ ਦੇ ਟੀ-1 ਦਾ ਉਦਘਾਟਨ ਕੀਤਾ ਸੀ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ''ਦੂਸਰੀ ਮਿੱਟੀ ਦਾ ਆਦਮੀ'' ਦੱਸਿਆ ਸੀ। ਇਹ ਸਾਰੀਆਂ ਝੂਠੀਆਂ ਤਾੜੀਆਂ ਅਤੇ ਬਿਆਨਬਾਜ਼ੀ ਸਿਰਫ਼ ਚੋਣਾਂ ਤੋਂ ਪਹਿਲਾਂ ਰਿਬਨ ਕੱਟਣ ਦੀਆਂ ਰਸਮਾਂ ਲਈ ਸੀ।'' ਕਾਂਗਰਸ ਪ੍ਰਧਾਨ ਨੇ ਕਿਹਾ, “ਦਿੱਲੀ ਹਵਾਈ ਅੱਡੇ ਦੇ ਦੁਖਾਂਤ ਦੇ ਪੀੜਤਾਂ ਪ੍ਰਤੀ ਸਾਡੀ ਦਿਲੀ ਸੰਵੇਦਨਾ ਹੈ। ਉਨ੍ਹਾਂ ਨੂੰ ਇਕ ਭ੍ਰਿਸ਼ਟ, ਅਸਮਰੱਥ ਅਤੇ ਸੁਆਰਥੀ ਸਰਕਾਰ ਦਾ ਸ਼ਿਕਾਰ ਹੋਣਾ ਪਿਆ।''
ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ ਦੇ ਸਕੂਲਾਂ ਦਾ ਬਦਲਿਆ ਸਮਾਂ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸ਼ਡਿਊਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਕਰਮ ਮਿਸਰੀ ਹੋਣਗੇ ਭਾਰਤ ਦੇ ਅਗਲੇ ਵਿਦੇਸ਼ ਸਕੱਤਰ
NEXT STORY