ਨਵੀਂ ਦਿੱਲੀ — ਰਾਜਧਾਨੀ ਦਿੱਲੀ 'ਚ ਕਰੀਬ 1800 ਗੈਰ-ਕਾਨੂੰਨੀ ਕਾਲੋਨੀਆਂ ਨੂੰ ਪੱਕਾ ਕਰਨ ਦੀ ਮਨਜ਼ੂਰੀ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦੇ ਦਿੱਤੀ ਹੈ। ਦਿੱਲੀ ਦੇ ਐੱਲ.ਜੀ. ਨੇ ਟਵਿਟਰ ਅਕਾਊਂਟ 'ਤੇ ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀ.ਐੱਮ.-ਯੂ.ਡੀ.ਏ.ਵਾਈ. ਭਾਵ ਪ੍ਰਧਾਨ ਮੰਤਰੀ ਅਨਆਯੋਰਾਇਜ਼ਡ ਕਾਲੋਨੀਆਂ ਇਨ੍ਹਾਂ ਦਿੱਲੀ ਰਿਹਾਇਸ਼ ਅਧਿਕਾਰ ਯੋਜਨਾ ਦੇ ਤਹਿਤ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਰਾਜਧਾਨੀ ਦੇ 79 ਪਿੰਡਾਂ ਦੇ ਸ਼ਹਿਰੀਕਰਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਦੱਸ ਦਈਏ ਕਿ ਸਰਕਾਰ ਵੱਲੋਂ ਇਸ ਸਬੰਧ 'ਚ ਪਿਛਲੇ ਦਿਨੀਂ ਵਾਅਦਾ ਕੀਤਾ ਸੀ ਅਤੇ ਉਦੋਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਇਸ ਨੂੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਗਾ ਰਹੀ ਸੀ।
ਜਾਸੂਸੀ ਮਾਮਲੇ 'ਤੇ ਵਟਸਐਪ ਨੇ ਸਰਕਾਰ ਨੂੰ ਦਿੱਤਾ ਜਵਾਬ, ਕਿਹਾ-ਬਿਹਤਰ ਤਾਲਮੇਲ ਦੀ ਜ਼ਰੂਰਤ
NEXT STORY