ਨਵੀਂ ਦਿੱਲੀ— ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਹੋਈ ਹਿੰਸਾ ਦੇ ਵਿਰੋਧ 'ਚ ਅੱਜ ਯਾਨੀ ਸੋਮਵਾਰ ਵਕੀਲ ਹੜਤਾਲ 'ਤੇ ਹਨ। ਇਸ ਵਿਚ ਕੜਕੜਡੂਮਾ ਕੋਰਟ 'ਚ ਪੁਲਸ ਅਤੇ ਵਕੀਲਾਂ ਦਰਮਿਆਨ ਸੋਮਵਾਰ ਨੂੰ ਝੜਪ ਹੋ ਗਈ। ਵਕੀਲਾਂ ਨੇ ਪੁਲਸ ਕਰਮਚਾਰੀਆਂ ਨੂੰ ਕੁੱਟ ਦਿੱਤਾ। ਮੌਕੇ 'ਤੇ ਪੁਲਸ ਦੇ ਉੱਚ ਅਧਿਕਾਰੀ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਮਾਮੂਲੀ ਜਿਹੀ ਗੱਲ 'ਤੇ ਵਿਵਾਦ ਵਧਿਆ, ਜਿਸ ਤੋਂ ਬਾਅਦ ਵਕੀਲਾਂ ਨੇ ਕਥਿਤ ਤੌਰ 'ਤੇ ਪੁਲਸ ਕਰਮਚਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਨਾਲ ਪੁਲਸ ਕਰਮਚਾਰੀ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਕੁਝ ਲੋਕਾਂ ਦੇ ਵਿਚ-ਬਚਾਅ ਕਰਨ ਤੋਂ ਬਾਅਦ ਪੁਲਸ ਕਰਮਚਾਰੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਤੀਸ ਹਜ਼ਾਰੀ ਕਾਂਡ ਤੋਂ ਬਾਅਦ ਦਿੱਲੀ ਦੀਆਂ ਅਦਾਲਤਾਂ 'ਚ ਪੁਲਸ ਕਰਮਚਾਰੀਆਂ ਅਤੇ ਵਕੀਲਾਂ ਦਰਮਿਆਨ ਤਲਖੀਆਂ ਵਧ ਗਈਆਂ ਹਨ।
ਅੱਜ ਵਕੀਲ ਹਨ ਹੜਤਾਲ 'ਤੇ
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੋਏ ਵਕੀਲ ਅਤੇ ਪੁਲਸ ਵਿਵਾਦ ਤੋਂ ਬਾਅਦ ਅੱਜ ਯਾਨੀ ਸੋਮਵਾਰ ਪਹਿਲੀ ਵਾਰ ਤੀਸ ਹਜ਼ਾਰੀ ਕੋਰਟ ਖੁੱਲ੍ਹ ਰਹੀ ਹੈ। ਹਾਲਾਂਕਿ ਵਕੀਲਾਂ ਨੇ ਅੱਜ ਦੀ ਹੜਤਾਲ ਦਾ ਐਲਾਨ ਸ਼ਨੀਵਾਰ ਨੂੰ ਹੀ ਕਰ ਦਿੱਤਾ ਸੀ। ਵਕੀਲਾਂ ਵਲੋਂ ਹੜਤਾਲ ਦੇ ਐਲਾਨ ਤੋਂ ਬਾਅਦ ਵੀ ਦਿੱਲੀ ਪੁਲਸ ਸਖਤ ਨਿਗਰਾਨੀ ਵਰਤ ਰਹੀ ਹੈ। ਇਸ ਗੱਲ ਨੂੰ ਲੈ ਕੇ ਜਿਸ ਕੋਰਟ ਕੰਪਲੈਕਸ 'ਚ ਖੁੱਲ੍ਹੇਆਮ ਇਕ ਦਿਨ ਪਹਿਲਾਂ ਹੀ ਲੱਤਾਂ-ਮੁੱਕੇ, ਲਾਠੀ-ਡੰਡੇ ਵਕੀਲਾਂ ਅਤੇ ਪੁਲਸ ਦਰਮਿਆਨ ਚੱਲੇ ਸਨ, ਹੁਣ ਇੱਥੇ ਸੁਰੱਖਿਆ ਇੰਤਜ਼ਾਮ ਕਰਨਾ ਇੰਨਾ ਸੌਖਾ ਨਹੀਂ ਹੈ।
ਹਟਾਏ ਗਏ ਵਿਸ਼ੇਸ਼ ਪੁਲਸ ਕਮਿਸ਼ਨਰ
ਦਿੱਲੀ ਦੇ ਤੀਸ ਹਜ਼ਾਰੀ ਕੋਰਟ 'ਚ ਸ਼ਨੀਵਾਰ ਨੂੰ ਵਕੀਲਾਂ ਅਤੇ ਪੁਲਸ ਦਰਮਿਆਨ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਸ ਨੇ ਉੱਤਰੀ ਦਿੱਲੀ ਦੇ ਵਿਸ਼ੇਸ਼ ਪੁਲਸ ਕਮਿਸ਼ਨਰ (ਕਾਨੂੰਨ ਵਿਵਸਥਾ) ਸੰਜੇ ਸਿੰਘ ਨੂੰ ਹਟਾ ਦਿੱਤਾ ਹੈ। ਦੱਖਣ ਦਿੱਲੀ ਦੇ ਵਿਸ਼ੇਸ਼ ਪੁਲਸ ਕਮਿਸ਼ਨਰ ਆਰ.ਐੱਸ. ਕ੍ਰਿਸ਼ਨਈਆ ਨੂੰ ਉੱਤਰੀ ਦਿੱਲੀ ਦਾ ਐਡੀਸ਼ਨ ਚਾਰਜ ਦੇ ਦਿੱਤਾ ਗਿਆ ਹੈ। ਤੀਸ ਹਜ਼ਾਰੀ ਕੋਰਟ 'ਚ ਹੋਈ ਘਟਨਾ ਤੋਂ ਬਾਅਦ 1990 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਸੰਜੇ ਸਿੰਘ ਨੂੰ ਫਿਲਹਾਲ ਅਸਥਾਈ ਮਿਆਦ ਲਈ ਕੋਈ ਤਾਇਨਾਤੀ ਨਹੀਂ ਦਿੱਤੀ ਗਈ ਹੈ।
'ਪਬਜੀ' ਖੇਡਣ ਲਈ ਨਹੀਂ ਮਿਲਿਆ ਨਵਾਂ ਮੋਬਾਇਲ ਤਾਂ ਵਿਦਿਆਰਥੀ ਨੇ ਖਾ ਲਿਆ ਜ਼ਹਿਰ
NEXT STORY