ਨਵੀਂ ਦਿੱਲੀ- ਪਸ਼ੂ ਅਧਿਕਾਰ ਸੰਗਠਨ ਪੇਟਾ ਇੰਡੀਆ ਨੇ ਉੱਤਰ ਪੂਰਬੀ ਦਿੱਲੀ 'ਚ ਦੋ ਆਵਾਰਾ ਕੁੱਤਿਆਂ ਨੂੰ ਚਾਕੂ ਮਾਰਨ ਦੀ ਘਟਨਾ 'ਚ ਸ਼ਾਮਲ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50,000 ਰੁਪਏ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। 'ਪੀਪਲ ਫਾਰ ਦਾ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼' (ਪੇਟਾ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਬੀਰ ਨਗਰ 'ਚ ਪਿਛਲੇ ਹਫਤੇ ਦੋ ਦਿਨਾਂ ਦੇ ਅੰਤਰਾਲ 'ਤੇ ਕੀਤੇ ਗਏ ਇਨ੍ਹਾਂ ਹਮਲਿਆਂ 'ਚ ਇਕ ਕੁੱਤਾ ਮਾਰਿਆ ਗਿਆ ਅਤੇ ਦੂਜਾ ਜ਼ਖਮੀ ਹੋ ਗਿਆ।
ਅਧਿਕਾਰੀ ਨੇ ਦੱਸਿਆ ਕਿ 5 ਦਸੰਬਰ ਦੀ ਰਾਤ ਨੂੰ ਚਾਕੂ ਦੇ ਹਮਲੇ 'ਚ ਜ਼ਖਮੀ ਹੋਏ ਕੁੱਤੇ ਦਾ ਇਲਾਜ ਕੀਤਾ ਜਾ ਰਿਹਾ ਹੈ, ਜਦਕਿ 6 ਦਸੰਬਰ ਦੀ ਰਾਤ ਨੂੰ ਜਿਸ ਕੁੱਤੇ 'ਤੇ ਹਮਲਾ ਹੋਇਆ, ਉਸ ਦੀ ਹਸਪਤਾਲ 'ਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅਜੇ ਤੱਕ ਅਪਰਾਧੀਆਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੀ ਪਛਾਣ ਕਰਨ ਵਿਚ ਮਦਦ ਕਰਨ ਵਾਲੇ ਨੂੰ ਸੰਸਥਾ 50 ਹਜ਼ਾਰ ਰੁਪਏ ਤੱਕ ਦਾ ਇਨਾਮ ਦੇਵੇਗੀ। ਪੇਟਾ ਇੰਡੀਆ ਵੱਲੋਂ ਜਾਰੀ ਬਿਆਨ ਮੁਤਾਬਕ ਵੀਰਵਾਰ ਨੂੰ ਵੈਲਕਮ ਪੁਲਸ ਥਾਣੇ 'ਚ FIR ਦਰਜ ਕੀਤੀ ਗਈ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
NEXT STORY