ਨਵੀਂ ਦਿੱਲੀ- ਦਿੱਲੀ ਕਾਂਗਰਸ ਦੀ ਚੋਣ ਪ੍ਰਸਾਰ ਕਮੇਟੀ ਦੇ ਮੁਖੀ ਕੀਰਤੀ ਆਜ਼ਾਦ ਨੇ ਕਿਹਾ ਹੈ ਕਿ ਉਹ ਦਿੱਲੀ ਵਿਧਾਨ ਸਭਾ ਦੀ ਚੋਣ ਲੜਨ ਦੇ ਇੱਛੁਕ ਨਹੀਂ ਹਨ ਪਰ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਜੋ ਹੁਕਮ ਹੋਵੇਗਾ, ਉਸ ਦੀ ਉਹ ਪਾਲਣਾ ਕਰਨਗੇ। ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰੇ ਨਾਲ ਜੁੜੇ ਸਵਾਲ ’ਤੇ ਆਜ਼ਾਦ ਨੇ ਕਿਹਾ ਕਿ ਉਹ ਅਜੇ ਸੋਨੀਆ ਦੀ ਟੀਮ ਦੇ ਸਿਪਾਹੀ ਵਜੋਂ ਕੰਮ ਕਰਨ ’ਚ ਲੱਗੇ ਹੋਏ ਹਨ। 20 ਸਾਲ ਬਾਅਦ ਦਿੱਲੀ ਦੀ ਸਿਆਸਤ ’ਚ ਵਾਪਸ ਆਉਣ ਵਾਲੇ ਆਜ਼ਾਦ ਨੇ ‘ਭਾਸ਼ਾ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਮੂਲ ਰੂਪ ’ਚ ਇਕ ਖਿਡਾਰੀ ਹਾਂ, ਅਨੁਸ਼ਾਸਨ ’ਚ ਰਹਿਣ ਵਾਲਾ ਹਾਂ। ਸੋਨੀਆ ਜੀ ਮੈਨੂੰ ਜੋ ਵੀ ਜ਼ਿੰਮੇਵਾਰੀ ਸੌਂਪਣਗੇ, ਮੈਂ ਉਸ ਨੂੰ ਨਿਭਾਵਾਂਗਾ। ਮੈਂ 25 ਸਾਲ ਭਾਜਪਾ ’ਚ ਰਿਹਾ ਪਰ ਜਦੋਂ ਉੱਥੋਂ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਤਾਂ ਮੈਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ।
ਪ੍ਰਦੂਸ਼ਣ ਤੋਂ ਬਚਣ ਲਈ ਕੇਜਰੀਵਾਲ ਦਾ ਵੱਡਾ ਉਪਰਾਲਾ, ਵੰਡੇ ਜਾਣਗੇ 50 ਲੱਖ ਮਾਸਕ
NEXT STORY