ਨਵੀਂ ਦਿੱਲੀ- ਦਿੱਲੀ ਦੀਆਂ ਸੜਕਾਂ 'ਤੇ ਹੁਣ ਇਲੈਕਟ੍ਰਿਕ ਬੱਸਾਂ ਦਾ ਬੋਲਬਾਲਾ ਹੋਵੇਗਾ ਅਤੇ ਵਾਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੀ ਕਾਬੂ ਕੀਤਾ ਜਾ ਸਕੇਗਾ। ਦਿੱਲੀ ਸਰਕਾਰ ਨੇ ਦਿੱਲੀ ਇਲੈਕਟ੍ਰਿਕ ਵ੍ਹੀਕਲ ਇੰਟਰਕਨੈਕਟਰ (DEVI) ਨਾਮਕ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। 2 ਮਈ, 2025 ਨੂੰ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮਿਲ ਕੇ 400 ਬੱਸਾਂ ਨੂੰ ਹਰੀ ਝੰਡੀ ਦਿਖਾਈ।
ਇਹ ਬੱਸਾਂ ਦਿੱਲੀ ਮੈਟਰੋ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਵਿਚਕਾਰ ਚੱਲਣਗੀਆਂ। ਇਸ ਨਾਲ ਲੋਕਾਂ ਲਈ ਯਾਤਰਾ ਕਰਨਾ ਆਸਾਨ ਹੋ ਜਾਵੇਗਾ। PMI, JBM ਅਤੇ Switch ਵਰਗੀਆਂ ਕੰਪਨੀਆਂ ਦੀਆਂ ਇਹ ਬੱਸਾਂ ਇੰਟੈਲੀਜੈਂਟ ਟ੍ਰਾਂਸਪੋਰਟ ਮੈਨੇਜਮੈਂਟ ਸਿਸਟਮ (ITMS) ਨਾਲ ਸਥਾਪਿਤ ਹਨ। ਇਸ ਨਾਲ ਬੱਸਾਂ ਸਮੇਂ ਸਿਰ ਚੱਲਣਗੀਆਂ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ।
ਇਲੈਕਟ੍ਰਿਕ ਵਾਹਨ ਨੀਤੀ ਨਾਲ ਬਦਲੇਗਾ ਦਿੱਲੀ ਦਾ ਭਵਿੱਖ
ਦਿੱਲੀ ਸਰਕਾਰ ਜਲਦੀ ਹੀ ਇਕ ਮਜਬੂਤ ਇਲੈਕਟ੍ਰਿਕ ਵਾਹਨ ਨੀਤੀ ਲਿਆਉਣ ਵਾਲੀ ਹੈ ਜਿਸ ਨਾਲ ਨਾ ਸਿਰਫ ਪਬਲਿਕ ਟਰਾਂਸਪੋਰਟ ਸਗੋਂ ਨਿੱਜੀ ਗੱਡੀਆਂ ਵੀ ਇਲੈਕਟ੍ਰਿਕ ਆਪਸ਼ਨਾਂ ਨੂੰ ਅਪਣਆ ਸਕਣ। ਇਸਦਾ ਮਕਸਦ ਦਿੱਲੀ ਦੀ ਹਵਾ ਨੂੰ ਸਾਫ ਕਰਨਾ ਅਤੇ ਟ੍ਰੈਫਿਕ ਜਾਮ ਨੂੰ ਘੱਟ ਕਰਨਾ ਹੈ।
ਆਮ ਆਦਮੀ ਦੀ ਪਰੇਸ਼ਾਨੀ ਮਸਝਦੀ ਹਾਂ- ਸੀ.ਐੱਮ. ਰੇਖਾ ਗੁਪਤਾ
ਸੀ.ਐੱਮ. ਰੇਖਾ ਗੁਪਤਾ ਨੇ ਟ੍ਰੈਫਿਕ 'ਚ ਫਸਣ ਦਾ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਅੱਜ ਜਦੋਂ ਮੈਂ ਟ੍ਰੈਫਿਕ 'ਚ ਫਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਆਮ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ। ਪੀ.ਐੱਮ. ਮੋਦੀ ਕਹਿੰਦੇ ਹਨ ਕਿ ਜਦੋਂ ਤਕ ਜਨਤਾ ਤਕਲੀਫ 'ਚ ਹੈ, ਸਾਨੂੰ ਚੈਨ ਨਾਲ ਸੋਣ ਦਾ ਹੱਕ ਨਹੀਂ ਹੈ।
ਟ੍ਰਿਪਲ ਇੰਜਣ ਸਰਕਾਰ ਨਾਲ ਹੋਵੇਗਾ ਦਿੱਲੀ ਦਾ ਵਿਕਾਸ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ 'ਖੁਸ਼ਹਾਲ ਦਿੱਲੀ' ਦੇ ਸੁਪਨੇ ਨੂੰ ਪੂਰਾ ਕਰਨ ਲਈ ਕੇਂਦਰ, ਰਾਜ ਅਤੇ ਐੱਮ.ਸੀ.ਡੀ., ਤਿੰਨੋ ਮਿਲ ਕੇ 'ਟ੍ਰਿਪਲ ਇੰਜਣ' ਸਰਕਾਰ ਦੇ ਰੂਪ 'ਚ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ। ਦਿੱਲੀ ਨੂੰ ਮਿਲੀਆਂ 400 ਨਵੀਆਂ ਇਲੈਕਟ੍ਰਿਕ ਬੱਸਾਂ ਇਕ ਨਵੀਂ ਸ਼ੁਰੂਆਤ ਹੈ, ਜੋ ਦਿੱਲੀ ਵਾਸੀਆਂ ਲਈ ਇਕ ਤੋਹਫਾ ਹਨ। ਇਹ ਸਿਰਫ ਇਕ ਯੋਜਨਾ ਨਹੀਂ ਸਗੋਂ ਆਉਣ ਵਾਲੇ ਭਵਿੱਖ ਦੀ ਇਕ ਤਸਵੀਰ ਹੈ, ਜਿਸ ਵਿਚ ਨਾ ਰੋਲਾ ਹੋਵੇਗਾ, ਨਾ ਧੂੰਆ।
ਹੁਣ ਕੁੱਲੂ ਦਾ ਡੀਸੀ ਦਫ਼ਤਰ ਨਿਸ਼ਾਨੇ 'ਤੇ! ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
NEXT STORY