ਵੈੱਬ ਡੈਸਕ : ਹਿਮਾਚਲ ਪ੍ਰਦੇਸ਼ ਦੇ ਮੰਡੀ, ਹਮੀਰਪੁਰ ਤੇ ਚੰਬਾ ਤੋਂ ਬਾਅਦ ਹੁਣ ਕੁੱਲੂ 'ਚ ਵੀ ਬੰਬ ਧਮਾਕੇ ਦੀ ਧਮਕੀ ਮਿਲੀ ਹੈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹ ਧਮਕੀ ਵੀਰਵਾਰ ਨੂੰ ਸਵੇਰੇ 1:44 ਵਜੇ ਭੇਜੀ ਗਈ ਇੱਕ ਈਮੇਲ ਰਾਹੀਂ ਆਈ। ਹਾਲਾਂਕਿ, ਤਕਨੀਕੀ ਕਾਰਨਾਂ ਕਰਕੇ ਈਮੇਲ ਤੁਰੰਤ ਨਹੀਂ ਖੋਲ੍ਹੀ ਜਾ ਸਕੀ ਅਤੇ ਦੁਪਹਿਰ ਵੇਲੇ ਹੀ ਦੇਖੀ ਗਈ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ।
73 ਸਾਲਾ ਬਜ਼ੁਰਗ ਦੀ ਨਾਬਾਲਗ ਨਾਲ 'ਗੰਦੀ ਹਰਕਤ'! ਨੈਨੀਤਾਲ 'ਚ ਫਿਰਕੂ ਤਣਾਅ, ਮਸਜਿਦ 'ਤੇ ਪੱਥਰਬਾਜ਼ੀ
ਈ-ਮੇਲ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ, ਡਿਪਟੀ ਕਮਿਸ਼ਨਰ ਦੇ ਨਿੱਜੀ ਸਕੱਤਰ ਨੇ ਡੀਸੀ ਕੁੱਲੂ ਨੂੰ ਇਸ ਗੰਭੀਰ ਮਾਮਲੇ ਬਾਰੇ ਸੂਚਿਤ ਕੀਤਾ। ਖ਼ਤਰੇ ਨੂੰ ਮਹਿਸੂਸ ਕਰਦੇ ਹੋਏ, ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਖਾਲੀ ਕਰਵਾ ਲਿਆ। ਇਸ ਵੇਲੇ ਸਾਰੇ ਕਰਮਚਾਰੀ ਦਫਤਰ ਦੇ ਅਹਾਤੇ 'ਚ ਇਕੱਠੇ ਹੋ ਗਏ ਹਨ ਤੇ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਈ-ਮੇਲ 'ਚ ਕਿਹਾ ਗਿਆ ਹੈ ਕਿ ਕੁੱਲੂ 'ਚ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਲਾਵਾ, ਮਿੰਨੀ ਸਕੱਤਰੇਤ ਅਤੇ ਹੋਰ ਥਾਵਾਂ 'ਤੇ ਵੀ ਧਮਾਕੇ ਹੋਏ ਹਨ।
ਰਿਐਲਟੀ ਸ਼ੋਅ 'ਚ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ! ਕਿਸੇ ਨੇ ਲਾਹ ਲਈ ਪੈਂਟ ਤੇ ਕਿਸੇ ਨੇ...
ਸਾਵਧਾਨੀ ਦੇ ਤੌਰ 'ਤੇ, ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁੱਲੂ ਕਾਲਜ 'ਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕੁੱਲੂ ਪੁਲਸ ਦੇ ਸਾਈਬਰ ਸੈੱਲ ਦੀ ਇੱਕ ਵਿਸ਼ੇਸ਼ ਟੀਮ ਇਸ ਧਮਕੀ ਭਰੇ ਈਮੇਲ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਭੇਜਣ ਵਾਲੇ ਅਤੇ ਇਸਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਇਆ ਜਾ ਸਕੇ। ਪੁਲਸ ਹਰ ਪਹਿਲੂ 'ਤੇ ਨੇੜਿਓਂ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨੋਖਾ ਪਿੰਡ; ਜਿੱਥੇ ਮੁੰਡੇ ਨਹੀਂ, ਕੁੜੀਆਂ ਵਿਆਹ ਕੇ ਘਰ ਲਿਆਉਂਦੀਆਂ ਲਾੜੇ
NEXT STORY