ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਜੀ ਦੀ 65ਵੀਂ ਬਰਸੀ ’ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ,‘‘ਅੰਬੇਡਕਰ ਜੀ ਭਾਰਤ ਦੇ ਸਭ ਤੋਂ ਵੱਡੇ ਸਪੂਤ ਸਨ। ਉਨ੍ਹਾਂ ਨੇ ਸੰਵਿਧਾਨ ਬਣਾਇਆ। ਪੂਰਾ ਜੀਵਨ ਉਹ ਦਲਿਤਾਂ ਲਈ ਲੜਦੇ ਰਹੇ ਅਤੇ ਸੰਘਰਸ਼ ਕਰਦੇ ਰਹੇ। ਸਭ ਤੋਂ ਪੜ੍ਹੇ ਲਿਖੇ ਨਾਗਰਿਕ ਸਨ ਤਾਂ ਉਹ ਅੰਬਡੇਕਰ ਜੀ ਹੀ ਸਨ। ਅੰਬੇਡਕਰ ਜੀ ਨੇ 64 ਵਿਸ਼ਿਆਂ ’ਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਉਨ੍ਹਾਂ ਨੇ ਅਮਰੀਕਾ ਅਤੇ ਇੰਗਲੈਂਡ ਤੋਂ 2 ਡਾਕਟਰੀ ਡਿਗਰੀਆਂ ਲਈਆਂ ਸਨ। ਉਸ ਸਮੇਂ ਡਾਕਟਰੀ ਡਿਗਰੀ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ। ਅੰਬਡੇਕਰ ਜੀ ਨੂੰ 9 ਭਾਸ਼ਾਵਾਂ ਆਉਂਦੀਆਂ ਸਨ। ਦੁਨੀਆ ਦੀ ਸਭ ਤੋਂ ਵੱਡੀ ਲਾਇਬਰੇਰੀ ਉਨ੍ਹਾਂ ਦੀ ਪਰਸਨਲ ਲਾਇਬਰੇਰੀ ‘ਰਾਜਗੀਰ’ ਸੀ। ਜਿਸ ਵਿਚ 50 ਹਜ਼ਾਰ ਕਿਤਾਬਾਂ ਸਨ। ਪੂਰੀ ਦੁਨੀਆ ਉਨ੍ਹਾਂ ਦੀ ਬਹੁਤ ਕਦਰ ਕਰਦੀ ਹੈ।’’
ਇਸ ਦੌਰਾਨ ਉਨ੍ਹਾਂ ਨੇ ਕਿਹਾ,‘‘ਅਸੀਂ ਆਜ਼ਾਦੀ ਦਾ 75ਵਾਂ ਸਾਲ ਮਨ੍ਹਾ ਰਹੇ ਹਾਂ। ਇਸ ਮੌਕੇ ਵੱਡਾ ਐਲਾਨ ਕਰਦੇ ਹੋਏ ਬਾਬਾ ਸਾਹਿਬ ਦੇ ਜੀਵਨ ਨੂੰ ਬੱਚੇ-ਬੱਚੇ ਤੱਕ ਪਹੁੰਚਾਉਣ ਲਈ ਦਿੱਲੀ ਸਰਕਾਰ, ਉਨ੍ਹਾਂ ਦੇ ਜੀਵਨ ’ਤੇ ਇਕ ਵੱਡਾ ਨਾਟਕ ਤਿਆਰ ਕਰ ਰਹੀ ਹੈ। ਜਿਸ ਨੂੰ 5 ਜਨਵਰੀ ਤੋਂ ਜਵਾਹਰਲਾਲ ਨਹਿਰੂ ਸਟੇਡੀਅਮ ’ਚ ਦਿਖਾਇਆ ਜਾਵੇਗਾ। ਇਸ ਵਿਚ ਮਸ਼ਹੂਰ ਲੋਕ ਜੁੜੇ ਹੋਏ ਸਨ, ਜੋ ਇਸ ਨੂੰ ਡਾਇਰੈਕਟ ਕਰ ਰਹੇ ਹਨ। ਇਸ ਦੇ 50 ਸ਼ੋਅ ਕਰਵਾਏ ਜਾਣਗੇ।’’ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਓਮੀਕਰੋਨ ਦੇਸ਼ ’ਚ ਦਾਖ਼ਲ ਹੋ ਚੁਕਿਆ ਹੈ। ਜਿਸ ਦੇ ਮਾਮਲੇ ਵੱਖ-ਵੱਖ ਸੂਬਿਆਂ ’ਚ ਸਾਹਮਣੇ ਆਏ ਹਨ। ਉਹ ਇਸ ’ਤੇ ਨਜ਼ਰ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਬਣਾਏ ਰੱਖੋ ਅਤੇ ਘਰੋਂ ਨਿਕਲਦੇ ਸਮੇਂ ਮਾਸਕ ਜ਼ਰੂਰ ਲਗਾਓ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਰਾਜਨਾਥ ਸਿੰਘ ਨੇ ਰੂਸ ਦੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY